Wednesday, April 29, 2026

ਜੀ.ਕੇ ਨੇ ਸੁਰੱਖਿਆ ਏਜੰਸੀਆਂ ਨੂੰ ਕੀਤਾ ਚੌਕਸ, ਟਾਈਟਲਰ ਦੇਸ਼ ਛੱਡ ਕੇ ਹੋ ਸਕਦਾ ਹੈ ਫਰਾਰ

ਨਵੀਂ ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪਾਸਪੋਰਟ ਜ਼ਬਤ Manjit Singh GKਕਰਨ ਅਤੇ ਉਸ ਦੀ ਆਉਣ ਜਾਣ ਨੂੰ ਪਾਬੰਦੀ ਦੇ ਦਾਇਰੇ ’ਚ ਰੱਖਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਦੇ ਨਾਲ ਹੀ ਟਾਈਟਲਰ ਵੱਲੋਂ ਉਨ੍ਹਾਂ ਦੇ ਖਿਲਾਫ਼ ਕਾਪਸਹੇੜਾ ਥਾਣੇ ’ਚ ਬੀਤੇ ਦਿਨੀਂ ਦਿੱਤੀ ਗਈ ਸ਼ਿਕਾਇਤ ਦੇ ਲੈਟਰ ਹੈਡ ’ਤੇ ਟਾਈਟਲਰ ਵੱਲੋਂ ਰਾਸ਼ਟਰੀ ਚਿੰਨ੍ਹ ਛਾਪਣ ’ਤੇ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਦੱਸਿਆ ਕਿ ਟਾਈਟਲਰ 1984 ਸਿੱਖ ਕਤਲੇਆਮ ਮਾਮਲੇ ’ਚ ਨਿੱਤ ਨਵੇਂ ਸਾਹਮਣੇ ਆ ਰਹੇ ਖੁਲਾਸਿਆਂ ਤੋਂ ਬਾਅਦ ਕਾਨੂੰਨੀ ਸ਼ਿਕੰਜੇ ’ਚ ਘਿਰਦਾ ਨਜ਼ਰ ਆ ਰਿਹਾ ਹੈ।ਇਸ ਲਈ ਦਿੱਲੀ ਕਮੇਟੀ ਨੇ ਥਾਣਾ ਨੌਰਥ ਐਵੇਨਿਊ ਦੇ ਏ.ਸੀ.ਪੀ ਅਤੇ ਥਾਣਾ ਮੁਖੀ ਨੂੰ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਨੂੰ ਕਿਹਾ ਹੈ ਤਾਂਕਿ ਟਾਈਟਲਰ ਦੇਸ਼ ਛੱਡ ਕੇ ਫਰਾਰ ਨਾ ਹੋ ਸਕੇ।ਜੀ.ਕੇ ਨੇ ਦੱਸਿਆ ਕਿ ਕਮੇਟੀ ਵੱਲੋਂ ਭੇਜੀ ਗਈ ਉਕਤ ਅਰਜ਼ੀ ਦਾ ਉਤਾਰਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਵਿਦੇਸ਼ ਮੰਤਰਾਲਾ, ਡਾਇਰੈਕਟਰ ਸੀ.ਬੀ.ਆਈ., ਚੇਅਰਮੈਨ ਐਸ.ਆਈ.ਟੀ., ਜਸਟਿਸ ਐਸ.ਐਨ ਢੀਂਗਰਾ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਵੀ ਭੇਜਿਆ ਗਿਆ ਹੈ।
ਜੀ.ਕੇ ਨੇ ਦੱਸਿਆ ਕਿ ਟਾਈਟਲਰ ਵਲੋਂ ਕਾਪਸਹੇੜਾ ਥਾਣੇ ’ਚ ਉਨ੍ਹਾਂ ਦੇ ਖਿਲਾਫ਼ ਦਿੱਤੇ ਗਏ ਸ਼ਿਕਾਇਤੀ ਪੱਤਰ ’ਤੇ ਰਾਸ਼ਟਰੀ ਚਿੰਨ੍ਹ ਨੂੰ ਛਾਪਿਆ ਹੈ।ਜੋ ਕਿ ਸਿੱਧੇ ਤੌਰ ’ਤੇ ਰਾਸ਼ਟਰੀ ਚਿੰਨ੍ਹ ਦੇ ਇਸਤੇਮਾਲ ਬਾਰੇ ਨਿਯਮ 10 ਦੀ ਉਲੰਘਣਾ ਦਾ ਮਾਮਲਾ ਹੈ।ਕੋਈ ਵੀ ਸਾਬਕਾ ਮੰਤਰੀ, ਸਾਬਕਾ ਸੰਸਦ ਮੈਂਬਰ, ਸਾਬਕਾ ਵਿਧਾਇਕ, ਸਾਬਕਾ ਜੱਜ ਅਤੇ ਸੇਵਾ ਮੁਕਤ ਸਰਕਾਰੀ ਅਧਿਕਾਰੀ ਬਿਨਾਂ ਸਰਕਾਰ ਦੀ ਮਨਜੂਰੀ ਦੇ ਆਪਣੇ ਲੈਟਰ ਹੈਡ ’ਤੇ ਰਾਸ਼ਟਰੀ ਚਿੰਨ੍ਹ ਨਹੀਂ ਛਾਪ ਸਕਦਾ। ਉਕਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਰੋਪੀ ਨੂੰ 2 ਸਾਲ ਦੀ ਕੈਦ ਜਾਂ ਪੰਜ ਹਜਾਰ ਰੁਪਏ ਦਾ ਜੁਰਮਾਨਾ ਜਾਂ ਦੋਨੋਂ ਇਕੱਠੇ ਵੀ ਹੋ ਸਕਦੇ ਹਨ।
ਜੀ.ਕੇ ਨੇ ਕਿਹਾ ਕਿ ਰਾਸ਼ਟਰੀ ਚਿੰਨ੍ਹ ਸਿਰਫ਼ ਸਰਕਾਰੀ ਅਮਲਾ ਹੀ ਇਸਤੇਮਾਲ ਕਰ ਸਕਦਾ ਹੈ।ਇਸ ਕਰਕੇ ਇਹ ਸਿੱਧੇ ਤੌਰ ’ਤੇ ਲੋਕਾਂ ਨੂੰ ਭਰਮਾਉਣ ਜਾਂ ਝੂਠਾ ਪ੍ਰਭਾਓ ਪਾਉਣ ਦਾ ਮਾਮਲਾ ਲਗਦਾ ਹੈ।ਜਿਸ ’ਚ ਦਿੱਲੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਟਾਈਟਲਰ ਨੂੰ ਗ੍ਰਿਫ਼ਤਾਰੀ ਕਰਨਾ ਚਾਹੀਦਾ ਹੈ।ਫਿਲਮੀ ਅਦਾਕਾਰ ਆਮੀਰ ਖਾਨ ਵੱਲੋਂ ਆਪਣੇ ਟੀ.ਵੀ ਸ਼ੋਅ ‘ਸੱਤਯਮੇਵ ਜਯਤੇ’ ਵਿਚ ਅਸ਼ੋਕ ਚਿੰਨ੍ਹ ਦੀ ਗਲਤ ਵਰਤੋ ਦੇ ਖਿਲਾਫ਼ ਚੰਡੀਗੜ੍ਹ ਵਿਖੇ ਐਫ.ਆਈ.ਆਰ ਦਰਜ਼ ਹੋਣ ਦਾ ਵੀ ਜੀ.ਕੇ ਨੇ ਹਵਾਲਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply