ਬਠਿੰਡਾ, 13 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ
ਜਗਤਾ ਜੀ ਵਿਖੇ ਮਹੰਤ ਕਾਹਨ ਸਿੰਘ ਸੇਵਾ ਪੰਥੀ ਗੋਨਿਆਣਾ ਮੰਡੀ ਦੀ ਸਰਪ੍ਰਸਤੀ ਹੇਠ‘‘ਰੋਗੀ ਕਾ ਪ੍ਰਭ ਖੰਡਹੁ ਰੋਗੁ’’ ਦੇ ਮੁੱਖ ਵਾਕ ਅਨੁਸਾਰ ਸਵ: ਗਿਆਨ ਚੰਦ ਕੁਮਾਰ (ਅਨੁਦਾਨੀ: ਸ੍ਰੀਮਤੀ ਦੁਰਗਾ ਦੇਵੀ ਕੁਮਾਰ ਚੈਰੀਟੇਬਲ ਟਰੱਸਟ ਮੁਬੰਈ) ਦੀ ਪਾਵਨ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਫਿਜ਼ੀਓਥਰੈਪੀ ਸੈਂਟਰ ਖੋਲਣ ਲਈ ਮਾਇਆ ਦਾਨ ਕੀਤੀ ਗਈ।ਜਿਸ ਦਾ ਨੀਂਹ ਪੱਥਰ ਪਹਿਲਾਂ ਬਠਿੰਡਾ ਜੋਨ ਦੇ ਆਈ.ਜੀ ਐਂਮ.ਐਸ. ਛੀਨਾ (ਆਈ.ਜੀ.ਪੀ) ਵਲੋਂ ਰੱਖਿਆ ਜਾਣਾ ਸੀ, ਪ੍ਰੰਤੂ ਉਹ ਡਿਊਟੀ ਦੇ ਕਾਰਨ ਪਹੰੁਚ ਨਹੀ ਸਕੇ, ਸੋ ਇਸ ਦਾ ਉਦਘਾਟਨ ਮਹੰਤ ਕਾਹਨ ਸਿੰਘ ਸੇਵਾ ਪੰਥੀ ਵਲੋਂ ਹੀ ਕੀਤਾ ਗਿਆ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਮਰ ਸਿੰਘ, ਮਨਹੋਰ ਸਿੰਘ ਸਕੱਤਰ, ਪ੍ਰੇਮ ਸਿੰਘ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਅਵਤਾਰ ਸਿੰਘ, ਚਰਨਜੀਤ ਸਿੰਘ, ਗੁਰਦਰਸ਼ਨ ਸਿੰਘ, ਰਾਗੀ ਤਰਸੇਮ ਸਿੰਘ ਹਰਰਾਏਪੁਰ ਵਾਲੇ, ਜੋਗਿੰਦਰ ਸਿੰਘ ਸਾਗਰ, ਜਗਮੋਹਨ ਸਿੰਘ ਮੱਕੜ, ਪ੍ਰੀਤਮ ਸਿੰਘ ਸਾਹਨੀ, ਅਮਰਜੀਤ ਮਿੱਤਲ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਰਜਿੰਦਰ ਸਿੰਘ ਸਿੱਧੂ ਕੌਸਲਰ, ਮਾਸਟਰ ਹਰਮੰਦਰ ਸਿੰਘ ਕੌਸ਼ਲਰ ਰਾਜੂ ਸਰਾਂ, ਸ਼ਹਿਰੀ ਪ੍ਰਧਾਨ ਸੁਧੀਰ ਕੁਮਾਰ ਆਦਿ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media