ਅੰਮ੍ਰਿਤਸਰ 13 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਅਤੇ ਸਮੁੱਚੀ ਮਨੁੱਖਤਾ ਦੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਹਲਕਾ ਦੋਰਾਹਾ ਤੋਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਨੇ ਸਮੁੱਚੇ ਹਲਕੇ ਦੀਆਂ ਸੰਗਤਾਂ ਸਮੇਤ ਅੱਜ ਲੰਗਰ ਸੇਵਾ ਕੀਤੀ।ਹਰਪਾਲ ਸਿੰਘ ਜੱਲ੍ਹਾ ਅਤੇ ਉਨ੍ਹਾਂ ਨਾਲ ਪੁੱਜੀਆਂ ਹਲਕਾ ਦੋਰਾਹਾ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਦੀ ਪ੍ਰੇਰਣਾ ਨਾਲ ਸ਼ੁਰੂ ਹੋਈ ਹਲਕਾ ਪੱਧਰੀ ਲੰਗਰ ਸੇਵਾ ਨਾਲ ਸੰਗਤਾਂ ਨੂੰ ਇਕਜੁੱਟ ਹੋ ਕੇ ਗੁਰੂ ਘਰ ਅੰਦਰ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨਾਂ ਨੇ ਹਲਕੇ ਦੀਆਂ ਸੰਗਤਾਂ ਦਾ ਸੇਵਾ ਵਿਚ ਵਧ-ਚੜ੍ਹ ਕੇ ਯੋਗਦਾਨ ਪਾਉਣ ਲਈ ਹਾਰਦਿਕ ਧੰਨਵਾਦ ਵੀ ਕੀਤਾ।
ਡਾ. ਰੂਪ ਸਿੰਘ ਨੇ ਦੱਸਿਆ ਕਿ ਲੰਗਰ ਸੇਵਾ ਲਈ ਹਲਕੇ ਦੀਆਂ ਸੰਗਤਾਂ ਵੱਲੋਂ 112 ਕੁਇੰਟਲ ਆਟਾ, 14 ਕੁਇੰਟਲ ਕਣਕ, 200 ਕਿਲੋ ਸੇਵੀਆ, 2981 ਕਿਲੋ ਚਾਵਲ, 1735 ਕਿਲੋ ਦਾਲ, 897 ਕਿਲੋ ਪਿਆਜ਼, 414 ਕਿਲੋ ਦੇਸੀ ਘਿਓ, 3365 ਕਿਲੋ ਖੰਡ, 300 ਕਿਲੋ ਪਨੀਰ, 1700 ਕਿਲੋ ਹਰੇ ਮਟਰ, 2670 ਕਿਲੋ ਦੁੱਧ, 800 ਕਿਲੋ ਗਾਜਰ, 130 ਕਿਲੋ ਚਾਹ ਪੱਤੀ, 67 ਕਿਲੋ ਹਲਦੀ, 41 ਕਿਲੋ ਮਸਾਲਾ, 145 ਕਿਲੋ ਲਸਨ, 26 ਕਿਲੋ ਸੋਗੀ, 20 ਕਿਲੋ ਬਦਾਮ ਗਿਰੀ, 1.5 ਕਿਲੋ ਹਰੀ ਲਾਚੀ, 165 ਕਿਲੋ ਅਚਾਰ, ਅਦਰਕ, ਗੋਬੀ ਸਮੇਤ ਹੋਰ ਵੱਖ-ਵੱਖ ਰਸਦਾਂ ਲਿਆਂਦੀਆਂ ਗਈਆਂ ਹਨ।
ਇਸ ਮੌਕੇ ਮਨਜੀਤ ਸਿੰਘ ਤੇ ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸ. ਪ੍ਰਤਾਪ ਸਿੰਘ, ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਦਵਿੰਦਰ ਸਿੰਘ ਟਿੰਬਰਵਾਲਾ, ਜਗਜੀਤ ਸਿੰਘ ਜੱਗੀ ਢੱਲਕੋਈਆ ਸਰਪੰਚ, ਗੁਰਜੀਤ ਸਿੰਘ, ਗੁਰਦੀਪ ਸਿੰਘ ਅੜੈਚ, ਬਲਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਨਾਗੋਕੇ, ਜਰਨੈਲ ਸਿੰਘ ਸਰਪੰਚ, ਬੀਬੀ ਭਿੰਦਰ ਕੌਰ, ਬੀਬੀ ਅਵਤਾਰ ਕੌਰ, ਜਸਵਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ ਪ੍ਰਧਾਨ, ਮਨਜੀਤ ਸਿੰਘ, ਬੀਬੀ ਦਲਜੀਤ ਕੌਰ, ਮੋਹਨ ਸਿੰਘ ਭੰਗੂ, ਪਿਆਰਾ ਸਿੰਘ, ਨਛੱਤਰ ਸਿੰਘ ਤੇ ਡਾ. ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀਆਂ ਵਿਚ ਸੰਗਤਾਂ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …