ਚੌਂਕ ਮਹਿਤਾ, 13 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਇਲਾਕੇ ਦੀ ਨਾਮਵਾਰ ਸੰਸਥਾ ਮੋਨਟੈਂਸਰੀ ਖਾਲਸਾ ਅਕੈਡਮੀ
(ਸੀਨੀ. ਸੈਕੰਡਰੀ) ਅਰਜਨ ਮਾਗਾਂ ਦਾ ਸਲਾਨਾ ਇਨਾਮ ਵੰਡ ਸਮਾਗਮ ਹੋਇਆ ਜਿਸ ਸੀ ਸੁਰੂਅਤ ਸਬਦ ਗਾਇਨ ਨਾਲ ਕੀਤੀ ਇਸ ਤੋ ਬਆਦ ਬੱਚਿਆਂ ਵੱਲੋਂ ਸਾਜਿਕ ਕੁਰਤੀਆਂ ਨੂੰ ਦਰਸਾਉਦੀਆਂ ਸਕਿੱਟਾਂ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ।ਭੰਗੜਾ, ਗਿੱਧਾ ਅਤ ਗਤਕੇ ਦੀਆਂ ਝਾਕੀਆਂ ਨੇ ਆਏ ਹੋਏ ਮਾਤਾ-ਪਿਤਾ ਨੂੰ ਸੰਸਥਾ ਦੀ ਗੁਣਾਤਮਕਤਾ ਬਾਰੇ ਦੱਸਿਆ।ਇਸ ਸਮੇ ਪਿਛਲੇ ਸਾਲ 10ਵੀਂ ਅਤੇ 12ਵੀਂ ਕਲਾਸ ਵਿੱਚੋ 80% ਅੰਕ ਪ੍ਰਾਪਤ ਕਰਨ ਵਾਲੇ, ਸੰਸਥਾ ਵਿੱਚੋਂ ਅਵੱਲ ਰਹਿਣ ਵਾਲੇ ਅਤੇ ਸਾਰਾ ਸਾਲ ਦਸਤਾਰਾ ਸਜਾ ਕੇ ਆਉਣ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰ. ਗੁਰਮੁੱਖ ਸਿੰਘ ਅਤੇ ਡਾਇਰੈਕਟਰ ਨਿਸ਼ਾਨ ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆ ਬਾਰੇ ਦੱਸਦੇ ਹੋਏ ਬੱਚਿਆ ਨੂੰ ਲਗਨ ਅਤੇ ਮੇਹਨ ਨਾਲ ਪੜਾਈ ਕਰਨ ਤੇ ਜੋਰ ਦਿੱਤਾ ਅਤੇ ਐਲਾਨ ਕੀਤਾ ਕਿਇਸ ਸਾਲ ਸੰਸਥਾ ਵਿੱਚੋਂ ਜੋ ਵਿਦਿਆਰਥੀ 90% ਤੋ ਵੱਧ ਅੰਕ ਪ੍ਰਾਪਤ ਕਰਕੇ ਦਸਵੀਂ ਕਲਾਸ ਪਾਸ ਕਰਨਗੇ ਉਹਨਾਂ ਦੀ ਸੰਸਥਾ ਵਿੱਚਲੀ ਅਗਲੇਰੀ ਪੜਾਈ ਦਾ ਸਾਰਾ ਖਰਚਾ ਮੁਆਫ ਕੀਤਾ ਜਾਵੇਗਾ।ਇਸ ਸਮੇ ਰਾਜਵਿੰਦਰ ਸਿੰਘ, ਅਨਮੋਲ ਸਿੰਘ, ਸਰਬਜੀਤ ਕੌਰ, ਹਰਪਿੰਦਰ ਕੌਰ ਆਦਿ ਹਾਜ਼ਰ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media