ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸੰਸਾਰ ਪੱਧਰ ’ਤੇ ਮਾਤਭਾਸ਼ਾ ਦਿਵਸ ਮਨਾ ਕੇ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਂਦਾ ਹੈ।ਇਸ ਦਿਵਸ ਨੂੰ ਮਨਾਉਣ ਲਈ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਤਭਾਸ਼ਾ ਦੀ ਅਮੀਰੀ ਤੋਂ ਜਾਣੂ ਕਰਵਾਉਣ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੀਆਂ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਮਾਤਭਾਸ਼ਾ ਸਪਤਾਹ ਮਨਾਇਆ ਗਿਆ।
ਇਸ ਦੌਰਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਖ਼ਾਲਸਾ ਕਾਲਜ ਦੇ ਸੰਵਿਧਾਨ ’ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਲਈ ਅਹਿਦ ਲਿਖਿਆ ਹੋਇਆ ਹੈ ਇਸ ਲਈ ਕਾਲਜ ਆਪਣੇ ਵਿਦਿਆਰਥੀਆਂ ’ਚ ਮਾਤਭਾਸ਼ਾ ਪੰਜਾਬੀ ਅਤੇ ਸਾਹਿਤਕ ਗੁਣਾਂ ਦੇ ਪ੍ਰਸਾਰ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਸਾਹਿਤ ਸਭਾ ਇੰਚਾਰਜ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਨੇ ਦੱਸਿਆ ਕਿ ਮਾਤਭਾਸ਼ਾ ਸਪਤਾਹ ਮਨਾਉਣ ਲਈ ਸਾਹਿਤ ਸਭਾ ਦੇ ਵਿਦਿਆਰਥੀਆਂ ’ਚ ਇਕ ਹਫ਼ਤਾ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਇਸ ਸਪਤਾਹ ਦੌਰਾਨ ਕਵਿਤਾ ਰਚਨਾ, ਲੇਖ ਰਚਨਾ, ਸੁੰਦਰ ਲਿਖਤ, ਕਹਾਣੀ ਰਚਨਾ, ਮਾਤ ਭਾਸ਼ਾ ਸਬੰਧੀ ਪੋਸਟਰ ਤੇ ਸਲੋਗਨ ਅਤੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਸਬੰਧੀ ਕੁਇਜ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚ ਕਵਿਤਾ ਰਚਨਾ ਮੁਕਾਬਲੇ ’ਚ ਪਹਿਲਾ ਸਥਾਨ ਰੁਪਿੰਦਰ ਕੌਰ, ਦੂਸਰਾ ਸਥਾਨ ਪਸ਼ਪਿੰਦਰ ਕੌਰ ਅਤੇ ਤੀਸਰਾ ਸਥਾਨ ਕਾਜਲ ਸ਼ਰਮਾ ਨੇ ਹਾਸਲ ਕੀਤਾ।ਲੇਖ ਰਚਨਾ ਮੁਕਾਬਲੇ ’ਚ ਪਹਿਲਾ ਸਥਾਨ ਵਜ਼ੀਰ ਸਿੰਘ ਅਤੇ ਕਾਜਲ ਸ਼ਰਮਾ ਨੂੰ ਸਾਂਝੇ ਤੌਰ ’ਤੇ ਗਿਆ, ਦੂਜਾ ਸਥਾਨ ਵੀ ਅੰਮ੍ਰਿਤਪਾਲ ਕੌਰ ਅਤੇ ਮਨੀ ਸਿੰਘ ਨੂੰ ਸਾਂਝੇ ਤੌਰ ’ਤੇ ਗਿਆ ਅਤੇ ਤੀਸਰੇ ਸਥਾਨ ’ਤੇ ਰੁਪਿੰਦਰ ਕੌਰ ਰਹੀ। ਸੁੰਦਰ ਲਿਖਤ ਮੁਕਾਬਲੇ ’ਚ ਪਹਿਲਾ ਸਥਾਨ ਕਿਰਨਜੋਤ ਕੌਰ, ਦੂਜਾ ਸਥਾਨ ਸੰਦੀਪ ਕੌਰ ਅਤੇ ਤੀਸਰੇ ਸਥਾਨ ’ਤੇ ਕੋਮਲਪੁਨੀਤ ਕੌਰ ਰਹੀ। ਕਹਾਣੀ ਰਚਨਾ ਮੁਕਾਬਲੇ ’ਚ ਪਹਿਲਾ ਸਥਾਨ ਅਮਨਦੀਪ ਕੌਰ, ਦੂਸਰਾ ਸਥਾਨ ਰੁਪਿੰਦਰ ਕੌਰ ਅਤੇ ਤੀਸਰੇ ਸਥਾਨ ’ਤੇ ਕੁਲਵਿੰਦਰ ਕੌਰ ਰਹੀ। ਮਾਤ ਭਾਸ਼ਾ ਸੰਬੰਧੀ ਪੋਸਟਰ ਮੁਕਾਬਲੇ ’ਚ ਪਹਿਲਾ ਸਥਾਨ ਕਿਰਨਦੀਪ ਕੌਰ ਨੇ ਹਾਸਲ ਕੀਤਾ ਦੂਸਰੇ ਸਥਾਨ ’ਤੇ ਸੁਖਦੀਪ ਕੌਰ ਰਹੀ ਜਦਕਿ ਤੀਸਰੇ ਸਥਾਨ ’ਤੇ ਕੰਚਨ ਠਾਕੁਰ ਰਹੀ।ਇੰਝ ਹੀ ਸਲੋਗਨ ਮੁਕਾਬਲੇ ’ਚ ਪਹਿਲੇ ਨੰਬਰ ’ਤੇ ਅਮਨਦੀਪ ਕੌਰ ਰਹੀ ਦੂਸਰੇ ਸਥਾਨ ’ਤੇ ਮਨੀ ਸਿੰਘ ਅਤੇ ਤੀਸਰੇ ਸਥਾਨ ’ਤੇ ਪੂਜਾ ਰਹੀ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਸਬੰਧੀ ਕਰਵਾਏ ਕੁਇੱਜ ਮੁਕਾਬਲੇ ’ਚ ਪਹਿਲੇ ਸਥਾਨ ਤੇ ਅਮਨਦੀਪ ਕੌਰ ਤੇ ਹਰਮਨ ਦੀ ਟੀਮ ਰਹੀ ਦੂਸਰੇ ਸਥਾਨ ’ਤੇ ਸੰਦੀਪ ਸਿੰਘ ਅਤੇ ਜਸਬੀਰ ਸਿੰਘ ਦੀ ਟੀਮ ਰਹੀ ਜਦਕਿ ਤੀਸਰੇ ਸਥਾਨ ’ਤੇ ਪ੍ਰਭਜੋਤ ਕੌਰ ਅਤੇ ਰਿਤੂਰਾਜ ਦੀ ਟੀਮ ਰਹੀ।
ਇਸੇ ਤਰ੍ਹਾਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਾਂ-ਬੋਲੀ ਦਿਵਸ ਦੌਰਾਨ ਲੇਖ, ਕਵਿਤਾ ਉਚਾਰਣ, ਗਾਇਨ ਅਤੇ ਸਲੋਗਨ ਲਿਖਤ ਦੇ ਮੁਕਾਬਲੇ ਕਰਵਾਏ ਗਏ।ਜਿਸ ’ਚ ਪ੍ਰਿੰ: ਡਾ. ਮਾਹਲ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਵਜੋਂ ਪੁਸਤਕਾਂ ਭੇਂਟ ਕੀਤੀਆਂ ਗਈਆਂ। ਪ੍ਰਿੰ: ਡਾ. ਮਾਹਲ ਨੇ ਕੌਮਾਂਤਰੀ ਮਾਂ-ਬੋਲੀ ਦਿਵਸ ਦੀ ਮੁਬਾਰਕ ਦਿੰਦਿਆ ਮਾਂ-ਬੋਲੀ ਦੀ ਮਾਨਵੀ ਜੀਵਨ ’ਚ ਮਹੱਤਤਾ ਬਾਰੇ ਜਾਣੂੰ ਕਰਵਾਇਆ ਅਤੇ ਸ਼ਖ਼ਸੀਅਤ ਦੇ ਸੰਤੁਲਿਤ ਵਿਕਾਸ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ’ਚ ਖ਼ਾਲਸਾ ਕਾਲਜ ਵਿਖੇ ਵਿਭਾਗ ਦੀ ਮੁਖੀ ਡਾ. ਦਵਿੰਦਰ ਕੌਰ ਅਤੇ ਵੂਮੈਨ ਕਾਲਜ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਨੀਲਮਜੀਤ ਕੌਰ, ਪ੍ਰੋ. ਰਵਿੰਦਰ ਕੌਰ, ਡਾ. ਮਨਪ੍ਰੀਤ ਕੌਰ, ਡਾ. ਅਮਰਜੀਤ ਕੌਰ, ਡਾ. ਜਤਿੰਦਰ ਕੌਰ ਆਦਿ ਹਾਜ਼ਰ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …