ਪਠਾਨਕੋਟ, 5 ਮਾਰਚ 8 (ਪੰਜਾਬ ਪੋਸਟ ਬਿਊਰੋ) – ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈਡਾਂ ਉਪਰ ਬੀਜ਼ੀ ਕਣਕ ਦੀ ਫਸਲ, ਆਮ ਪੱਧਰੀ
ਵਿਧੀ ਨਾਲ ਬੀਜੀ ਕਣਕ ਨਾਲੋਂ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ।ਸੋਮਵਾਰ ਨੂੰ ਮਨਾਏ ਜਾ ਰਹੇ ਖੇਤ ਦਿਵਸ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਚੌਹਾਨਾਂ ਵਿੱਚ ਕਹੇ।ਇਸ ਮੌਕੇ ਉਨਾਂ ਦੇ ਨਾਲ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਸਾਹਿਲ ਮਹਾਜਨ ਅਤੇ ਬਲਵਿੰਦਰ ਕੁਮਾਰ ਸਹਾਇਕ ਟੈਕਨਾਲੋਜੀ ਮੈਨੇਜ਼ਰ ਵੀ ਹਾਜ਼ਰ ਸਨ।ਉਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਵਿੱਚ ਕੁੱਝ ਜ਼ਿਆਦਾ ਨਮੀ ਵਾਲਾ ਰਕਬਾ ਹੈ, ਜਿਥੇ ਹਰ ਸਾਲ ਸਰਦੀ ਦੀਆਂ ਬਰਸਾਤਾਂ ਕਾਰਨ ਜਾਂ ਪਹਿਲਾ ਪਾਣੀ ਭਾਰੀ ਲੱਗਣ ਕਾਰਨ ਕਣਕ ਦੀ ਫਸਲ ਖਰਾਬ ਹੋ ਜਾਂਦੀ ਹੈ ਜਾਂ ਕਣਕ ਦੀ ਫਸਲ ਦਾ ਰੰਗ ਪੀਲਾ ਹੋ ਕੇ ਮੁੱਢਲਾ ਵਾਧਾ ਰੁਕ ਜਾਂਦਾ ਹੈ, ਜਿਸ ਕਾਰਨ ਪੈਦਾਵਾਰ ਘੱਟ ਮਿਲਦੀ ਹੈ।ਅਜਿਹੇ ਖੇਤਰਾਂ ਵਿੱਚ ਬੈੱਡ ਪਲਾਂਟਿੰਗ ਤਕਨੀਕ ਕਣਕ ਦੀ ਫਸਲ ਲਈ ਵਰਦਾਨ ਸਾਬਿਤ ਹੋ ਸਕਦੀ ਹੈ।ਉਨਾਂ ਕਿਹਾ ਕਿ ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈੱਡਾਂ ਉਪਰ ਬੀਜੀ ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜ਼ੀ ਕਣਕ ਨਾਲੋਂ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ।ਉਨਾਂ ਕਿਹਾ ਕਿ ਇਸ ਵਿਧੀ ਬਾਰੇ ਜਾਣਕਾਰੀ ਦੇਣ ਲਈ ਮਿਤੀ 5 ਫਰਵਰੀ 2018 ਦਿਨ ਸੋਮਵਾਰ ਨੂੰ ਸਵੇਰੇ 10.30 ਵਜੇ ਤੋਂ ਇੱਕ ਵਜੇ ਤੱਕ ਬਲਾਕ ਪਠਾਨਕੋਟ ਦੇ ਪਿੰਡ ਚੌਹਾਨਾਂ ਵਿੱਚ ਨੌਜਵਾਨ ਕਿਸਾਨ ਨਵਦੀਪ ਸਿੰਘ ਦੇ ਖੇਤਾਂ ਵਿੱਚ ਚੌਹਾਨਾਂ-ਜੰਡੀ ਸੜਕ ਉਪਰ ਖੇਤ ਦਿਵਸ ਮਨਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਖੇਤ ਦਿਵਸ ਦੇ ਮੁੱਖ ਮਹਿਮਾਨ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਹੋਣਗੇ ਅਤੇ ਪ੍ਰਧਾਨਗੀ ਡਾ. ਇੰਦਰਜਤਿ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਕਰਨਗੇ।ਇਹ ਵਿਧੀ ਜ਼ਿਲਾ ਪਠਾਨਕੋਟ ਵਿੱਚ ਪਹਿਲੀ ਵਾਰ ਵਰਤੀ ਜਾ ਰਹੀ ਹੈ।ਉਨਾਂ ਸਮੂਹ ਨੌਜਵਾਨ / ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਕਨੀਕ ਨੂੰ ਦੇਖਣ ਲਈ ਦਿੱਤੇ ਪ੍ਰੋਗਰਾਮ ਮੁਤਾਬਕ ਹਾਜ਼ਰੀ ਭਰਨ ਕਿਉਂਕਿ ਇਸ ਵਿਧੀ ਨਾਲ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media