ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਵਿਦਿਅਕ ਖੇਤਰ ਦੀ ਉਘੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ
ਦੀ ਅੱਜ ਹੋਈ ਉਪ ਚੋਣ ਦੌਰਾਨ ਡਾ. ਸੰਤੋਖ ਸਿੰਘ ਨੂੰ ਪ੍ਰਧਾਨ `ਚ ਲ਼ਿਆ ਗਿਆ ਹੈ।ਚੋਣ ਕਮੇਟੀ ਦੇ ਮੈਂਬਰਾਂ ਪ੍ਰੀਜਾਈਡਿੰਗ ਅਫਸਰ ਤੇਜਿੰਦਰ ਸਿੰਘ ਖਾਲਸਾ, ਚੋਣ ਅਧਿਕਾਰੀ ਡਾ. ਐਸ.ਪੀ.ਸਿੰਘ, ਇਕਬਾਲ ਸਿੰਘ ਲਾਲਪੁਰਾ ਅਤੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰੈਸ ਨੋਟ ਅਨੁਸਾਰ ਇਸ ਉਪ ਚੋਣ ਦੌਰਾਨ ਪ੍ਰਧਾਨ ਦੇ ਅਹੁੱਦੇ ਲਈ ਪਈਆਂ ਕੁੱਲ ਵੋਟਾਂ ਵਿਚੋਂ ਉਨਾਂ ਨੇ 152 ਵੋਟਾਂ ਹਾਸਲ ਕਰ ਕੇ ਡਾ. ਸੰਤੋਖ ਸਿੰਘ ਨੇ ਜਿੱਤ ਪ੍ਰਾਪਤ ਕੀਤੀ, ਜਦਕਿ ਰਾਮਹਿੰਦਰ ਸਿੰਘ ਮਜੀਠਾ 142 ਵੋਟਾਂ ਪ੍ਰਾਪਤ ਕਰ ਕੇ ਦੂਜੇ ਅਤੇ 65 ਵੋਟਾਂ ਨਾਲ ਧੰਨਰਾਜ ਸਿੰਘ ਤੀਜੇ ਸਥਾਨ `ਤੇ ਆਏ।
ਮੀਤ ਪ੍ਰਧਾਨ ਦੇ ਅਹੁੱਦੇ ਲਈ ਕੁੱਲ 358 ਵੋਟਾਂ ਪੋਲ ਹੋਈਆਂ, ਜਿੰਨਾਂ ਵਿਚੋਂ 160 ਵੋਟਾਂ ਹਾਸਲ ਕਰ ਕੇ ਸਰਬਜੀਤ ਸਿੰਘ ਸਪੁੱਤਰ ਸਵ: ਕਿਰਪਾਲ ਸਿੰਘ ਦੂਜੇ ਅਤੇ ਬਲਦੇਵ ਸਿੰਘ ਚੌਹਾਨ 41 ਵੋਟਾਂ ਲੈ ਕੇ ਤੀਜੇ ਨੰਬਰ `ਤੇ ਰਹੇ।
ਆਨਰੇਰੀ ਸਕੱਤਰ ਦੇ ਅਹੁੱਦੇ ਲਈ ਪਈਆਂ ਕੁੱਲ 359 ਵੋਟਾਂ ਵਿਚੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ 158 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, 155 ਵੋਟਾਂ ਲੈ ਕੇ ਸੰਤੋਖ ਸਿੰਘ ਸੇਠੀ ਦੂਜੇ ਅਤੇ 46 ਵੋਟਾਂ ਨਾਲ ਗੁਰਿੰਦਰ ਸਿੰਘ ਚਾਵਲਾ ਤੀਜੇ ਨੰਬਰ `ਤੇ ਆਏ।
ਜਿਕਰਯੋਗ ਹੈ ਕਿ ਸੋਸ਼ਲ ਮੀਡੀਆ `ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਦੀਵਾਨ ਦੇ ਇਕ ਸਕੂਲ਼ ਦੀ ਪ੍ਰਿੰਸੀਪਲ ਨਾਲ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਉਨਾਂ ਨੂੰ ਅਸਤੀਫਾ ਦੇਣਾ ਪਿਆ ਸੀ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media