ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਦੁਨੀਆ ਭਰ ’ਚ ਕਲਾ ਅਤੇ ਸੱਭਿਆਚਾਰ ’ਚ ਕਵਿਤਾ ਦੀ ਅਹਿਮ ਭੂਮਿਕਾ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਵਿੱਚ ‘ਵਿਸ਼ਵ ਕਵਿਤਾ ਦਿਵਸ’ ਨੂੰ ਸਮਰਪਿਤ ਪ੍ਰੋਗਰਾਮ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ ਸਾਹਿਤਕ ਅਤੇ ਸੱਭਿਆਚਾਰਕ ਕਲੱਬ ਵੱਲੋਂ ਮਨਾਇਆ ਗਿਆ। ਬੀਤੇ ਦਿਨੀਂ ਕਰਵਾਏ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਤਜਿੰਦਰ ਕੌਰ ਛੀਨਾ, ਪ੍ਰਸਿੱਧ ਸਿੱਖਿਆ ਮਾਹਿਰ ਅਤੇ ਸਮਾਜ ਸੇਵਕ ਅਤੇ ਡਾ. ਸੁਹਿੰਦਰਬੀਰ ਸਿੰਘ ਸੇਵਾਮੁਕਤ ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰੋ: ਜਸਬੀਰ ਕੌਰ ਸਹਾਇਕ ਪ੍ਰੋਫੈਸਰ ਬੀ.ਬੀ.ਕੇ ਡੀ.ਏ.ਵੀ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਪਾਲ ਕੌਰ ਢਿੱਲੋਂ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੰਸਾਰ ਭਰ ’ਚ ਪ੍ਰਸਿੱਧ ਕਵੀਆਂ ਨੂੰ ਯਾਦ ਕਰਨ ਲਈ ਇਸ ਵਿਸ਼ਵ ਕਵਿਤਾ ਦਿਵਸ ਦਾ ਆਯੋਜਨ ਕੀਤਾ ਗਿਆ ਸੀ, ਜਿਸ ਨਾਲ ਕਵਿਤਾਤਮਿਕ ਪ੍ਰਗਟਾਵਾ ਰਾਹੀਂ ਭਾਸ਼ਾਈ ਵਿਭਿੰਨਤਾ ਦੀ ਹਮਾਇਤ ਕੀਤੀ ਗਈ ਸੀ ਅਤੇ ਆਲੋਪ ਹੋ ਰਹੀਆਂ ਭਾਸ਼ਾਵਾਂ ਲੋਕਾਂ ਨੂੰ ਸੁਣਨ ਨੂੰ ਮਿਲਦੀਆਂ ਹਨ।ਉਨ੍ਹਾਂ ਨੇ ਮਨੁੱਖੀ ਦਿਮਾਗ ਦੀ ਸਿਰਜਣਾਤਮਕ ਭਾਵ ਨੂੰ ਹਾਸਲ ਕਰਨ ਲਈ ਕਾਵਿ ਦੀ ਵਿਲੱਖਣ ਸਮਰੱਥਾ ’ਤੇ ਜ਼ੋਰ ਦਿੱਤਾ।ਸਮਾਰੋਹ ’ਚ ਸਮੂਹ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਅਤੇ ਆਪਣੀਆਂ ਸਰਗਰਮੀਆਂ ਉਜਾਗਰ ਕੀਤੀਆਂ।ਇਸ ਮੌਕੇ ਅਜੈਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਵਿਦਿਆਰਥੀਆਂ ਦੇ ਰੁਬਰੂ ਕਰਵਾਇਆ ਅਤੇ ਡਾ. ਗੁਰਮਨਜੀਤ ਕੌਰ ਨੇ ਰਸਮੀ ਤੌਰ ’ਤੇ ਸਮਾਗਮ ਨੂੰ ਖ਼ਤਮ ਕਰਨ ਲਈ ਧੰਨਵਾਦ ਮਤਾ ਪੇਸ਼ ਕੀਤਾ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …