ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ 4 ਮੂਟ ਕੋਰਟ ਆਯੋਜਿਤ ਕੀਤੀਆਂ ਗਈਆਂ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਗਈ ਮੂਟ ਕੋਰਟ ’ਚ ਮੁਕੇਸ਼ ਨੰਦਾ, ਹਰਮਿੰਦਰ ਸਿੰਘ ਚੌਹਾਨ, ਗੀਤਾਂਜ਼ਲੀ ਕੌਰਪਾਲ ਅਤੇ ਸੁਖਵਿੰਦਰ ਸਿੰਘ ਮਹਿੰਦੀ ਰੱਤਾ ਡਿਸਟ੍ਰਿਕ ਕੋਰਟ ਦੇ ਵਕੀਲਾਂ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਬੀ.ਏ, ਐਲ.ਐਲ.ਬੀ ਦੇ 9ਵਾਂ ਅਤੇ 5ਵਾਂ ਸਮੈਸਟਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਕੇਸਾਂ ਜਿਵੇਂ ਕਿ ਕਸਟਡੀ, ਹੱਕਾਂ ਸਬੰਧੀ ਕੇਸ, ਕੰਜ਼ਿਊਮਰ ਲਾਅ, ਤਲਾਕ, ਵੰਡ, ਜਾਇਦਾਦ ਅਤੇ ਰੱਖ-ਰਖਾਅ ਆਦਿ ਮੁੱਦਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੋਮਲ ਕ੍ਰਿਸ਼ਨ ਮਹਿਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੇ ਕੇਸ ਤਿਆਰ ਕੀਤੇ, ਜਿਸ ’ਚ ਡਾ. ਅਰਨੀਤ ਕੌਰ, ਡਾ. ਹਰਪ੍ਰੀਤ ਕੌਰ, ਪ੍ਰੋ. ਜਸਕਿਰਨਬੀਰ ਕੌਰ, ਪ੍ਰੋ. ਸੀਮਾ ਰਾਣੀ, ਪ੍ਰੋ. ਅਨਿਤਾ ਸ਼ਰਮਾ, ਪ੍ਰੋ. ਹਰਕੰਵਲ ਕੌਰ, ਪ੍ਰੋ. ਰਾਕੇਸ਼ ਸੇਠ ਅਤੇ ਪ੍ਰੋ. ਰੰਜਨਾ ਸ਼ਰਮਾ ਸਹਾਇਕ ਪ੍ਰੋਫੈਸਰਜ਼ ਆਦਿ ਨੇ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਨੂੰਨ ਵਿਵਹਾਰ ਨੂੰ ਇਕ ਚੰਗੇ ਵਕੀਲ ਅਤੇ ਇਸ ਦੇ ਪਰਿਵਰਤਨ ’ਚ ਮੁੱਢਲੀ ਅਦਾਲਤਾਂ ਦੀ ਅਹਿਮ ਭੂਮਿਕਾ ’ਚ ਬਦਲੀ ਕਰਨ ਲਈ ਕਲਿਕਿੀਲ ਕਾਨੂੰਨੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ।ਇਸ ਮੌਕੇ ਆਏ ਮਾਹਿਰਾਂ ਨੇ ਵਿਦਿਆਰਥੀਆਂ ਵੱਲੋਂ ਮੁੱਢਲੇ ਕੇਸਾਂ ਦੀ ਤਿਆਰੀ ਦੀ ਸ਼ਲਾਘਾ ਕੀਤੀ ਅਤੇ ਕੇਸਾਂ ਨੂੰ ਸਹੀ ਢੰਗ ਨਾਲ ਤਿਆਰ ਕਰਨ ਦੀ ਵਿਧੀ ’ਤੇ ਆਪਣੇ ਸੁਝਾਅ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸੰਭਾਵਿਤ ਵਕੀਲਾਂ ਨੂੰ ਮੁਕਾਬਲੇ ਦੇ ਮੈਦਾਨ ’ਚ ਆਪਣੇ ਲਿਖਤੀ ਅਤੇ ਜ਼ਬਾਨੀ ਵਕਾਲਤ ਦੇ ਹੁਨਰਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ।ਇਸ ਮੌਕੇ ਡਾ. ਸ਼ਮਸ਼ੇਰ ਸਿੰਘ, ਡੀਨ, ਪ੍ਰੋ. ਸੁਖਮਨਪ੍ਰੀਤ ਕੌਰ ਅਤੇ ਪ੍ਰੋ. ਰਮਨਦੀਪ ਕੌਰ ਨੇ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …