
ਬਟਾਲਾ, 7 ਅਗਸਤ (ਨਰਿੰਦਰ ਬਰਨਾਲ)- ਰੁੱਖਾਂ ਦੀ ਮਹਾਨਤਾ ਤੇ ਵਾਤਾਵਰਨ ਦੀ ਸੁਧਤਾ ਨੂੰ ਮੁੱਖ ਰੱਖਦਿਆਂ ਪ੍ਰਿੰਸੀਪਲ ਅਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਗੁਰਦਾਸਪੁਰ ਵਿਖੇ ਸਕੂਲ ਵਿਚ ਵੱਖ-ਵੱਖ ਤਰਾਂ ਦੇ ਰੁੱਖ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ, ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਰੁਖਾਂ ਨੂੰ ਲਗਾ ਕੇ ਉਸ ਦੀ ਸੰਭਾਲ ਕਰਨੀ ਸਮੇਂ ਦੀ ਮੁੱਖ ਲੋੜ ਹੈ ਹਰ ਮਨੁੱਖ ਨੂੰ ਇਸ ਮੁੱਦੇ ਵੱਲ ਵਿਸੇਸ ਧਿਆਨ ਦੇ ਕੇ ਵੱਧ ਤੋ ਵੱਧ ਰੁਖ ਲਗਾਉਣੇ ਚਾਹੀਦੇ ਹਨ।ਇਸ ਮੌਕੇ ਸ੍ਰੀ ਗੁਰਮੀਤ ਸਿੰਘ, ਤਿਲਕ ਰਾਜ, ਸੁਖਵਿੰਦਰ ਸਿੰਘ, ਕਸਮੀਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media