Monday, December 23, 2024

ਪਾਕਿ ਨੂੰ ਮਾਤ ਦੇਣ ਵਾਲੀ ਭਾਰਤੀ ਹੈਂਡਬਾਲ ਟੀਮ ’ਚ ਖ਼ਾਲਸਾ ਕਾਲਜ ਦੇ ਵਿਦਿਆਰਥੀ ਦਾ ਯੋਗਦਾਨ ਅਹਿਮ

ਭਾਰਤੀ ਟੀਮ ਨੇ ਪਹਿਲਾ, ਦੂਸਰਾ ਪਾਕਿ ਅਤੇ ਤੀਸਰਾ ਬੰਗਲਾਦੇਸ਼ ਨੇ ਕੀਤਾ ਸਥਾਨ ਹਾਸਲ

PPN0504201810ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਪਾਕਿਸਤਾਨ ਦੇ ਫ਼ੈਜਲਾਬਾਦ ਵਿਖੇ ਹੋਏ ਹੈਡਬਾਲ ਮੁਕਾਬਲੇ ’ਚ ਭਾਰਤੀ ਟੀਮ ’ਚ ਸ਼ਮੂਲੀਅਤ ਕਰਦਿਆਂ ਪਾਕਿਸਤਾਨ ਨੂੰ ਮਾਤ ਦਿੱਤੀ ਹੈ ਅਤੇ ਜਿੱਤ ਹਾਸਲ ਕਰਕੇ ਕਾਲਜ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਫ਼ੈਜਲਾਬਾਦ ਵਿਖੇ ਹੋਏ ਹੈਡਬਾਲ ਦੇ ਇੰਟਰਨੈਸ਼ਨਲ ਫੈਡਰੇਸ਼ਨ ਟਰਾਫ਼ੀ ’ਚ ਟੀਮਾਂ ਜਿਨ੍ਹਾਂ ’ਚ ਅਫ਼ਗਾਨਿਸਤਾਨ, ਮਾਲਦੀਪ, ਨੇਪਾਲ, ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਨੇ ਹਿੱਸਾ ਲਿਆ।
    ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀ ਦੇ ਇਸ ਉਪਲਬੱਧੀ ’ਤੇ ਸ਼ਲਾਘਾ ਕਰਦਿਆਂ ਕਿਹਾ ਮੈਨੇਜ਼ਮੈਂਟ ਦਾ ਹਮੇਸ਼ਾਂ ਯਤਨ ਰਹਿੰਦਾ ਹੈ ਕਿ ਉਹ ਕੌਂਸਲ ਅਧੀਨ ਚਲ ਰਹੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਸੁੱਖ-ਸਹੂਲਤਾਂ ਪ੍ਰਦਾਨ ਕਰ ਸਕੇ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈ ਐਲੂਮਨੀ ਮੀਟ ਤੇ ਸਮਾਗਮਾਂ ਦੌਰਾਨ ਪ੍ਰਤੱਖ ਹੈ ਕਿ ਕਾਲਜ ਦੇ ਵਿਦਿਆਰਥੀ ਦੁਨੀਆ ਦੇ ਕੋਨੇ-ਕੋਨੇ ’ਚ ਉਚ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਖ਼ਾਲਸਾ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨਾ ਰਹੇ ਹਨ।
    ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੈਨੇਜ਼ਮੈਂਟ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਉਕਤ ਵਿਦਿਆਰਥੀ ਸ਼ਮਸ਼ੇਰ ਸਿੰਘ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਪਾਕਿ ਦੇ ਫ਼ੈਜ਼ਲਾਬਾਦ ਵਿਖੇ ਹੈਡਬਾਲ ਅੰਡਰ-20 ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿ ਨੂੰ ਹਰਾਇਆ ਹੈ। ਜਿਸ ’ਚ ਭਾਰਤ ਸਮੇਤ ਕੁਲ 6 ਦੇਸ਼ਾਂ ਤੋਂ ਖਿਡਾਰੀਆਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਦੌਰਾਨ ਭਾਰਤ ਦੀ ਟੀਮ ਨੇ ਪਹਿਲਾਂ, ਪਾਕਿਸਤਾਨ ਨੇ ਦੂਸਰਾ ਅਤੇ ਬੰਗਲਾਦੇਸ਼ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਪੋਰਟਸ ਵਿਭਾਗ ਹੈਡਬਾਲ ਦੇ ਕੋਚ ਸ: ਜਸਵੰਤ ਸਿੰਘ ਨੂੰ ਵਧਾਈ ਦਿੰਦਿਆ ਉਨ੍ਹਾਂ ਦੁਆਰਾ ਕਰਵਾਏ ਸਖ਼ਤ ਅਭਿਆਸ ਦੀ ਸਹਾਰਨਾ ਕੀਤੀ ਅਤੇ ਭਵਿੱਖ ਅਗਾਂਹ ਵੀ ਉਕਤ ਵਿਦਿਆਰਥੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੇ ਸ਼ਮਸ਼ੇਰ ਸਿੰਘ ਨੂੰ ਵਧਾਈ ਦਿੱਤੀ। 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply