ਅੰਮ੍ਰਿਤਸਰ, 16 ਅਪਰੈਲ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਾਹਿਤਕ ਹਲਕਿਆਂ `ਚ ਇਹ ਖਬਰ ਬਹੁਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜੁਬਾਨ ਦੇ ਪ੍ਰਮੁੱਖ ਹਸਤਾਖਰ ਤੇ ਗਜ਼ਲਗੋ ਹਰਬੰਸ ਸਿੰਘ ਨਾਗੀ ਦਾ ਅੱਜ ਦਿਹਾਂਤ ਹੋ ਗਿਆ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਾਗੀ ਦੀ ਸਿਹਤ ਪਿਛਲੇ ਕੁੱਝ ਦਿਨਾਂ ਤੋਂ ਢਿੱਲੀ-ਮੱਠੀ ਚੱਲ ਰਹੀ ਸੀ, ਜਿਸ ਕਰ ਕੇ ਤਬੀਅਤ ਜਿਆਦਾ ਵਿਗੜ ਜਾਣ ਕਾਰਣ ਉਹਨਾਂ ਅੱਜ ਉਨਾਂ ਅੰਮ੍ਰਿਤਸਰ ਸਥਿਤ ਰਿਹਾਇਸ਼ `ਤੇ ਆਖਰੀ ਸਾਹ ਲਏ।
ਗਜ਼ਲਗੋ ਨਾਗੀ ਦਾ ਅੰਤਿਮ ਸਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਿਹਰ ਕੀਤਾ ਗਿਆ।ਜਿਥੇ ਕਾਫੀ ਗਿਣਤੀ `ਚ ਰਿਸ਼ਤੇਦਾਰ ਤੇ ਸਬੰਧੀਆਂ ਤੋਂ ਇਲਾਵਾ ਸਾਹਿਤਕ ਖੇਤਰ ਦੀਆਂ ਹਾਜਰ ਸ਼ਖਸ਼ੀਅਤਾਂ ਵਿੱਚ ਹਰਭਜਨ ਖੇਮਕਰਨੀ, ਨਿਰਮਲ ਅਰਪਣ, ਜਸਬੀਰ ਜਮੀਰ, ਮਲਵਿੰਦਰ, ਸਰਬਜੀਤ ਸੰਧੂ, ਜਸਬੀਰ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਅਰਤਿੰਦਰ ਸੰਧੂ, ਭੁਪਿੰਦਰ ਸੰਧੂ, ਧਰਵਿੰਦਰ ਔਲਖ, ਡਾ. ਹਜ਼ਾਰਾ ਸਿੰਘ ਚੀਮਾ, ਜਗਤਾਰ ਗਿੱਲ ਆਦਿ ਸ਼ਾਮਲ ਸਨ।
1949 `ਚ ਜਨਮੇ ਹਰਬੰਸ ਸਿੰਘ ਨਾਗੀ ਐਮ.ਏ ਪੰਜਾਬੀ ਅਤੇ ਐਮ.ਏ ਰਾਜਨੀਤੀ ਸ਼ਾਸ਼ਤਰ ਦੀ ਉੱਚ-ਵਿਦਿਆ ਹਾਸਿਲ ਕੀਤੀ ਸੀ ਅਤੇ ਉਹ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਏ ਸਨ।ਉਹਨਾਂ ਦਾ ਸ਼ੁਮਾਰ ਪੰਜਾਬੀ ਦੇ ਚੋਣਵੇਂ ਗਜ਼ਲਕਾਰਾਂ ਵਿੱਚ ਸੀ।ਬਹੁਤ ਸ਼ਾਂਤ ਤੇ ਮਿਲਣਸਾਰ ਸੁਭਾਅ ਦੇ ਮਾਲਕ ਨਾਗੀ ਆਪਣੇ ਪਿਛੇ ਪਤਨੀ ਦਰਸ਼ਨ ਕੌਰ, ਪੁੱਤਰ ਪ੍ਰਭਜੋਤ ਸਿੰਘ ਤੇ ਧੀਅ ਸੰਦੀਪ ਕੌਰ ਨੂੰ ਰੋਂਦਾ ਵਿਲਕਦਾ ਛੱਡ ਗਏ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …