ਧੂਰੀ, 16 ਅਪ੍ਰੈਲ਼ (ਪੰਜਾਬ ਪੋਸਟ- ਪ੍ਰਵੀਨ ਗਰਗ) – ਰਾਈਸੀਲਾ ਗਰੁੱਪ ਆਫ ਇੰਡਸਟਰੀਜ਼ ਦੇ ਡਾਇਰੈਕਟਰ ਵਿਜੈ ਗੋਇਲ ਦੀ 87 ਸਾਲਾ ਮਾਤਾ ਪ੍ਰਸਿੰਨੀ ਦੇਵੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼ਰਧਾਂਜਲ਼ੀ ਸਮਾਰੋਹ ਮੌਕੇ ਗਰੁੜ ਪੁਰਾਣ ਦੀ ਕਥਾ ਉਪਰੰਤ ਵਿਜੈਇੰਦਰ ਸਿੰਗਲਾ ਵਿਧਾਇਕ ਸੰਗਰੂਰ, ਦਲਵੀਰ ਸਿੰਘ ਗੋਲਡੀ ਵਿਧਾਇਕ ਧੂਰੀ, ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ, ਧਨਵੰਤ ਸਿੰਘ ਸਾਬਕਾ ਵਿਧਾਇਕ, ਅਕਾਲੀ ਆਗੂ ਹਰੀ ਸਿੰਘ ਨਾਭਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਜ਼ਿਲਾ੍ਹ ਇੰਡਸਟਰੀਜ਼ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ, ਸੇਵਾਮੁਕਤ ਡੀ.ਆਈ.ਜੀ ਪਰਮਜੀਤ ਸਿੰਘ ਗਿੱਲ, ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ, ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲ਼ਖ, ਹਾਕਮ ਸਿੰਘ ਜਵੰਧਾ, ਮਹਾਸ਼ਾ ਪ੍ਰਤੀਗਿਆ ਪਾਲ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਪ੍ਰਸ਼ੋਤਮ ਕਾਂਸਲ, `ਆਪ` ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ ਆਦਿ ਤੋਂ ਇਲਾਵਾ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀ ਦੇ ਆਗੂਆਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਸਾਧਵੀਆਂ ਵਲੋਂ ਭਜਨ ਗਾਇਣ ਵੀ ਕੀਤਾ ਗਿਆ।
ਮੰਚ ਸੰਚਾਲਨ ਕਰਦਿਆਂ ਮਨਜੀਤ ਸਿੰਘ ਬਖਸ਼ੀ ਨੇ ਮਾਤਾ ਪ੍ਰਸਿੰਨੀ ਦੇਵੀ ਦੇ ਸੰਘਰਸ਼ਮਈ ਜੀਵਨ ਦੀ ਦਾਸਤਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਨੂੰ ਵੀ ਦੁੱਖਾਂ ਦੇ ਪਹਾੜ ਨੂੰ ਪੂਰੀ ਦਲੇਰੀ ਨਾਲ ਟਾਕਰਾ ਕਰਦੇ ਹੋਏ ਕਾਮਯਾਬੀ ਹਾਸਲ ਕਰਕੇ ਲੋਕਾਂ ਵਿੱਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ।ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪ੍ਰਕਾਸ਼ ਚੰਦ ਗਰਗ, ਬੀਬੀ ਹਰਚੰਦ ਕੌਰ, ਰਾਜੇਸ਼ ਤ੍ਰਿਪਾਠੀ, ਹਰਜੀਤ ਸੋਹੀ ਸਾਬਕਾ ਇਨਕਮ ਟੈਕਸ ਕਮਿਸ਼ਨਰ, ਡਾ. ਏ.ਆਰ. ਸ਼ਰਮਾ, ਬਾਬੂ ਵਿਨੋਦ ਕੁਮਾਰ, ਜਤਿੰਦਰ ਸਿੰਘ ਸੋਨੀ ਮੰਡੇਰ ਅਤੇ ਹੰਸ ਰਾਜ ਗੁਪਤਾ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਇਸ ਮੌਕੇ ਰਾਈਸੀਲਾ ਗਰੁੱਪ ਆਫ ਇੰਡਸਟਰੀਜ਼ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ ਨੇ ਸਮੁੱਚੇ ਪਰਿਵਾਰ ਵੱਲੋਂ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …