ਦੁਮਾਲਾ ਸਜਾਉਣ `ਤੇ ਗੁਰਨੂਰ ਕੌਰ ਨੇ ਜਿੱਤਿਆ 11000/- ਦਾ ਪਹਿਲਾ ਇਨਾਮ
ਬਠਿੰਡਾ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੰਘ ਸਟਾਇਲ ਦਸਤਾਰ ਟ੍ਰੇਨਿੰਗ ਸੈਂਟਰ ਵਲੋਂ ਬੀਤੇ ਦਿਨੀਂ `ਦਸਤਾਰ ਕੱਪ 2018` ਗੁਰਦੁਆਰਾ ਹਾਜ਼ੀ ਰਤਨ ਸਾਹਿਬ ਦੇ ਮੰਜੀ ਦੀਵਾਨ ਹਾਲ ’ਚ ਸ਼ਹਿਰ ਦੀਆਂ ਧਾਰਮਿਕ / ਸਮਾਜਿਕ ਜਥੇਬੰਦੀਆਂ ਅਤੇ ਸਰਦਾਰੀਆਂ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਸੂਬਿਆਂ ‘ਚੋਂ ਆਏ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲਿਆ।ਪ੍ਰੋਗਰਾਮ ਵਿੱਚ ਇੰਟਰਨੈਸ਼ਨਲ ਦਸਤਾਰ ਕੋਚ ਜਸਪਾਲ ਸਿੰਘ ਭੁੱਲਰ ਜੰਕਸ਼ਨ, ਸੁਖਵੀਰ ਸਿੰਘ, ਜਗਪ੍ਰੀਤ ਸਿੰਘ, ਦੁਮਾਲਾ ਕੋਚ ਸੰਦੀਪ ਕੌਰ, ਕੋਮਲਪ੍ਰੀਤ ਕੌਰ, ਪ੍ਰਿਆ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।ਇਸ ਕੱਪ ‘ਚ ਅਕਾਲ ਚੈਨਲ, ਮੈਂਨਡਰੂ ਫੋਟੋਗ੍ਰਾਫੀ ਸੁਖਵਿੰਦਰ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਦਸਤਾਰ ਕੱਪ ਦਾ ਪਹਿਲਾ 21000/- ਦਾ ਇਨਾਮ ਕਰਮਜੀਤ ਸਿੰਘ ਪਟਿਆਲਾ ਨੇ ਜਿੱਤਿਆ ਅਤੇ ਦੂਸਰਾ ਇਨਾਮ 11000 /-ਰੁ. ਬਸ਼ੀਰ ਅਹਿਮਦ ਕੋਇਰ ਸਿੰਘ ਵਾਲਾ ਅਤੇ ਤੀਸਰਾ ਇਨਾਮ 5100/- ਰੁ. ਜਤਿੰਦਰ ਸਿੰਘ ਸਿਰਸਾ ਅਤੇ ਦੁਮਾਲਾ ਮੁਕਾਬਲੇ `ਚ ਪਹਿਲਾ ਇਨਾਮ 11000/- ਨਾਲ ਦਸਤਾਰ ਕੱਪ ਗੁਰਨੂਰ ਕੌਰ ਸਮਾਣਾ, ਦੂਸਰਾ ਇਨਾਮ 5100/- ਕਰਮਜੀਤ ਕੌਰ ਜੀਵਨ ਸਿੰਘ ਵਾਲਾ ਅਤੇ ਤੀਸਰਾ ਇਨਾਮ 2100/- ਮਨਪ੍ਰੀਤ ਕੌਰ ਸੰਗਰੂਰ ਨੇ ਜਿੱਤਿਆ।ਇਸ ਦਸਤਾਰ ਕੱਪ ਦੌਰਾਨ ਜਿਹੜੇ ਨੌਜਵਾਨ ਵੀਰਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ, ਓਹਨਾ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦਸਤਾਰ ਕੱਪ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿੱਚ ਸੰਤ ਬਾਬਾ ਅਨੂਪ ਸਿੰਘ ਮਸਤੂਆਣਾ ਸਾਹਿਬ, ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਲਛਮਣ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਗੁਰਸੇਵਕ ਸਿੰਘ ਮੈਨੇਜਰ ਗੁ. ਹਾਜ਼ੀ ਰਤਨ ਸਾਹਿਬ, ਸਰਦਾਰੀਆਂ ਟਰੱਸਟ ਤੋਂ ਜਥੇਦਾਰ ਗੁਰਮੇਲ ਸਿੰਘ ਦਬੜੀਖਾਨਾ, ਭੁਪਿੰਦਰ ਸਿੰਘ ਗਰੇਵਾਲ, ਸੁਖਰਾਜ ਸਿੰਘ ਨਿਆਮੀਵਾਲਾ, ਜਸਵੀਰ ਸਿੰਘ ਲੌਂਗੋਵਾਲ, ਗੁਰਦੀਪ ਸਿੰਘ ਪੰਧੇਰ, ਜਸਵਿੰਦਰ ਸਿੰਘ ਲਿਬੜਾ, ਗੁਰਪਾਲ ਸਿੰਘ ਬੜਿੰਗ, ਰਿੰਕੂ ਭੁੱਲਰ, ਹਰਪਾਲ ਸਿੰਘ ਹੰਝਰਾਈ ਸਕੂਲ ਤੋਂ ਰੁਪਿੰਦਰ ਸਿੰਘ ਨੇ ਹਾਜ਼ਰੀ ਲਵਾਈ।
ਇਸ ਦਸਤਾਰ ਕੱਪ ਨੂੰ ਸਫ਼ਲ ਕਰਨ ਵਿੱਚ ਸਿੰਘ ਸਟਾਇਲ ਦਸਤਾਰ ਟ੍ਰੇਨਿੰਗ ਸੈਂਟਰ ਦੇ ਪ੍ਰਧਾਨ ਜਗਤਾਰ ਸਿੰਘ, ਜਰਨਲ ਸਕੱਤਰ ਇਕਬਾਲ ਸਿੰਘ, ਖਜਾਨਚੀ ਅਵਤਾਰ ਸਿੰਘ, ਹਰਮਨ ਸਿੰਘ, ਇੰਦਰਜੀਤ ਸਿੰਘ ਐਂਡੀ, ਹਰਦੀਪਕ ਸਿੰਘ ਆਦਿ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ।
Punjab Post Daily Online Newspaper & Print Media