Sunday, August 9, 2026

ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਸੰਬੰਧੀ ਚੀਫ ਖਾਲਸਾ ਦੀਵਾਨ ਤੇ ਟਾਟਾ ਗਰੁੱਪ ਦੀ ਹੋਈ ਮੀਟਿੰਗ

PPN0205201808ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਤੇ ਟਾਟਾ ਗਰੁੱਪ ਦੀ ਸਾਂਝ ਨਾਲ ਛੇਤੀ ਹੀ ਗੁਰੂ ਨਗਰੀ `ਚ ਇੱਕ ਅਤਿ ਆਧੁਨਿਕ ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਸੰਬੰਧੀ ਮੀਟਿੰਗ ਹੋਈ।
ਮੀਟਿੰਗ ਦੌਰਾਨ ਦੋਹਾਂ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਪ੍ਰੈਜੇਂਟੇਂਸਨ ਰਾਹੀਂ ਆਪਣੇ ਵਿਚਾਰ ਰੱਖੇ ਗਏ ਅਤੇ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕੀਤੀ ਗਈ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਕਰੀਬ 1.50 ਲੱਖ ਮਰੀਜ਼ ਕੈਂਸਰ ਸੰਬੰਧੀ ਬੀਮਾਰੀਆਂ ਲਈ ਹਸਪਤਾਲ ਪੁੱਜਦੇ ਹਨ ਅਤੇ ਸਰਹੱਦੀ ਇਲਾਕਿਆਂ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਇਕ ਅਨੁਮਾਨ ਅਨੁਸਾਰ ਹਰ ਸਾਲ ਸਿਰਫ ਪੰਜਾਬ ਤੋਂ ਹੀ ਲਗਭਗ 65000 ਨਵੇਂ ਕੈਂਸਰ ਦੇ ਮਰੀਜਾਂ ਦੀ ਪਛਾਣ ਕੀਤੀ ਜਾ ਰਹੀ ਹੈ।2023 ਤੱਕ ਘੱਟੋ ਘੱਟ 65 ਰੇਡੀਉਥੈਰਿਪੀ ਮਸ਼ੀਨਾਂ ਦੀ ਲੋੜ ਮਹਿਸੂਸ ਹੋ ਰਹੀ ਹੈ।ਡਾ. ਸੰਤੋਖ ਸਿੰਘ ਨੇ ਕਿਹਾ ਕਿ ਕੈਂਸਰ ਦੇ ਮਰੀਜਾਂ ਵਿਚ 10% ਹੀ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਦਾ ਖਰਚਾ ਕਰ ਸਕਦੇ ਹਨ ਅਤੇ ਸਰਕਾਰੀ ਹੈਲਥ ਕੇਅਰ ਵੱਲੋਂ ਕੈਂਸਰ ਕੇਅਰ ਲਈ ਕੀਤੇ ਗਏ ਪ੍ਰਬੰਧ ਨਾਕਾਫੀ ਹਨ। ਪੰਜਾਬ ਵਿਚ ਕੈਂਸਰ ਕੇਅਰ ਸੈਂਟਰਾਂ ਦੀ ਘਾਟ ਕਰਕੇ ਮਰੀਜਾਂ ਨੂੰ 100-150 ਕਿਲੋਮੀਟਰ ਤੱਕ ਸਫਰ ਤੈਅ ਕਰਨਾ ਪੈਂਦਾ ਹੈ।ਉਹਨਾਂ ਕਿਹਾ ਕਿ 34 ਕਰੋੜ ਦੀ ਆਬਾਦੀ ਵਾਲੇ ਪੰਜਾਬ ਵਿਚ ਹਰ ਸਾਲ 65000 ਨਵੇਂ ਕੈਂਸਰ ਮਰੀਜਾਂ ਦਾ ਵੱਧਣਾ ਬਹੁਤ ਚਿੰਤਾਜਨਕ ਹੈ।ਪੰਜਾਬ ਤੋਂ ਇਲਾਵਾ ਪੰਜਾਬ ਦੇ ਬਾਹਰਲੇ ਸਟੇਟਾਂ ਜਿਵੇਂ ਜੰਮੁ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋ ਵੀ ਕੈਂਸਰ ਮਰੀਜ ਪੰਜਾਬ ਵਿਚ ਇਲਾਜ ਕਰਵਾਉਣ ਆਉਂਦੇ ਹਨ।ਉਹਨਾਂ ਲੋਕਾਂ ਵਿਚ ਕੈਂਸਰ ਲੱਛਣਾਂ ਦੀ ਪਛਾਣ, ਸਕਰੀਨਿੰਗ ਤੇ ਕੈਂਸਰ ਦੀ ਪਹਿਲੀ ਸਟੇਜ `ਤੇ ਹੀ ਇਲਾਜ ਕਰਵਾਉਣ ਸੰਬੰਧੀ ਜਾਗਰੁਕਤਾ ਲਿਆਉਣ ਲਈ ਠੋਸ ਕਦਮ ਚੁੱਕਣ ਦੀ ਗੱਲ ਕਹੀ।ਟਾਟਾ ਗਰੁਪ ਤੋਂ ਲਕਸ਼ਣ ਸੇਥੂਰਮਨ ਨੇ ਦਸਿਆ ਕਿ ਜਿਆਦਾਤਰ ਮਰੀਜ ਗੈਸਟਰੋ, ਸਿਰ ਤੇ ਗਰਦਨ, ਛਾਤੀ, ਯੂਰੋਲੋਜੀ ਦੇ ਕੈਂਸਰ ਤੋ ਪੀੜਤ ਹਨ।ਇਸ ਮੌਕੇ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਵੱਲੋਂ ਟਾਟਾ ਗਰੁੱਪ ਦੀ ਸਾਂਝ ਨਾਲ ਕੈਂਸਰ ਕੇਅਰ ਮਰੀਜ਼ਾਂ ਦਾ ਸੱਸਤੀ ਕੀਮਤ ੇ ਪ੍ਰਭਾਵੀ ਇਲਾਜ ਮੁਹਈਆਂ ਕਰਵਾਉਣਾ ਹੀ  ਮੁੱਖ ਮਕਸਦ ਹੈ।
ਮੀਟਿੰਗ ਤੋਂ ਪਹਿਲਾਂ ਟਾਟਾ ਗਰੁਪ ਦੇ 8 ਮੈਂਬਰੀ ਵਫਦ ਦਾ ਦੀਵਾਨ ਵੱਲੋਂ ਸੁਆਗਤ ਕੀਤਾ ਗਿਆ ਤੇ ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਅਰਦਾਸ ਉਪਰੰਤ ਟਾਟਾ ਗਰੁਪ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਉਪ ਪ੍ਰਧਾਨ ਸਰਬਜੀਤ ਸਿੰਘ, ਰੇਜੀਡੇਂਟ ਪ੍ਰਧਾਨ ਨਿਰਮਲ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਵੀ.ਸੀ ਸ੍ਰੀ ਗੁਰੂ ਰਾਮਦਾਸ ਇੰਸਟੀਟਯੂਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ ਡਾ. ਕੁਲਵੰਤ ਸਿੰਘ, ਡਾ. ਹਰਦੀਪ ਸਿੰਘ, ਸਵਿੰਦਰ ਸਿੰਘ ਕਥੂਨੰਗਲ, ਹਰੀ ਸਿੰਘ, ਐਸ.ਜੇ.ਐਸ ਵਾਲੀਆ, ਰਵਿੰਦਰ ਸਿੰਘ ਰੋਬਿਨ, ਲਕਸ਼ਮਣ ਸੇਥੁਰਮਨ, ਸਿਫਾਸਿਸ ਪਟੱਟੀ, ਦਿਲਪ੍ਰੀਤ ਬਰਾੜ, ਆਤਮਜੋਤ ਗਰੇਵਾਲ, ਚਿਨਮੇਅ ਪਾਟਿਲ, ਡਾ. ਕੋਮਲ ਚੀਮਾ, ਡਾ. ਵਿਨੋਦ ਮੈਥਯੂੂ, ਡਾ. ਮਿਰਨਾਲ ਪੰਡਿਤ ਅਤੇ ਦੀਵਾਨ ਦੇ ਹੋਰ ਮੈਂਬਰ ਮੌਜੂਦ ਸਨ। 

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply