ਅੰਮਿ੍ਤਸਰ, 2 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲ੍ਹਾ ਲੋਕ ਸੰਪਰਕ ਦਫਤਰ ਤੋਂ ਸੇਵਾ ਮੁਕਤ ਹੋਏ ਰਜਿੰਦਰ ਕੁਮਾਰ ਕਲਾਕਾਰ ਨੂੰ ਦਫਤਰ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ।ਜਿਲ੍ਹਾ ਲੋਕ ਸੰਪਰਕ ਅਫਸਰ ਸ਼ੇਰ ਜੰਗ ਸਿੰਘ ਹੁੰਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਰਜਿੰਦਰ ਕੁਮਾਰ ਨੇ ਵਿਭਾਗ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਉਹ ਆਪਣੀ 39 ਸਾਲ ਤੋਂ ਵਧੇਰੇ ਨੌਕਰੀ ਕਰਨ ਉਪਰੰਤ 30 ਅਪ੍ਰੈਲ ਨੂੰ ਰਿਟਾਇਰ ਹੋਏ।ਉਨ੍ਹਾਂ ਦੱਸਿਆ ਕਿ ਇਸ ਕਰਮਚਾਰੀ ਨੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ।ਇਨ੍ਹਾਂ ਨੇ ਆਪਣੀਆਂ ਨਿੱਜੀ ਜਿੰਮੇਵਾਰੀਆਂ ਨੂੰ ਛੱਡ ਕੇ ਹਮੇਸ਼ਾਂ ਦਫਤਰੀ ਕੰਮ ਨੂੰ ਪਹਿਲ ਦਿੱਤੀ ਹੈ।ਰਜਿੰਦਰ ਕੁਮਾਰ ਕਲਾਕਾਰ ਨੂੰ ਕਦੇ ਕੋਈ ਜਿੰਮੇਵਾਰੀ ਵਾਲਾ ਕੰਮ ਸੌਪਿਆ ਜਾਂਦਾ ਸੀ ਤਾਂ ਉਸ ਨੂੰ ਬਾਖੂਬੀ ਨਿਭਾਉਂਦਾ ਸੀ।ਇਸ ਮੌਕੇ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਰਜਿੰਦਰ ਕੁਮਾਰ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦੇਣ ਦੇ ਨਾਲ ਨਾਲ ਸਨਮਾਨਿਤ ਵੀ ਕੀਤਾ ਗਿਆ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media