Wednesday, December 31, 2025

67ਵੀਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਸੁਭ ਆਰੰਭ

ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਵੱਲੋ ਤਿੱਬਰ ਸਕੂਲ ਵਿਖੇ ਕੀਤਾ ਉਦਘਾਟਨ

PPN11081402

ਗੁਰਦਾਸਪੁਰ, 11 ਅਗਸਤ (ਨਰਿੰਦਰ ਬਰਨਾਲ) -ਜਿਲਾ ਗੁਰਦਾਸਪੁਰ ਦੀ ਜਿਲਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਂਨ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਪ੍ਰਧਾਂਨ ਟੂਰਨਾਮੈਟਮੇਟੀ ਤੇ ਜਿਲ੍ਹਾ ਟੂਰਨਾਮੈਟ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਭਾਰਤ ਭੂਸ਼ਨ ਵੱਲੋ ਅੱਜ ਸਰਕਾਰੀ ਸੀਨੀਅਰ ਸੰੈਕਡਰੀ ਸਕੂਲ ਤਿੱਬੜ ਗੁਰਦਾਸਪੁਰ ਵਿਖੇ ਜਿਲਾ ਸਹਾਇਕ ਖੇਡ ਅਫਸਰ ਸ੍ਰੀ ਬੂਟਾ ਸਿੰਘ ਵੱਲੋਂ  ਖੇਡਾਂ ਦਾ ਸੁਭਂ ਆਰੰਭ ਕੀਤਾ ਗਿਆ, ਤੇ ਜਨਰਲ ਸਕੱਤਰ ਸ੍ਰੀ ਪਰਮਿੰਦਰ ਸਿੰਘ ਤੇ ਸਕੂਲ ਪ੍ਰਿੰਸੀਪਲ ਚੰਚਲ ਸਿਘ ਦੀ ਯੋਗ ਅਗਵਾਂਈ ਹੇਠ ਅੱਜ ਹੈਂਡ ਬਾਲ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਿੱਬੜ, ਛੀਨਾ ਬੇਟ, ਸੇਖਵਾਂ ਦੀਆਂ ਟੀਮਾਂ ਨੇ ਮੁਕਾਬਲਿਆ ਵਿਚ ਹਿੱਸਾ ਲਿਆ, ਇਸ ਜਿਲਾ ਪੱਧਰੀ ਹੈਂਡ ਬਾਲ ਟੂਰਨਾਮੈਟ ਅੰਡਰ-19 ਲੜਕਿਆ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਸ.ਸ.ਸ.ਸ ਤਿੱਬੜ, ਦੂਜਾ ਸਥਾਨ ਸ.ਸ.ਸ.ਸ ਛੀਨਾ ਬੇਟ ਅਤੇ ਪੰਜਾਬ ਪਬਲਿਕ ਸਕੂਲ ਸੇਖੂਪੁਰਾ ਸਾਂਝੇ ਤੌਰ ਤੇ ਦੂਜੇ ਸਥਾਨ ਤੇ  ਰਹੇ। ਇਸ ਮੌਕੇ ਸ੍ਰੀ ਅਨਿਲ ਸ਼ਰਮਾ ਮੀਤ ਪ੍ਰਧਾਨ, ਕਾਹਨ ਚੰਦ, ਰਮੇਸ ਪਾਲ ਸਹਾਇਕ ਸਕੱਤਰ, ਨਰਿੰਦਰ ਬਰਨਾਲ, ਰਾਜਵਿੰਦਰ ਸਿੰਘ ਡੀ.ਪੀ.ਈ, ਹਰਜੀਤ ਸਿੰਘ ਡੀ.ਪੀ.ਈ, ਸੁਰਿੰਦਰਜੀਤ ਸਿਘੰ ਡੀ ਪੀ ਈ, ਦਿਲਬਾਗ ਸਿੰਘ ਡੀ ਪੀ ਈ, ਸੁਰਿੰਦਰਪਾਲ ਸਿਘ, ਅਮਰਦੀਪ ਸਿਘ, ਅਮਰੀਕ ਸਿੰਘ ਪੀ ਟੀ ਆਈ ਆਦਿ ਹਾਜ਼ਰ ਸਨ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply