ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਦਲੇਲ ਸਿੰਘ ਵਾਲਾ ਦੀ ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਮਿਲ ਕੇ ਵਾਟਰ ਵਰਕਸ ਵਾਲੇ ਡੱਗਾਂ ਵਿੱਚ ਪਿਛਲੇ 6 ਮਹੀਨਿਆਂ ਤੋਂ ਭਰੀ ਹੋਈ ਮਿੱਟੀ ਨੂੰ ਬਾਹਰ ਕੱਢਿਆ।ਕਮੇਟੀ ਜਨਰਲ ਸਕੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜਿਆਦਾ ਦਿੱਕਤ ਆ ਰਹੀ ਹੈ, ਸੰਪੂਰਨ ਤੌਰ ’ਤੇ ਪਾਣੀ ਪਿੰਡ ਵਿੱਚ ਨਹੀਂ ਪੁੱਜ ਰਿਹਾ, ਕਿਉਂਕਿ ਮੁੱਖ ਸਪਲਾਈ ਵਾਲੀ ਪਾਇਪ ਦੇ ਟੁੱਟਣ ਕਾਰਨ ਗੰਦਾ ਪਾਣੀ ਟੂਟੀਆਂ ਵਿੱਚ ਆ ਰਿਹਾ ਹੈ।ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਸੀਪਰ ਕੋਈ ਹੱਲ ਨਹੀਂ ਹੋਇਆ।ਇਸ ਲਈ ਕਮੇਟੀ ਦੇ ਵਰਕਰਾਂ ਨੇ ਮਿਲ ਕੇ ਵਾਟਰ ਵਰਕਸ ਵਾਲੇ ਡੱਗਾਂ ਦੀ ਕੀਤੀ ਸਫਾਈ ਹੈ।ਇਸ ਮੌਕੇ ਪ੍ਰਧਾਨ ਹਰਦੀਪ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media