Thursday, July 3, 2025
Breaking News

ਸ੍ਰੀ ਮੱਦ ਭਗਵਤ ਕਥਾ ਦਾ ਭੋਗ ਪਾਇਆ

PPN2805201804ਧੂਰੀ, 28 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਧਰਮ ਪ੍ਰਚਾਰ ਸੇਵਾ ਸੰਮਤੀ ਧੂਰੀ ਵਲੋਂ ਪ੍ਰਧਾਨ ਰਵਿੰਦਰ ਕੁਮਾਰ, ਰਾਮ ਗੋਪਾਲ ਤੇ ਸੁਨੀਲ ਕੁਮਾਰ ਦੀ ਅਗਵਾਈ ਹੇਠ ਇੱਛਾ ਪੂਰਨ ਬਾਲਾ ਜੀ ਧਾਮ ਧੂਰੀ ਵਿਖੇ ਪਿਛਲੇ ਇੱਕ ਹਫ਼ਤੇ ਤੋ ਚੱਲ ਰਹੀ ਸ੍ਰੀ ਮਦਭਗਵਤ ਕਥਾ ਦਾ ਭੋਗ ਪਾਇਆ ਗਿਆਂ ਅਤੇ ਇਸ ਸਬੰਧ ਵਿੱਚ ਅੱਜ ਸਵੇਰੇ ਹਵਨ ਯੱਗ ਕੀਤਾ ਗਿਆ।ਵਿਆਸ ਸ੍ਰੀ ਗੋਪਾਲ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਸਤਿਸੰਗ, ਨਾਰਾਇਣ, ਜਪ, ਸਿਮਰਨ, ਕਥਾ ਸਰਵਣ ਅਤੇ ਸ਼ਾਸਤਰਾਂ ਦੀਆ ਸਿਖਿਆਵਾਂ `ਤੇ ਅਮਲ ਕਰਨਾ ਅਤੇ ਹਰ ਇੱਕ ਵਿਅਕਤੀ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਹਾਪੁਰਸ਼ਾਂ ਵਲੋਂ ਦਰਸਾਏ ਗਏ ਮਾਰਗ `ਤੇ ਚੱਲ ਕੇ ਸਮਾਜ ਸੇਵਾ ਅਤੇ ਧਾਰਮਿਕ ਕੰਮਾਂ ਵਿੱਚ ਯੋਗਦਾਨ ਪਾ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।ਹਰ ਵਿਅਕਤੀ ਨੂੰ ਜਦੋਂ ਵੀ ਮੌਕਾ ਮਿਲੇ, ਸਤਿਸੰਗ ਵਿਚ ਜਾਣਾ ਚਾਹੀਦਾ ਹੈ।ਮਹਾਰਾਜ ਵਲੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਅਤੇ ਆਪ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਜਵੰਤ ਘੁਲੀ ਸਮੇਤ ਹੋਰ ਪਹੁੰਚੀਆਂਾ ਸ਼ਖ਼ਸੀਅਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਨਗਰ ਕੌਂਸਲ ਮੀਤ ਪ੍ਰਧਾਨ ਅਸ਼ਵਨੀ ਧੀਰ, ਸੁਰੇਸ਼ ਬਾਂਸਲ, ਰਾਮੇਸ਼ ਗਰਗ, ਸ਼ਿਵ ਕੁਮਾਰ ਪ੍ਰਧਾਨ, ਲੱਕੀ ਜਿੰਦਲ, ਭੁਪਿੰਦਰ ਮਿੱਠਾ, ਤਰਸੇਮ ਮਿੱਤਲ, ਅਸ਼ੋਕ ਬਾਂਸਲ, ਪੰਕਜ ਗਰਗ ਅਤੇ ਅਨਿਲ ਦੇਵਗਨ ਆਦਿ ਹਾਜ਼ਰ ਸਨ। 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply