ਟ੍ਰੈਫਿਕ ਪੁਲਿਸ ਨੇ ਬੱਸਾਂ ਅਤੇ ਟਰੱਕਾਂ ਵਿੱਚ ਪ੍ਰੈੈਸ਼ਰ ਹਾਰਨਾਂ ਦੀ ਕੀਤੀ ਚੈਕਿੰਗ
ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਗਈ “ਮਿਸ਼ਨ ਤੰਦਰੁਸਤ ਪੰਜਾਬ” ਮੂਹਿੰਮ ਦੇ ਅਧੀਨ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ ਦੇ ਨਿਰਦੇਸ਼ਾਂ ਅਨੁਸਾਰ ਬਾਇਓ ਵੇਸਟ ਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ ਅਤੇ ਬੱਸਾਂ ਅਤੇ ਟਰੱਕਾਂ ਵਿੱਚ ਪ੍ਰੈੈਸ਼ਰ ਹਾਰਨ ਦੀ ਚੈਕਿੰਗ ਵੀ ਕੀਤੀ ਗਈ।ਇਹ ਪ੍ਰਗਟਾਵਾ ਰਮੇਸ਼ ਸ਼ਰਮਾ ਐਸ.ਡੀ.ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਖੇਤਰੀ ਦਫਤਰ ਬਟਾਲਾ ਨੇ ਸਰਨਾ ਪਠਾਨਕੋਟ ਵਿਖੇ ਕੀਤੀ ਗਈ ਚੈਕਿੰਗ ਦੋਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇੰਜਰਣਤੇਜ ਸਰਮਾ ਏ.ਈ.ਈ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਖੇਤਰੀ ਦਫਤਰ ਬਟਾਲਾ ਦੀ ਅਗਵਾਈ ਹੇਠ ਸਰਨਾ, ਮਲਿਕਪੁਰ ਚੋਕ, ਸਰਨਾ ਚੋਕ, ਪਠਾਨਕੋਟ ਬਾਈਪਾਸ ਚੋਕ ਅਲਗ ਅਲਗ ਸਥਾਨਾਂ ਤੇ ਨਾਕੇ ਲਗਾ ਕੇ ਵਾਹਨਾਂ ਵਿੱਚ ਲਗਾਏ ਪ੍ਰੈਸਰ ਹਾਰਨਾਂ ਦੀ ਚੈਕਿੰਗ ਕੀਤੀ ਗਈ।ਮੋਕੇ `ਤੇ ਹਾਜ਼ਰ ਨਰੇਸ਼ ਕੁਮਾਰ ਇੰਨਚਾਰਜ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਚੈਕਿੰੰਗ ਦੋਰਾਨ ਨਿਯਮਾਂ ਦੀ ਉਲੰਘਨਾ ਕਰਨ 29 ਬੱਸਾਂ ਅਤੇ ਟਰੱਕਾਂ ਦੇ ਚਲਾਨ ਕੱਟੇ ਜਿਨ੍ਹਾਂ ਵਿੱਚੋਂ 27 ਲੋਕਾਂ ਨੇ ਮੋਕੇ ਤੇ ਚਲਾਨ ਦਾ ਭੁਗਤਾਨ ਕਰਦੇ ਹੋਏ ਪ੍ਰਤੀ ਵਾਹਨ ਇੱਕ ਹਜਾਰ ਰੁਪਏ ਜਿਸ ਤੋਂ ਪ੍ਰੈਸਰ ਹਾਰਨ ਫੜੇ ਗਏ ਸਨ ਜਮ੍ਹਾ ਕਰਵਾਏ ਇਸ ਤਰ੍ਹਾ 27 ਹਜਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਪਰੋਕਤ 29 ਵਾਹਨਾਂ ਵਿੱਚੋਂ ਦੋ ਵਾਹਨਾਂ ਚਾਲਕਾਂ ਵੱਲੋਂ ਜੁਰਮਾਨਾ ਨਾ ਦਿੱਤੇ ਜਾਣ `ਤੇ ਚਲਾਨ ਕੱਟਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚੋਹਾਨ ਮੈਡੀਸਿਟੀ ਵਿਖੇ ਇਕ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ ਅਤੇ ਸਟਾਫ ਨੂੰ ਜਾਗਰੂਕ ਕੀਤਾ ਗਿਆ ਕਿ ਬਾਇਓ ਕਚਰੇ ਨੂੰ ਖੁੱਲੇ ਵਿੱਚ ਨਾ ਸੁੱਟ ਕੇ ਲਗਾਏ ਅਲੱਗ ਅਲੱਗ ਕੰਟੇਨਰਾਂ ਵਿੱਚ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰੇਆਂ ਨੂੰ ਬਾਇਓ ਮੈਡੀਕਲ ਵੇਸਟ ਮੈਨਜਮੈਂਟ ਰੁਲਜ-2016 ਦੀ ਪਾਲਣਾ ਕਰਨੀ ਚਾਹੀਦੀ ਹੈ।ਵਿਭਾਗ ਵੱਲੋਂ ਚੋਹਾਨ ਮੈਡੀਸਿਟੀ ਵਿਖੇ ਸਟਾਫ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੂਸਸ ਪੰਜਾਬ ਦੀ ਬੁੱਕਲੇਟ ਅਤੇ ਬਾਇਓ ਮੈਡੀਕਲ ਵੇਸਟ ਮੈਨਜਮੈਂਟ ਰੂਲਜ-2016 ਦੀ ਜਾਗਰੁਕ ਪੁਸਤਕਾਂ ਵੀ ਵੰਡੀਆਂ ਗਈਆਂ।ਉਨ੍ਰਾਂ ਸਟਾਫ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਿੱਤੇ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ ਅਤੇ ਅਗਰ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾ ਇਸ ਦੇ ਘਾਤਕ ਨਤੀਜੇ ਸਾਹਮਣੇ ਆ ਸਕਦੇ ਹਨ।ਉਨ੍ਹਾਂ ਦੱਸਿਆ ਕਿ ਬਾਇਓ ਵੇਸਟ ਖੁਲੇ ਵਿੱਚ ਸੁਟਣ ਦੇ ਨਾਲ ਜਿੱਥੇ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ ਉਥੇ ਹੀ ਆਏ ਦਿਨ ਮਨੁੱਖੀ ਜੀਵਨ ਬੀਮਾਰੀਆਂ ਦੀ ਗਿਰਫਤ ਵਿੱਚ ਆ ਸਕਦਾ ਹੈ।ਇਸ ਦੇ ਸਬੰਧੀ ਸਾਰਿਆਂ ਨੂੰ ਜਾਗਰੁਕ ਕੀਤਾ ਜਾਵੇ ਕਿ ਉਹ ਵੀ ਮਿਸ਼ਨ ਤੰਦਰੁਸਤ ਪੰਜਾਬ ਦੇ ਭਾਗੀਦਾਰ ਬਣਨ ਤਾਂ ਜੋ ਪੰਜਾਬ ਇਕ ਸੋਹਣੀ ਤਸਵੀਰ ਬਣ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …