ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਦੀ ਹਦੂਦ ਵਿੱਚ ਆਉਂਦੇ ਪੁਰਾਤਣ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਦਿਆਂ ਹੋਇਆਂ ਅੱਪਰਬਾਰੀ ਦੁਆਬ ਨਹਿਰ ਦੇ ਸੁਲਤਾਨਵਿੰਡ ਵਾਲੇ ਪੁੱਲ ਤੋਂ ਦੋਬੁਰਜੀ ਜੀ.ਟੀ ਰੋਡ ਤੱਕ ਜਾਂਦੀ ਲਿੰਕ ਸੜਕ `ਤੇ ਲੁੱਕ ਪਾਉਣ ਦਾ ਕੰਮ ਅਰੰਭ ੱਿਦਤਾ ਗਿਆ ਹੈ, ਜਿਸ ਕਰ ਕੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਸੀਵਰੇਜ ਤੇ ਵਾਟਰ ਸਪਲਾਈ ਬੋਰਡ ਦੇ ਐਸ.ਡੀ.ਓ ਜੋਗਿੰਦਰ ਪਾਲ ਪਾਂਡੇ ਨੇ ਦੱਸਿਆ ਕਿ ਤਕਰੀਬਨ 3.5 ਕਿਲੋਮੀਟਰ ਲੰਬੀ ਇਹ ਸੜਕ ਬਣਾਉਣ ਤੋਂ ਬਾਅਦ ਪਿੰਡ ਦੀਆਂ ਹੋਰ ਸੜਕਾਂ ਜਿੰਨਾਂ ਵਿੱਚ ਸੁਲਤਾਨਵਿੰਡ ਜੀ.ਟੀ ਰੋਡ ਲਿੰਕ ਰੋਡ, ਦਰਸ਼ਨ ਐਵਨਿਊ ਤੇ ਭਾਈ ਮੰਝ ਰੋਡ `ਤੇ ਲੁੱਕ ਪਾਈ ਜਾਵੇਗੀ।ਉਨਾਂ ਕਿਹਾ ਕਿ ਬਰਸਾਤਾਂ ਨੂੰ ਦੇਖਦਿਆਂ ਸੜਕਾਂ ਦਾ ਇਹ ਕੰਮ ਜਲਦ ਮੁਕੰਮਲ ਕਰ ਲ਼ਿਆ ਜਾਵੇਗਾ।ਉਧਰ ਪਿੰਡ ਕੌਂਸਲਰ ਦੇ ਪਤੀ ਬਲਦੇਵ ਸਿੰਘ ਸੰਧੂ, ਵਾਸੀਆਂ ਬੀਬੀ ਸੰਦੀਪ ਕੌਰ ਖਾਲਸਾ ਚੇਅਰਪਰਸਨ ਭਾਈ ਧਰਮ ਸਿੰਘ ਖਾਲਸਾ ਟਰੱਸਟ, ਡਾ. ਸੁਪਿੰਦਰ ਸਿੰਘ ਢਿਲੋਂ, ਸਰਵਨ ਸਿੰਘ ਸੁਲਤਾਨਵਿੰਡ, ਸੁਖਪਾਲ ਸਿੰਘ, ਜਸਵਿੰਦਰ ਸਿੰਘ ਜੱਸਾ ਤੇ ਆਦਿ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ।ਜਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਅਰੰਭੇ ਗਏ ਵਿਕਾਸ ਕਾਰਜ ਨਵੀਂ ਸਰਕਾਰ ਬਨਣ `ਤੇ ਰੁੱਕ ਗਏ ਸਨ ਅਤੇ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਹਲਕਾ ਵਿਧਾਇਕ ਵਲੋਂ ਹੁਣ ਪਿੰਡ ਦੀ ਮੁੱਖ ਸੜਕ ਬਣਾਉਣ ਦਾ ਕੰਮ ਅਰੰਭ ਕਰਵਾਇਆ ਗਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media