Friday, May 17, 2024

ਪਾਰਟੀ ’ਚੋਂ ਛੇਕੇ ਗਏ 4 ਆਗੂਆਂ ਸਣੇ ਰਾਜਾ ਹਰਪ੍ਰੀਤ ਸਿੰਘ ਨੇ ਅਕਾਲੀ ਦਲ `ਚ ਕੀਤੀ ਘਰ ਵਾਪਸੀ

ਨਵੀਂ ਦਿੱਲੀ, 30 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ’ਚ ਅੱਜ ਕਈ ਆਗੂਆਂ ਦੀ ਘਰ ਵਾਪਸੀ ਹੋਈ।ਜਿੰਨਾਂ ’ਚ ਸ਼੍ਰੋਮਣੀ ਕਮੇਟੀ DSC_6293ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਸਾਬਕਾ ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਬਖਸ਼ੀਸ਼ ਸਿੰਘ ਰੋਹਿਣੀ, ਸਰਨਾ ਦਲ ਦੀ ਯੂਥ ਵਿੰਗ ਦੇ ਸਾਬਕਾ ਕੌਮੀ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਲਿਬਾਸਪੁਰੀ ਸ਼ਾਮਿਲ ਹਨ।ਦਰਅਸਲ ਰਾਜਾ ਅਤੇ ਤਨਵੰਤ ਨੂੰ ਛੱਡ ਕੇ ਬਾਕੀ ਤਿੰਨੋਂ ਅਕਾਲੀ ਆਗੂਆਂ ਨੂੰ 2017 ਦੀਆਂ ਕਮੇਟੀ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੇ ਖਿਲਾਫ਼ ਕਾਰਜ ਕਰਨ ਲਈ ਪਾਰਟੀ ਤੋਂ 6 ਸਾਲ ਲਈ ਛੇਕਿਆ ਗਿਆ ਸੀ।ਜਦਕਿ ਤਨਵੰਤ ਨੂੰ ਆਦਰਸ਼ ਵਿਵਹਾਰ ਦੀ ਮਰਯਾਦਾ ਭੰਗ ਕਰਨ ਦਾ ਦੋਸ਼ ਲਗਾ ਕੇ ਪਾਰਟੀ ’ਚੋਂ ਕੱਢਿਆ ਗਿਆ ਸੀ। ਰਾਜਾ ਹਰਪ੍ਰੀਤ ਸਿੰਘ ਪਾਰਟੀ ਨੂੰ 2012 ’ਚ ਖੁਦ ਅਲਵਿਦਾ ਕਹਿ ਕੇ ਸਰਨਾ ਦਲ ’ਚ ਸ਼ਾਮਲ ਹੋਏ ਸਨ।ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਇੰਚਾਰਜ ਬਲਵਿੰਦਰ ਸਿੰਘ ਭੁੰਦੜ ਨੇ ਪਾਰਟੀ ’ਚ ਸ਼ਾਮਲ ਕੀਤੇ ਗਏ ਆਗੂਆਂ ਨੂੰ ਸ਼ਾਲ ਪਾ ਕੇ ਪਾਰਟੀ ’ਚ ਜੀ ਆਇਆ ਕਿਹਾ।
     ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ’ਚ ਪਾਰਟੀ ’ਚੋਂ ਕੱਢੇ ਗਏ ਜਾਂ ਪਾਰਟੀ ਛੱਡ ਗਏ ਆਗੂਆਂ ਵੱਲੋਂ ਪਾਰਟੀ ’ਚ ਵਾਪਸ ਆਉਣ ਵਾਸਤੇ ਕੀਤੀ ਜਾ ਰਹੀਆਂ ਬੇਨਤੀਆਂ ’ਤੇ ਵਿਚਾਰ ਚਰਚਾ ਹੋਈ ਸੀ।ਜਿਸ ਉਪਰੰਤ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਮਹਿੰਦਰ ਪਾਲ ਸਿੰਘ ਚੱਢਾ, ਪ੍ਰਿਤਪਾਲ ਸਿੰਘ ਕਪੂਰ ਆਦਿਕ ’ਤੇ ਆਧਾਰਿਤ ਕਮੇਟੀ ਨੂੰ ਇਸ ਸਬੰਧੀ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਸਨ।ਕਮੇਟੀ ਵੱਲੋਂ ਲਿਖਤੀ ਅਰਜੀਆਂ ਲੈਣ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪ੍ਰਵਾਨਗੀ ਲੈਣ ਉਪਰੰਤ ਉਕਤ ਆਗੂਆਂ ਨੂੰ ਪਾਰਟੀ ਦਾ ਮੁੜ੍ਹ ਤੋਂ ਹਿੱਸਾ ਬਣਾਇਆ ਗਿਆ ਹੈ।
         ਹਿੱਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਪਾਰਟੀ ’ਚੋਂ ਕੱਢੇ ਗਏ ਆਗੂਆਂ ਨੇ ਪਾਰਟੀ ’ਚੋਂ ਕੱਢੇ ਜਾਣ ਦੇ ਬਾਵਜੂਦ ਕਿਸੇ ਹੋਰ ਦਲ ਦਾ ਹਿੱਸਾ ਬਣਨ ਤੋਂ ਗੁਰੇਜ਼ ਕੀਤਾ ਸੀ।ਇਸ ਮੌਕੇ ਦਿੱਲੀ ਇਕਾਈ ਦੇ ਸੱਕਤਰ ਜਨਰਲ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ, ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਨੌਜਵਾਨ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ ਮੌਜੂਦ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਨੌਵੀਂ ਜਨਰਲ ਬਾਡੀ ਦੀ ਮੀਟਿੰਗ ਸ਼ਿਮਲਾ ‘ਚ ਹੋਈ

ਸੰਗਰੂਰ, 4 ਮਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਨੌਵੀਂ ਜਨਰਲ ਬਾਡੀ ਮੀਟਿੰਗ …

Leave a Reply