
ਖੰਨਾ, 14 ਅਗਸਤ (ਬਿਊਰੋ)- ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲ ਅੱਜ ਇੱਕ ਨੌਜਵਾਨ ਨੇ ਜੁੱਤੀ ਉਛਾਲ ਦਿੱਤੀ ਜਦ ੳਹ ਖੰਨਾ ਨੇੜੇ ਈਸੜੂ ਵਿਖੇ ਇੱਕ ਇਕੱਠ ਨੂੰ ਸੰਬੋਧਿਤ ਕਰ ਰਹੇ ਸਨ, ਜੋ ਉਨਾਂ ਤੱਕ ਨਾ ਪਹੁੰਚ ਕੇ ਸਟੇਜ ਤੇ ਡਿੱਗ ਪਈ।ਮੌਕੇ ‘ਤੇ ਤਾਨਿਾਤ ਸੁਰੱਖਿਆ ਜਵਾਨਾਂ ਨੇ ਇਸ ਨੌਜਵਾਨ ਨੂੰ ਤੁਰੰਤ ਕਾਬੂ ਕਰ ਲਿਆ।ਆਪਣੇ ਆਪ ਨੂੰ ਬੇਰੋਜਗਾਰ ਦੱਸੇ ਜਾਂਦੇ ਬਰਨਾਲਾ ਦੇ ਵਿਕਰਮ ਨਾਮੀ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਇੱਹ ਜੁੱਤੀ ਉਸ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ‘ਤੇ ਨਹੀਂ ਸੁੱਟੀ ਬਲਕਿ ਮੁੱਖ ਮੰਤਰੀ ਦੀ ਕੁਰਸੀ ‘ਤੇ ਮਾਰੀ ਹੈ, ਜੋ ਇਸ ਦੇਸ਼ ਦੇ ਨਿਜ਼ਾਮ ਖਿਲਾਫ ਉਸ ਦੇ ਰੋਹ ਦਾ ਪ੍ਰਗਟਾਵਾ ਹੈ। ਵਿਕਰਮ ਨੇ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਕਾਰਕੁੰਨ ਨਹੀ ਹੈ, ਭਾਵੇਂ ਸੰਸਦੀ ਚੋਣਾ ਵਿੱਚ ਉਸ ਨੇ ਆਪ ਦੀ ਹਮਾਇਤ ਕੀਤੀ ਸੀ, ਲੇਕਿਨ ਜੁੱਤੀ ਸੁੱਟਣ ਦਾ ਫੈਸਲਾ ਉਸ ਦਾ ਆਪਣਾ ਨਿੱਜੀ ਫੈਸਲਾ ਹੈ।ਉਸ ਨੇ ਕਿਹਾ ਕਿ ਜਿਸ ਤਰਾਂ ਸ਼ਹੀਦ ਭਗਤ ਸਿੰਘ ਨੇ ਸਮੇਂ ਦੀ ਹਕੂਮਤ ਦੇ ਕੰਨ ਖੋਲਣ ਲਈ ਹਾਊਸ ਵਿੱਚ ਬੰਬ ਸੁਟਿਆ ਸੀ ਹੀ ਉਸੇ ਤਰਾਂ ਹੀ ਉਸ ਨੇ ਇਹ ਜੁੱਤੀ ਉਛਾਲੀ ਹੈ। ਉਸ ਨੇ ਕਿਹਾ ਕਿ ਜਨਤਾ ਆਪਣੇ ਆਗੂਆਂ ਨੂੰ ਚੁਣ ਕੇ ਇਸ ਲਈ ਭੇਜਦੀ ਹੈ ਕਿ ਉਹ ਉਨਾਂ ਦੀਆਂ ਦੁੱਖ ਤੇ ਤਕਲੀਫਾਂ ਦੂਰ ਕਰਨਗੇ, ਪ੍ਰੰਤੂ ਅਜਿਹਾ ਨਹੀਂ ਹੋ ਰਿਹਾ। ਅਤੇ ਪੰਜਾਬ ਦੇ ਨੌਜਵਾਨ ਸਰਕਾਰ ਦੀਆਂ ਪਾਲਸੀਆਂ ਤੋਂ ਤੰਗ ਆ ਚੁੱਕੇ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਤਰਕਾਰ ਜਰਨੈਲ ਸਿੰਘ ਨੇ ਪੀ ਚਿਦਾਂਬਰਮ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ‘ਤੇ ਵੀ ‘ਤੇ ਜੁੱਤੀ ਸੁੱਟੀ ਗਈ ਸੀ।
Punjab Post Daily Online Newspaper & Print Media