Wednesday, March 18, 2026

ਕੈਪਟਨ ਦੀ ਸਲਤਨਤ ਨੇ ਨੌਜਵਾਨਾਂ ਨੂੰ ਰੋਜਗਾਰ ਦੀ ਬਜਾਏ ਬਣਾਇਆ ਨਸ਼ੇੜੀ – ਛੀਨਾ

ਪੰਜਾਬ ਨਸ਼ਾ ਮੁਕਤ ਬਣਾਉਣ ਦੇ ਕੀਤੇ ਵਾਅਦੇ ਤੋਂ ਭੱਜ ਰਹੀ ਕੈਪਟਨ ਸਰਕਾਰ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ Rajinder Mohan Chhina-1ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਬਿਆਨ ’ਚ ਕਿਹਾ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਮੈਨੀਫ਼ੈਸਟੋ ਕੀਤੇ ਗਏ ਵਾਅਦਿਆਂ ਤੋਂ ਭੱਜ ਰਹੇ ਹਨ। ਕਿਉਂਕਿ ਉਨ੍ਹਾਂ ਆਪਣੀ ਸਲਤਨਤ ’ਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਨਸ਼ਿਆਂ ਨੂੰ ਬੜ੍ਹਾਵਾਂ ਦਿੱਤਾ ਜਿਸ ਕਰਕੇ ਕੁਝ ਮਹੀਨਿਆਂ ’ਚ ਅਨੇਕਾਂ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹਕੇ ਜਾਨਾਂ ਗਵਾ ਚੁੱਕੇ ਹਨ।
ਛੀਨਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਂਧਦਿਆ ਕਿਹਾ ਕਿ ਰਾਜ ਭਰ ’ਚ ਨਸ਼ਾਖੋਰੀ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਭਾਜਪਾ-ਅਕਾਲੀ ਗਠਬੰਧਨ ਸਰਕਾਰ ਵੇਲੇ ਨਸ਼ਿਆਂ ਦੀ ਸਮੱਸਿਆ ’ਤੇ ਵਿਰੋਧੀ ਪਾਰਟੀ ਆਲੋਚਨਾ ਕਰਦੀ ਰਹੀ ਪਰ ਹੁਣ ਕਾਂਗਰਸ ਪਾਰਟੀ ਦੇ ਸੱਤਾ ’ਚ ਕਾਬਜ਼ ਹੋਣ ਦੇ ਬਾਵਜੂਦ ਨਸ਼ਿਆਂ ਦੀ ਦਹਿਸ਼ਤਗਰਦੀ ਵਧੀ ਹੈ।ਉਨ੍ਹਾਂ ਕਿਹਾ ਕਿ ਕੈਪਟਨ ਨੇ 4 ਹਫ਼ਤਿਆਂ ’ਚ ਨਸ਼ਾ ਬੰਦ ਕਰਨ ਦੀ ਸਹੁੰ ਖਾਂਦੀ ਸੀ, ਪਰ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਨੇ 14 ਮਹੀਨ੍ਹਿਆਂ ਦਾ ਆਪਣਾ ਵਰ੍ਹਾ ਹੰਢਾ ਲਿਆ ਹੈ, ਪਰ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
ਛੀਨਾ ਨੇ ਕਿਹਾ ਕਿ ਸੂਬੇ ’ਚ ਨਸ਼ਾਖੋਰੀ ਦੇ ਗੁੰਝਲਦਾਰ ਕਾਰਨ ਇਹ ਹੈ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਪਾਰੋਂ ਵੀ ਵੱਡੀ ਪੱਧਰ ’ਤੇ ਨਸ਼ਿਆਂ ਦਾ ਵਪਾਰ ਹੈ।ਉਨ੍ਹਾਂ ਕਿਹਾ ਕਿ 50 ਤੋਂ 1 ਕਰੋੜ ਤੱਕ ਵਿਕਣ ਵਾਲੀ  ਹੈਰੋਇਨ ਦੀ ਤਸਕਰੀ ਕੰਡਿਆਲੀ ਤਾਰ ’ਤੇ ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਕਈਆਂ ਦੀ ਮਿਲੀਭੁਗਤ ਕਰਕੇ ਸੂਬੇ ’ਚ ਪ੍ਰਵੇਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਤਸਕਰਾਂ ਦੇ ਗਰੋਹਾਂ ਨੂੰ ਠੱਲ੍ਹ ਪਾੳਣ ’ਚ ਪੂਰੀ ਤਰ੍ਹਾਂ ਫ਼ੇਲ ਹੋਇਆ ਹੈ।ਉਨ੍ਹਾਂ ਕਿਹਾ ਕਿ ਸਗੋਂ ਪੁਲਿਸ ਪ੍ਰਸ਼ਾਸਨ ਆਪ ਖ਼ੁਦ ਨਸ਼ਾਖੋਰੀ ’ਚ ਗ੍ਰਹਿਸਤ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜ਼ੇਲ੍ਹਾਂ ਨਸ਼ਾ ਤਸਕਰਾਂ ਦੇ ਅੱਡੇ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਪਿਆ ਹੈ।
ਛੀਨਾ ਨੇ ਕਿਹਾ ਕਿ ਨੌਜਵਾਨਾਂ ’ਚ ਨਸ਼ੇ ਪ੍ਰਤੀ ਅਜਿਹੀ ਖਿੱਚ ਪੈਦਾ ਹੋ ਗਈ ਹੈ ਕਿ ਇਸ ਦੀ ਪੂਰਤੀ ਲਈ ਜੁਰਮ ਦਾ ਰਸਤਾ ਅਖ਼ਤਿਆਰ ਕਰਦਿਆਂ ਕਈ ਖ਼ਤਰਨਾਕ ਵਾਰਦਾਤਾਵਾਂ ਨੂੰ ਅੰਜਾਮ ਦੇ ਰਹੇ ਹਨ।ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਪੰਜਾਬ ਦੇ ਮੌਜ਼ੂਦਾ ਹਾਲਾਤ ਨਸ਼ਿਆਂ ਦੇ ਚੱਲਦਿਆਂ ਇਸ ਕਦਰ ਵਿਗੜ ਚੁੱਕੇ ਹਨ ਹਨ ਕਿ ਬੱਚਿਆਂ ਦੇ ਪਰਿਵਾਰਕ ਮੈਂਬਰ ਖੌਫ਼ਜ਼ਦਾ ਜ਼ਿੰਦਗੀ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਐੱਨ.ਆਰ.ਆਈਜ਼ ਸਿਰਫ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਾਤ ਕਾਰਨ ਸੂਬੇ ’ਚ ਨਿਵੇਸ਼ ਕਰਨ ਤੋਂ ਡਰਦੇ ਹਨ, ਬਲਾਤਕਾਰ, ਕਤਲੇਆਮ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਸੂਬੇ ’ਚ ਦਿਨ-ਬ-ਦਿਨ ਵੱਧ ਰਹੀਆਂ ਹਨ।
ਛੀਨਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਨਿੱਜੀ ਰੁਝੇਵਿਆਂ ਤੋਂ ਬਾਹਰ ਨਿਕਲਣ ਅਤੇ ਸੂਬੇ ਨੂੰ ਵਿਕਾਸ, ਬੇਰੋਜਗਾਰੀ ਨੂੰ ਖ਼ਤਮ ਕਰਨ, ਵਪਾਰਾ ਨੂੰ ਪ੍ਰਫ਼ੁਲਿੱਤ ਕਰਨ ਅਤੇ ਵਿੱਦਿਆ ਦੇ ਪ੍ਰਸਾਰ ਲਈ ਯਤਨ ਕਰਨ ਅਤੇ ਪੰਜਾਬ ਨੂੰ ਖੁਸ਼ਹਾਲੀ ਦੀਆਂ ਲੀਹਾਂ ’ਤੇ ਲਿਜਾਉਣ।ਉਨ੍ਹਾਂ ਇਹ ਵੀ ਕਿਹਾ ਨੌਜਵਾਨ ਜੋ ਕਿ ਦੇਸ਼ ਦਾ ਭਵਿੱਖ ਹਨ ਬੇਰੋਜਗਾਰੀ ਦੇ ਆਲਮ ਕਰਕੇ ਨਸ਼ਿਆਂ ਨੂੰ ਵੱਧ ਰਹੇ ਹਨ ਤੇ ਜੁਰਮ ਦੇ ਰਾਹੀਂ ਪੈ ਰਹੇ ਹਨ, ਜਿਸ ਲਈ ਸੰਜੀਦਾ ਹੁੰਦੇ ਹੋਏ ਕੋਈ ਉਚਿੱਤ ਕਦਮ ਅਤੇ ਸਖ਼ਤ ਕਾਨੂੰਨ ਬਣਾਇਆ ਜਾਵੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply