ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸ਼੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ ਹੋਇਆ। ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਮੁੱਖ ਜਜਮਾਨ ਦੇ ਤੌਰ ਤੇ ਮੰਦਰ ਕਮੇਟੀ ਦੇ ਪ੍ਰਧਾਨ ਮਹਾਂਵੀਰ ਪ੍ਰਸ਼ਾਦ ਮੋਦੀ, ਦਿਨੇਸ਼ ਮੋਦੀ, ਅਸ਼ਵਨੀ ਮੋਦੀ, ਐਸਡੀਓ ਜੈ ਲਾਲ ਵੱਲੋਂ ਮਿਲ ਕੇ ਪੂਜਨ ਕਰਵਾਇਆ ਗਿਆ। ਇਸ ਤੋਂ ਬਾਅਦ ਸ਼੍ਰੀ ਮੁੰਕਦ ਹਰੀ ਜੀ ਚੰਡੀਗੜ੍ਹ ਵਾਲਿਆਂ ਨੇ ਸ਼੍ਰੀਮਦ ਭਾਗਵਤ ਦਾ ਪੂਜ਼ਨ ਕਲਸ਼ ਸਥਾਪਿਤ ਕੀਤਾ। ਇਸ ਮੌਕੇ ਅਬੋਹਰ ਤੋਂ ਸ਼੍ਰੀ ਭੋਜਰਾਜ, ਗੋਬਿੰਦ ਜੀ, ਅਨਿਲ ਮਾਹੀ, ਲਾਲ ਚੰਦ ਤੋਂ ਇਲਾਵਾ 20 ਲੋਕਾਂ ਦੇ ਸਮੂਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵੀ ਕਥਾ ਸੁਣੀ ਗਈ। ਅੰਤ ਵਿਚ ਪਾਵਨ ਜਨਮ ਅਸ਼ਟਮੀ ਦੇ ਸਬੰਧ ਵਿਚ ਆਰਤੀ ਉਤਾਰੀ ਅਤੇ ਬਾਅਦ ਵਿਚ ਪ੍ਰਸ਼ਾਦ ਦੀ ਵੰਡ ਕੀਤੀ ਗਈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …