Tuesday, July 29, 2025
Breaking News

ਬੈਟਰੀਆਂ ਦੀ ਦੁਕਾਨ ਤੋਂ ਢਾਈ ਲੱਖ ਦੀਆਂ ਬੈਟਰੀਆਂ ਲੈ ਕੇ ਚੋਰ ਰਫੂਚੱਕਰ 

PPN17081411
ਫਾਜ਼ਿਲਕਾ, 17  ਅਗਸਤ (ਵਿਨੀਤ ਅਰੋੜਾ) – ਸਥਾਨਕ ਫਾਜ਼ਿਲਕਾ-ਅਬੋਹਰ ਰੋਡ ਤੇ ਅਣਪਛਾਤੇ ਚੋਰਾਂ ਵੱਲੋਂ ਵਾਸੂ ਬੈਟਰੀ ਸਰਵਿਸ ਦੁਕਾਨ ਤੋਂ ਇਕ ਮਹੀਨੇ ਬਾਅਦ ਫਿਰ ਦੂਜੀ ਵਾਰ ਧਾਵਾ ਬੋਲ ਦਿੱਤਾ ਗਿਆ।ਦੁਕਾਨ ਦੇ ਮਾਲਕ ਖਰੈਤੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਪੀਸੀਆਰ ਦੇ ਮੁਲਾਜ਼ਮਾਂ ਨੇ ਫੋਨ ਤੇ ਸੂਚਨਾਂ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਚੋਰ ਉਨ੍ਹਾਂ ਦੀ ਦੁਕਾਨ ਵਿਚੋਂ ਸਮਾਨ ਚੋਰੀ ਕਰ ਕੇ ਲੈ ਗਏ ਹਨ। ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ ਵਿਚ ਦੂਜੀ ਵਾਰ ਫਿਰ ਚੋਰੀ ਹੋ ਗਈ ਹੈ। ਇਸ ਤੋਂ ਮਹੀਨਾ ਪਹਿਲਾਂ ਚੋਰੀ ਹੋਈ ਸੀ। ਉਸ ਨੇ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕੀਤੇ ਸਮਾਨ ਵਿਚ ਅਕਸਾਈਡ ਦੇ ਟਿਊਬਵੈਲਰ ਬੈਟਰੇ 5, ਸ਼ੋ ਕਾਮ ਕੰਪਨੀ ਦੇ 2 ਆਈਟੀ ਟਿਊਬਵੈਲਰ, 4 ਸ਼ਾਰਪ ਦੇ ਟਿਊਬਲਰ, 12 ਬੈਟਰੀਆਂ ਕਾਰ ਟਰੈਕਟਰ, 15  ਬੈਟਰੀਆਂ ਮੋਟਰਸਾਈਕਲ, 17  ਇਨਵੈਰਟਰ ਜਿੰਨ੍ਹਾਂ ਦੀ ਕੀਮਤ ਕਰੀਬ ਢਾਈ ਲੱਖ ਰੁਪਏ ਬਣਦੀ ਹੈ ਲੈ ਗਏ ਹਨ। 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply