Thursday, August 20, 2026

ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਚਾਰਾਜੋਈ ਕਰਨ ਦੀ ਹਦਾਇਤ

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ `ਚ ਪੰਥਕ ਮਸਲਿਆਂ ਤੇ ਮੁੱਦਿਆਂ `ਤੇ ਹੋਈਆਂ ਦੀਰਘ ਵਿਚਾਰਾਂ

G. Gurbachan Singhਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿਚ ਪੰਥਕ ਮਸਲਿਆਂ ਤੇ ਮੁੱਦਿਆਂ `ਤੇ ਦੀਰਘ ਵਿਚਾਰਾਂ ਕੀਤੀਆਂ ਗਈਆਂ।ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਸਬੰਧੀ ਜੋ ਸਰਕਾਰੀ ਹੁਕਮ ਹੋਏ ਹਨ,ਉਸ ਸਬੰਧੀ ਕਾਨੂੰਨੀ ਚਾਰਾਜੋਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਹੈ।ਉਨਾਂ ਕਿਹਾ ਕਿ ਜਿਸ ਬੀਬੀ ਦੇ ਨਾਮ ਨਾਲ ਕੌਰ ਸ਼ਬਦ ਲੱਗਦਾ ਹੈ ਅਤੇ ਸਾਬਤ ਸੂਰਤ ਹੈ।ਸਿੱਖ ਰਹਿਤ ਮਰਿਯਾਦਾ ਅਨੁਸਾਰ ਉਹ ਸਿੱਖ ਹੈ ਉਹਨਾਂ ਨੂੰ ਲੋਹ ਟੋਪ (ਹੈਲਮਟ) ਦੀ ਛੋਟ ਲਈ ਸ਼੍ਰੋਮਣੀ ਗੁ:ਪ੍ਰ:ਕਮੇਟੀ ਕਾਰਵਾਈ ਕਰੇ।
ਸ਼ਹੀਦ ਨਗਰ ਗੁ: ਸਾਹਿਬ ਬੁੱਢਾ ਜੋਹੜ ਜਿਲ੍ਹਾ ਗੰਗਾਨਗਰ ਦੇ ਵਿਵਾਦ ਬਾਰੇ ਉਨਾਂ ਕਿਹਾ ਕਿ ਕੇਸ ਨੂੰ ਵਿਚਾਰਿਆ ਗਿਆ, ਜੋ ਕਾਫੀ ਗੁੰਝਲਦਾਰ ਹੈ।ਦੋਵੇਂ ਧਿਰਾਂ ਹੀ ਛੋਟੀ-ਛੋਟੀ ਗੱਲ `ਤੇ ਉਲਝੀਆਂ ਹੋਈਆਂ ਹਨ ਅਤੇ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਮਰਜੀ ਨਾਲ ਹੀ ਗੁ: ਸਾਹਿਬ ਦਾ ਸੰਵਿਧਾਨ ਤਿਆਰ ਕੀਤਾ ਹੈ ਅਤੇ ਕਮੇਟੀਆਂ ਬਣਾਈਆਂ ਹਨ।ਜਿਸ ਨਾਲ ਕਾਫੀ ਵਾਦ-ਵਿਵਾਦ ਵਧਿਆ ਅਤੇ ਸੰਗਤਾਂ ਵਿਚ ਰੋਸ ਪਾਇਆ ਗਿਆ ਹੈ।ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਦੋਵੇਂ ਕਮੇਟੀਆਂ ਅਤੇ ਸੰਵਿਧਾਨ ਭੰਗ ਕਰਦਿਆ ਪ੍ਰਬੰਧ ਨੌਂ ਮੈਂਬਰੀ ਕਮੇਟੀ ਨੂੰ ਸੌਂਪਿਆ ਜਾਂਦਾ ਹੈ।ਜੋ ਪ੍ਰਬੰਧ ਸੰਭਾਲਣ ਦੇ ਨਾਲ-ਨਾਲ ਕਾਨੂੰਨੀ ਮਾਹਿਰਾਂ ਅਤੇ ਸੰਗਤਾਂ ਦੀ ਰਾਏ ਲੈ ਕੇ ਨਵਾਂ ਸੰਵਿਧਾਨ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪ੍ਰਵਾਨਗੀ ਲਈ ਭੇਜਣ।ਪ੍ਰਵਾਨਗੀ ਉਪਰੰਤ ਹੀ ਅਗਲਾ ਪ੍ਰਬੰਧ ਚਲਾਇਆ ਜਾਵੇ।ਇਹ ਸਾਰਾ ਕਾਰਜ 6 ਮਹੀਨੇ ਦੇ ਅੰਦਰ-ਅੰਦਰ ਸੰਪੂਰਨ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੀ ਜਾਵੇ।ਇਸ ਕਮੇਟੀ ਦੇ ਕੋਆਰਡੀਨੇਟਰ (ਨਿਗਰਾਨ) ਤਜਿੰਦਰਪਾਲ ਸਿੰਘ ਟੀਮਾ ਅਤੇ ਅਜੀਤ ਸਿੰਘ ਲੱਖੀਆ ਹੋਣਗੇ।ਇਸ ੳਪਰੋਕਤ ਕਮੇਟੀ ਵਿਚੋਂ ਦੋ ਮੈਂਬਰ ਰੋਜ਼ਾਨਾ ਗੁ: ਸਾਹਿਬ ਵਿਖੇ ਹਾਜਰ ਰਹਿਣਗੇ। ਬੈਂਕ ਦਾ ਲੈਣ-ਦੇਣ ਦੋਵਾਂ ਧਿਰਾਂ ਦੇ ਦੋ-ਦੋ ਮੈਂਬਰ ਦਸਖ਼ਤ ਕਰਕੇ ਕਰ ਸਕਦੇ ਹਨ।
ਸਤਿਕਾਰ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਾਦ-ਵਿਵਾਦ ਸਬੰਧੀ ਦੋਵੇਂ ਧਿਰਾਂ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋਈਆ।ਸਿੰਘ ਸਾਹਿਬਾਨਾ ਵੱਲੋਂ ਦੋਵੇਂ ਧਿਰਾਂ ਨੂੰ ਬਿਠ੍ਹਾ ਕੇ ਇਸ ਚਲਦੇ ਵਾਦ-ਵਿਵਾਦ ਨੂੰ ਸੁਲਝਾਇਆ ਅਤੇ ਅੱਗੋ ਵਾਸਤੇ ਇੱਕ ਦੂਜੇ ਉੱਤੇ ਕੋਈ ਦੂਸ਼ਨਬਾਜੀ ਨਾ ਕਰਨ, ਮਿਲ ਬੈਠ ਕੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਅਤੇ ਜੋ ਕੇਸ ਚਲਦੇ ਹਨ ਉਹ ਦੋਵਾਂ ਧਿਰਾਂ ਵੱਲੋਂ ਵਾਪਸ ਲੈਣ ਲਈ ਕਿਹਾ ਜਿਸ ਨਾਲ ਸਾਰੇ ਸਹਿਮਤ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply