ਭੀਖੀ, 23 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਦੇਸ਼ ਵਿਚੋਂ ਦਲਿੱਦਰਤਾ, ਬੇਰੁਜ਼ਗਾਰੀ ਅਤੇ ਗਰੀਬੀ ਦੇ ਸਥਾਈ ਹੱਲ ਲਈ ਕੇਂਦਰ ‘ਚ ਮੁੜ ਭਾਜਪਾ ਸਰਕਾਰ ਬਣਾਉਣਾ ਬੇਹੱਦ ਲਾਜ਼ਮੀ ਹੈ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਆਗੂ ਅਤੇ ਸਾਬਕਾ ਚੇਅਰਮੈਨ ਦਿਹਾਤੀ ਉਦਯੋਗ ਅਤੇ ਖਾਦੀ ਬੋਰਡ ਹਰਜੀਤ ਸਿੰਘ ਗਰੇਵਾਲ ਨੇ ਨੇੜਲੇ ਪਿੰਡ ਕ੍ਰਿਸ਼ਨਗੜ੍ਹ ਫਰਵਾਹੀ ਵਿਖੇ ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਜਿੱਥੇ ਸਮੁੱਚੇ ਵਿਸ਼ਵ ਵਿੱਚ ਆਪਣੀ ਹੋਂਦ ਦਰਸਾ ਰਿਹਾ ਹੈ, ਉਥੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਜਨਹਿੱਤ ਯੋਜਨਾਵਾਂ ਲਾਗੂ ਕਰਕੇ ਭਾਰਤੀ ਅਰਥਚਾਰੇ ਤੇ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਹੈ।ਗਰੇਵਾਲ ਨੇ ਕਾਂਗਰਸ ਦੀ ਨਿੰਦਾ ਕਰਦੇ ਕਿਹਾ ਕਿ ਕਾਂਗਰਸੀਆਂ ਨੇ ਦੇਸ਼ ਦੀ ਭਲਾਈ ਅਤੇ ਵਿਕਾਸ ਦੀ ਜਗ੍ਹਾ ਲੁੱਟ ਕਸੁੱਟ, ਭਿਸ਼ਟਾਚਾਰ ਅਤੇ ਪੁੱਸ਼ਤਪਨਾਹੀ ਹੀ ਕੀਤੀ ਹੈ।
ਉਨ੍ਹਾ ਕਿਹਾ ਕਿ ਕਾਂਗਰਸ ਨੇ ਨੌਜਵਾਨਾ ਨੂੰ ਕਿੱਤਾਕਾਰੀ ਸਿੱਖਿਆ ਤੋਂ ਵਾਝੇ ਰੱਖ ਕੇ ਉਨ੍ਹਾਂ ਨੂੰ ਰੁਜ਼ਗਾਰਹੀਣ ਹੀ ਨਹੀ ਕੀਤਾ ਬਲਕਿ ਉਨ੍ਹਾਂ ਨੂੰ ਮੌਕੇ ਦੇ ਸ਼ਾਸ਼ਕਾਂ ਦੇ ਹੱਥ ਵੱਲ ਤੱਕਣ ਲਈ ਮਜਬੂਰ ਕਰਕੇ ਰੱਖ ਦਿੱਤਾ ਹੈ।ਜਿਸ ਦੇ ਫਲਸਰੂਪ ਅੱਜ ਨੌਜਵਾਨ ਦਬਾਅ ਵਾਲੀ ਜਿੰਦਗੀ ਕਾਰਨ ਨਸ਼ਿਆ ਅਤੇ ਹੋਰ ਸਮਾਜਕ ਬੁਰਾਈਆਂ ਦੇ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਪੰਜਾਬ ਵਿੱਚ ਨਸ਼ਿਆ ਦੀ ਰੋਕਥਾਮ ਲਈ ਨੌਕਰਸ਼ਾਹਾਂ, ਨਸ਼ਾਫਰੋਸ਼ਾਂ ਅਤੇ ਰਾਜਨੀਤਕ ਲੋਕਾਂ ਦੇ ਗੱਠਜੋੜ ਨੂੰ ਤੋੜਨ ਲਈ ਸਮਾਜਕ ਦਬਾਅ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਨਾਪਾਕ ਜੁੰਡਲੀ ਵਿਰੁੱਧ ਸੂਬੇ ਵਿੱਚ ਲੋਕ ਲਹਿਰ ਦੀ ਖੜ੍ਹੀ ਕੀਤੀ ਜਾਵੇ।ਇਸ ਵਾਸਤੇ ਬੁੱਧੀਜੀਵੀ, ਸਮਾਜ ਸੁਧਾਰਕ ਜਥੇਬੰਦੀਆਂ ਅਤੇ ਜਾਗਰੂਪ ਸ਼ਹਿਰੀਆਂ ਨੂੰ ਅੱਗੇ ਆਉਣਾ ਪਵੇਗਾ।ਅਗਾਮੀ ਲੋਕ ਸਭਾ ਚੋਣਾ ਬਾਰੇ ਉਨ੍ਹਾਂ ਵਿਚਾਰ ਦਿੰਦੀਆਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਲੋਕਾ ਦਾ ਭਰੋਸਾ ਗਵਾ ਚੁੱਕੀ ਹੈ।ਇਨ੍ਹਾਂ ਚੋਣਾ ਵਿੱਚ ਅਕਾਲੀ-ਭਾਜਪਾ ਗੱਠਜੋੜ ਸ਼ਾਨਦਾਰ ਪ੍ਰਦਰਸ਼ਨ ਕਰੇਗਾ।
ਲੋਕ ਸਭਾ ਵਿੱਚ ਬੇਵਿਸਾਹੀ ਦੇ ਮੱਤੇ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਰਵੱਈਏ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਸਦਨ ਵਿੱਚ ਪ੍ਰਧਾਨ ਮੰਤਰੀ ਨਾਲ ਜੱਫੀ ਪਾ ਕੇ ਜੋ ਵਿਵਹਾਰ ਕੀਤਾ ਹੈ, ਉਹ ਬਚਕਾਨਾ ਸੀ।ਉਨ੍ਹਾਂ ਕਿਹਾ ਕਿ ਤਰਕ ਤੋਂ ਭੱਜੀ ਕਾਂਗਰਸ ਹੁਣ ਜਜ਼ਬਾਤੀ ਬਲੈਕਮੇਲੀਗ ਦੇ ਉੱਤਰ ਆਈ ਹੈ।ਇਕ ਸਵਾਲ ਦੇ ਜਵਾਬ ਵਿੱਚ ਗਰੇਵਾਲ ਨੇ ਸੂਬੇ ਅੰਦਰ ਭਾਜਪਾ ਲੀਡਰਸ਼ਿਪ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਰਟੀ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਇੱਕਜੁੱਟ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪੰਚਇਤੀ, ਬਲਾਕ ਸੰਮਤੀ ਅਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ ਵਿੱਚ ਭਾਜਪਾ ਸੋ੍ਰਮਣੀ ਅਕਾਲੀ ਦਲ ਨਾਲ ਪੂਰਨ ਤਾਲਮੇਲ ਨਾਲ ਚੋਣ ਲੜੇਗੀ।ਇਸ ਮਿਲਣੀ ਸਮੇਂ ਉਨ੍ਹਾਂ ਨਾਲ ਸਾਬਕਾ ਸੂਬਾ ਸਕੱਤਰ ਅਮਨਦੀਪ ਸਿੰਘ ਪੂਨੀਆਂ, ਰਾਕੇਸ਼ ਜੈਨ, ਧਨੰਤਰ ਸਿੰਘ ਸਿੱਧੂ, ਰਜਿੰਦਰ ਰਾਜੀ ਅਤੇ ਵਿਜੈ ਕੁਮਾਰ ਪੰਸਾਰੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media