Wednesday, August 12, 2026

ਖਾਸਾ ਵਿਖੇ ਦੀ ਭਰਤੀ ਰੈਲੀ 4 ਅਕਤੂਬਰ ਤੋਂ

ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਲੈ ਸਕਣਗੇ ਭਾਗ

Sikh Armyਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਇਥੋਂ ਨੇੜੇ ਖਾਸਾ ਛਾਉਣੀ ਵਿਚ ਭਾਰਤੀ ਫੌਜ ਦੀ ਭਰਤੀ ਰੈਲੀ 4 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ, ਜਿਸ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਭਾਗ ਲੈ ਸਕਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਕਰਨਲ ਰਜਨੀਸ਼ ਤਿਆਗੀ ਨੇ ਦੱਸਿਆ ਕਿ ਇਸ ਭਰਤੀ ਲਈ ਆਨ ਲਾਇਨ ਰਜਿਸਟਰੇਸ਼ਨ 4 ਅਗਸਤ ਤੋਂ 20 ਸਤੰਬਰ ਤੱਕ ਫੌਜ ਦੀ ਵੈਬ ਸਾਈਟ www.joinindianarmy.nic.in ’ਤੇ ਕੀਤੀ ਜਾ ਸਕੇਗੀ।ਉਨਾਂ ਦੱਸਿਆ ਕਿ ਭਰਤੀ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕੀਨਕੀ ਵਰਗ, ਸਿਪਾਹੀ ਨਰਸਿੰਗ ਸਹਾਇਕ, ਸਿਪਾਹੀ ਕਲਰਕ ਕਮ ਸਟੋਰ ਕੀਪਰ ਦੇ ਵਰਗ ਵਿਚ ਕੀਤੀ ਜਾਣੀ ਹੈ।
ਕਰਨਲ ਤਿਆਗੀ ਨੇ ਦੱਸਿਆ ਕਿ ਜਨਰਲ ਡਿਊਟੀ ਵਰਗ ਵਿਚ ਉਮਰ 1 ਅਕਤੂਬਰ 2018 ਨੂੰ ਸਾਢੇ ਸਤਾਰਾਂ ਸਾਲ ਤੋਂ 21 ਸਾਲ ਤੱਕ ਅਤੇ ਕੱਦ 170 ਸੈਂਟੀਮੀਟਰ ਹੋਣਾ ਚਾਹੀਦਾ ਹੈ।ਬਾਕੀ ਵਰਗਾਂ ਲਈ ਉਮਰ ਸਾਢੇ ਸਤਾਰਾਂ ਤੋਂ 23 ਸਾਲ ਤੱਕ ਅਤੇ ਕੱਦ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਕਲਰਕ, ਸਟੋਰ ਕੀਪਰ ਤੇ ਤਕਨੀਕੀ ਵਰਗ ਦੇ ਉਮੀਦਵਾਰ ਨੇ ਬਾਰਵੀਂ ਵਿਚੋਂ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ।ਉਨਾਂ ਦੱਸਿਆ ਕਿ ਆਨ ਲਾਇਨ ਰਜਿਸਟਰਡ ਹੋਣ ਤੋਂ ਬਾਅਦ ਸਾਰੇ ਉਮੀਦਵਾਰ ਸਿੱਖਿਆ ਦੇ ਅਸਲੀ ਸਰਟੀਫਿਕੇਟ, ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਡੋਮੀਸਾਈਲ ਸਰਟੀਫਿਕੇਟ, ਜਾਤ ਸਰਟੀਫਿਕੇਟ, ਸਕੂਲ ਦਾ ਚਾਲ ਚਲਣ ਸਰਟੀਫਿਕੇਟ, ਸਰਪੰਚ ਦੁਆਰਾ ਜਾਰੀ ਚਾਲ-ਚਲਣ ਤੇ ਅਣਵਿਆਹੇ ਹੋਣ ਦਾ ਸਰਟੀਫਿਕੇਟ, ਐਨ ਸੀ ਸੀ ਜਾਂ ਕੋਈ ਖੇਡ ਪ੍ਰਾਪਤੀ ਦਾ ਸਰਟੀਫਿਕੇਟ ਨਾ ਲੈ ਕੇ ਆਉਣ।ਉੁਨਾਂ ਦੱਸਿਆ ਕਿ ਵਧੇਰੇ ਜਾਣਕਾਰੀ 4 ਅਗਸਤ ਤੋਂ ਬਾਅਦ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਭਰਤੀ ਪ੍ਰਕ੍ਰਿਆ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ ਅਤੇ ਕੋਈ ਵੀ ਅਧਿਕਾਰੀ ਕਿਸੇ ਉਮੀਦਵਾਰ ਦੀ ਪ੍ਰੀਖਿਆ ਜਾਂ ਸਰੀਰਕ ਟੈਸਟ ਪਾਸ ਕਰਵਾਉਣ ਵਿਚ ਮਦਦ ਨਹੀਂ ਕਰ ਸਕਦਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply