ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾ ਅਤੇ ਏ.ਡੀ.ਸੀ.ਪੀ ਸਥਾਨਿਕ ਅਤੇ ਟਰੈਫਿਕ ਗੌਰਵ ਤੂਰਾ ਆਈ.ਪੀ.ਐਸ, ਏ.ਸੀ.ਪੀ ਟ੍ਰੈਫਿਕ ਪ੍ਰਭਜੀਤ ਸਿੰਘ ਵਿਰਕ ਦੀ ਯੋਗ ਅਗਵਾਈ ਹੇਠ ਆਵਾਜਾਈ ਦੀ ਵੱਧ ਰਹੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਟਰੈਫਿਕ ਪੁਲਿਸ ਹਰ ਸੰਭਵ ਯਤਨ ਕਰ ਰਹੀ ਹੈ ਫੀਲਡ ਡਿਊਟੀ ਦੇ ਨਾਲ-ਨਾਲ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਐਸ.ਆਈ ਪਰਮਜੀਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਅਧਾਰਿਤ ਟੀਮ ਵੱਲੋ ਸ਼ੁਰੂ ਕੀਤੀ ਗਈ ਸਪੈਸ਼ਲ ਮੁਹਿੰਮ ਤਹਿਤ ਅੱਜ ਐਨ.ਸੀ.ਸੀ ਫਸਟ ਪੰਜਾਬ ਬਟਾਲੀਅਨ (ਲੜਕੀਆਂ) ਦੇ ਮਾਈ ਭਾਗੋ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਕੈਂਪ ਜਿਥੇ ਕਿ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਅਤੇ ਗੁਰਦਾਸਪੁਰ ਦੇ 26 ਸਕੂਲਾਂ/ਕਾਲਜਾਂ ਦੇ ਕੈਡਿਟਸ ਟ੍ਰੈਨਿੰਗ ਲੈ ਰਹੇ ਹਨ, ਵਿਖੇ ਟ੍ਰੈਫਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 490 ਐਨ.ਸੀ.ਸੀ ਕੈਡਿਟਾਂ ਤੇ ਆਰਮੀ ਅਫਸਰਾਂ ਨੇ ਭਾਗ ਲਿਆ।
ਇਸ ਮੋਕੇ ਐਸ.ਆਈ ਪਰਮਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਨੇ ਐਨ.ਸੀ.ਸੀ ਕੈਡਿਟਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ, ਸੜਕ ਤੇ ਕਿਵੇਂ ਸੁਰੱਖਿਅਤ ਚੱਲਣਾ ਹੈ, ਐਕਸੀਡੈਂਟ ਤੋ ਕਿਵੇਂ ਬਚਣਾ ਹੈ ਅਤੇ ਟ੍ਰੈਫਿਕ ਵਿਵਸਥਾ ਨੂੰ ਸਹੀ ਦਿਸ਼ਾ ਦੇਣ ਬਾਰੇ ਅਤੇ ਨਵੇਂ ਜਾਰੀ ਹੋਏ ਮੋਟਰ ਵਹੀਕਲ ਐਕਟ ਬਾਰੇ ਜਾਣਕਾਰੀ ਦਿੱਤੀ ਗਈ।ਕੈਡਿਟਾਂ ਨੂੰ ਤੇਜ ਸਪੀਡ, ਰੋਂਗ ਸਾਈਡ ਡਰਾਈਵਿੰਗ, ਟ੍ਰਿਪਲ ਰਾਈਡਿੰਗ, ਮੋਬਾਇਲ ਦੀ ਵਰਤੋ, ਡਰਿੰਕ ਐਂਡ ਡਰਾਈਵ, ਅੰਡਰ ਏਜ਼ ਡਰਾਈਵਿੰਗ ਨਾ ਕਰਨ ਦੀ ਸਲਾਹ ਦਿੱਤੀ ਗਈ ਅਤੇ ਐਕਸੀਡੈਂਟ ਪੀੜਤ ਵਿਅਕਤੀਆਂ ਦੀ ਮਦਦ ਕਰਨ ਜਾਂ 108 ਐਬੂਲੈਂਸ ਨੂੰ ਕਾਲ ਕਰਨ ਬਾਰੇ ਦੱਸਿਆ ਗਿਆ। 
ਅੰਤ ਵਿੱਚ ਬੱਚਿਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ ਅਤੇ ਐਨ.ਸੀ.ਸੀ ਕੈਡਿਟਸ ਨੇ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।ਇਸ ਮੋਕੇ ਕਰਨਲ ਆਰ.ਐਸ ਪੱਡਾ, ਮੇਜਰ ਕਵਿਤਾ, ਸੂਬੇਦਾਰ ਮੇਜਰ ਪ੍ਰਗਟ ਸਿੰਘ, ਬੀ.ਐਚ.ਐਮ ਵੀ.ਕੇ ਤ੍ਰਿਪਾਠੀ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media