Thursday, February 26, 2026

ਐਮ.ਪੀ ਔਜਲਾ ਨੇ ਸੰਸਦ `ਚ ਉਠਾਇਆ ਮੇਘਾਲਿਆ ਤੇ ਗੁਜਰਾਤ ਦੇ ਸਿੱਖਾਂ ਦਾ ਮੁੱਦਾ

ਕਿਹਾ ਭਾਜਪਾ ਸਰਕਾਰਾਂ ਹੋਣ ਕਰ ਕੇ ਅਕਾਲੀ ਸੰਸਦ `ਚ ਨਹੀਂ ਉਠਾਉਂਦੇ ਪੰਜਾਬੀਆਂ ਦੇ ਮਸਲੇ
ਦਿੱਲੀ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਸੰਸਦ ਵਿੱਚ ਮੇਘਾਲਿਆ ਅਤੇ ਗੁਜਰਾਤ Aujla Gurjeetਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਉਜਾੜਨ ਦਾ ਮਸਲਾ ਉਠਾਉਂਦਿਆਂ ਕੇਂਦਰ ਸਰਕਾਰ ਕੋਲੋਂ ਇਸ ਮਸਲੇ ਵਿੱਚ ਦਖਲ ਅੰਦਾਜੀ ਦੀ ਮੰਗ ਕਰਦਿਆਂ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਅਖਵਾਉਂਦੀ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਸੰਸਦ ਵਿੱਚ ਧਾਰੀ ਚੁੱਪ ਦੇ ਉਲਟ ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਸਿੱਖਾਂ ਦੇ ਮਸਲਿਆਂ ਨੂੰ ਪੰਜਾਬੀ ਜੁਬਾਨ ਵਿੱਚ ਜੋਰਦਾਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਵਿੱਚ 1863 ਤੋਂ ਦੋ ਏਕੜ ਜਮੀਨ ਵਿੱਚ ਦਲਿੱਤ ਸਿੱਖ ਭਾਈਚਾਰਾ ਰਹਿ ਰਿਹਾ ਹੈ, ਜਿੰਨਾਂ ਦੇ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ ਅਤੇ ਹੋਰ ਕਨੂੰਨੀ ਕਾਗਜਾਤ ਵੀ ਬਣੇ ਹੋਏ ਹਨ ਅਤੇ ਜਿੰਨ੍ਹਾਂ ਨੂੰ ਉਥੇ ਗੁਰਦੁਆਰਾ ਸਾਹਿਬ ਅਤੇ ਸਕੂਲ ਦੀ ਸਥਾਪਨਾ ਲਈ ਕਨੂੰਨੀ ਜਗ੍ਹਾ ਵੀ ਮਿਲੀ ਹੈ, ਪ੍ਰੰਤੂ ਅੱਜ 150 ਸਾਲ ਤੋਂ ਉਥੇ ਰਹਿ ਰਹੇਂ ਸਿੱਖਾਂ ਨੂੰ ਉਜਾੜਨ ਦੀ ਪੂਰੀ ਕੋਸਿਸ਼ ਕੀਤੀ ਜਾ ਰਹੀ ਹੈ।ਜਿਸ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਤੇ ਆਧਾਰਿਤ ਬਣਾਈ ਕਮੇਟੀ ਵਲੋਂ ਮੇਘਾਲਿਆ ਦੇ ਮੁੱਖ ਮੰਤਰੀ ਸੀ.ਸੰਗਮਾ ਨਾਲ ਮੀਟਿੰਗ ਵੀ ਕੀਤੀ।ਪ੍ਰੰਤੂ ਸਥਾਨਕ ਲੋਕਾਂ ਦੇ ਦਬਾਅ ਹੇਠ ਮੇਘਾਲਿਆ ਸਰਕਾਰ ਵਲੋਂ ਇਸ ਮਸਲੇ ਤੇ ਕੋਈ ਕਾਰਵਾਈ ਨਹੀਂ ਕੀਤੀ।
ਔਜਲਾ ਨੇ ਗੁਜਰਾਤ ਸਰਕਾਰ ਵਲੋਂ ਸਿੱਖਾਂ ਤੇ ਪੰਜਾਬੀਆਂ ਨਾਲ ਕੀਤਾ ਜਾ ਰਹੇ ਰੁੱਖੇ ਵਿਵਹਾਰ ਬਾਰੇ ਕਿਹਾ ਕਿ ਸੂਬੇ ਦੇ ਕੱਛ ਇਲਾਕੇ ਵਿੱਚ ਸਥਾਨਿਕ ਸਰਕਾਰ ਵਲੋਂ 25 ਹਜਾਰ ਪੰਜਾਬੀਆਂ (ਜਿੰਨ੍ਹਾਂ ਨੇ ਆਪਣਾ ਖੂਨ ਪਸੀਨਾ ਇਕ ਕਰਦਿਆਂ ਬੰਜਰ ਭੂਮੀ ਨੂੰ ਵਾਹੀ ਯੋਗ ਬਣਾਇਆ) ਨੂੰ ਉਜਾੜਨ ਦੀ ਕੋਸਿਸ਼ ਕੀਤੀ ਜਿਸ ਲਈ ਹਾਈ ਕੋਰਟ ਵਲੋਂ ਇਸ ਸਬੰਧੀ ਸਟੇਸਟਕੋ ਆਰਡਰ ਦਿਤਾ ਪ੍ਰੰਤੂ ਗੁਜਰਾਤ ਸਰਕਾਰ ਵਲੋਂ ਸਿੱਖਾਂ ਨੂੰ ਉਜਾੜਨ ਦੀ ਨੀਤੀ ਤਹਿਤ ਸੁਪਰੀਮ ਕੋਰਟ ਵਿੱਚ ਅਪੀਲ ਵੀ ਕੀਤੀ ਹੈ।ਔਜਲਾ ਨੇ ਕਿਹਾ ਪੰਜਾਬ ਦਾ ਦੌਰਾ ਕਰਨ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਪੰਜਾਬੀ ਜਾਂ ਸਿੱਖ ਨਾਲ ਅਜਿਹਾ ਨਹੀਂ ਕੀਤਾ ਜਾਵੇਗਾ ਪਰ ਫਿਰ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਸ ਮਸਲੇ ਸੰਬੰਧੀ ਕੋਈ ਠੋਸ ਕਾਰਵਾਈ ਨਹੀ ਕੀਤੀ।ਔਜਲਾ ਨੇ ਸੰਸਦ ਦੇ ਸਪੀਕਰ ਨੂੰ ਸੰਬੋਧਿਤ ਹੁੰਦਿਆਂ ਮੰਗ ਕੀਤੀ ਕਿ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਦਿਆਂ ਜਰੂਰੀ ਕਦਮ ਉਠਾਏ ਜਾਣ। ਇਥੇ ਜਿਕਰਯੋਗ ਹੈ ਕਿ ਮੇਘਾਲਿਆ ਤੇ ਗੁਜਰਾਤ ਵਿੱਚ ਬੀ.ਜੇ.ਪੀ ਜਾਂ ਗਠਜੋੜ੍ਹ ਦੀ ਸਰਕਾਰ ਹੈ ਜਿਸ ਕਾਰਨ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੋਣ ਦਾ ਢੰਡੋਰਾ ਪਿੱਟਣ ਵਾਲੀ ਅਕਾਲੀ ਦਲ ਪਾਰਟੀ ਦੇ ਸੰਸਦ ਮੈਂਬਰ ਸਿੱਖਾਂ ਤੇ ਪੰਜਾਬੀਆਂ ਨਾਲ ਸਥਾਨਿਕ ਸਰਕਾਰਾਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਬੋਲਣ ਤੋਂ ਪਾਸਾ ਵੱਟਦੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply