ਅਧਿਆਪਕ ਆਗੂਆਂ ਨੂੰ ਥੋਕ ਵਿਚ ਮੁਅੱਤਲ ਕਰਨਾ ਲੋਕਤੰਤਰ ਦਾ ਘਾਣ
ਬਟਾਲਾ, 30 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਮੰਤਰੀ ਵੱਲੋ ਯੂਨੀਅਨ ਵਿੱਚ ਵਧੀਆ ਤੇ ਅਗਾਂਹਵਧੂ ਸੋਚ ਵਾਲੇ ਲੀਡਰਾਂ ਨੂੰ ਥੋਕ ਵਿਚ ਮੁਅੱਤਲ ਕਰਨ ਨਾਲ ਪੂਰੇ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਸਟੇਟ ਐਵਾਰਡੀ ਮਾਨ ਸਨਮਾਨ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕ ਸਾਥੀਆਂ ਨੂੰ ਮੁਅੱਤਲ ਕਰਨ ਦੀ ਸਿਖਿਆ ਮੰਤਰੀ ਦੀ ਲੋਕਤੰਤਰ ਵਿਰੋਧੀ ਸੋਚ ਨੂੰ ਪਲਟ ਵਾਰ ਦੇਣ ਸਬੰਧੀ ਜਿਲਾ ਗੁਰਦਾਸਪੁਰ ਦੇ ਸਮੂਹ ਲੈਕਚਰਾਰ ਤੇ ਸਾਂਝਾ ਮੋਰਚਾ ਦੀ ਇਕ ਜਰੂਰ ਤੇ ਅਹਿਮ ਮੀਟਿੰਗ ਹਕੀਕਤ ਰਾਏ ਦੀ ਸਮਾਧ ਵਿਖੇ ਹੋਈ ਜਿਸ ਵਿਚ ਭਾਰੀ ਗਿਣਤੀ ਵਿਚ ਅਧਿਆਪਕਾਂ ਨੇ ਹਿੱਸਾ ਲਿਆ।
ਜਿਲਾ ਪ੍ਰਧਾਨ ਬਲਰਾਜ ਸਿੰਘ ਬਾਜਵਾ ਤੇ ਸਾਂਝੇ ਮੋਰਚੇ ਦੇਆਗੂਆਂ ਦੇ ਸੱਦੇ `ਤੇ ਕੀਤੇ ਇਕੱਠ ਵਿਚ ਅਧਿਆਪਕ ਆਗੂਆਂ ਨੇ ਵਿਚਾਰਾਂ ਕੀਤੀਆ ਕਿ ਬਿਨਾ ਵਜਾ ਕਿਸੇ ਨੂੰ ਮੁਅੱਤਲ ਕਰ ਦੇਣਾ ਕੋਈ ਸਿਆਂਣਪ ਨਹੀ ਹੈ।ਮੌਜੂਦਾ ਸਿਖਿਆ ਮੰਤਰੀ ਦੇ ਇਸ ਘਿਣਾਉਣੇ ਫੈਸਲੇ ਵਿਰੁੱਧ ਸਾਂਝਾ ਮੋਰਚਾ ਤੇ ਲੈਕਚਰਾਰ ਵਰਗ ਸਾਂਝੇ ਤੌਰ `ਤੇ ਲੜਾਈ ਲੜੇਗਾ।ਆਗੂਆਂ ਨੇ ਕਿਹਾਕਿ ਪਹਿਲਾ ਸਿਖਿਆ ਮੰਤਰੀ ਨੇ ਬਿਆਨ ਜਾਰੀ ਕੀਤੇ ਸਨ ਕਿ ਅਧਿਆਪਕਾਂ ਨੂੰ ਧਰਨਾ ਲਗਾਉਣ ਦੀ ਲੌੜ ਨਹੀ ਪਵੇਗੀ, ਸਗੋ ਕਰਮਚਾਰੀਆਂ ਦੀਆਂ ਸਾਰੀਆ ਮੰਗਾਂ ਦਾ ਹੱਲ ਪੰਜਾਬ ਸਰਕਾਰ ਵੱਲੋ ਕਰ ਦਿਤਾ ਜਾਵੇਗਾ।ਪਰ ਇਹੋ ਜਿਹੇ ਲਿੱਪੇ ਪੋਚੇ ਬਿਆਨ ਦੇਣ ਵਾਲੇ ਸਿਖਿਆ ਮੰਤਰੀ ਆਪਣੇ ਹੀ ਬਿਆਨਾਂ ਤੋ ਮੁਕਰ ਗਏ ਹਨ। ਸਗੋ ਅਧਿਆਪਕਾਂ ਨੂੰ ਮੁਅੱਤਲ ਕਰੀ ਜਾ ਰਹੇ ਹਨ ਜਿਸ ਨਾਲ ਸਮੁਚੇ ਵਰਗ ਵਿਚ ਰੋ ਪਾਇਆ ਜਾ ਰਿਹਾ ਹੈ।
ਬਲਰਾਜ ਬਾਜਵਾ ਨੇ ਦੱਸਿਆ ਕਿ ਅਧਿਆਪਕਾ ਆਗੂਆ ਵਿਚ ਊਹ ਅਧਿਆਪਕ ਵੀ ਹਨ, ਜਿੰਨਾ ਪੰਜਾਬ ਸਰਕਾਰ ਸਟੈਟ ਐਵਾਰਡ ਦੇ ਚੁੱਕੀ ਹੈ ਤੇ ਉਹ ਅਧਿਆਪਕ ਪ੍ਰਸ਼ਾਸਨ ਵਿਚ ਸਤਿਕਾਰਯੋਗ ਅਧਿਆਪਕ ਹਨ।ਸਕੁਲਾਂ ਤੇ ਵਿਦਿਆਰਥੀਆ ਹਿੱਤਾਂ ਨੂੰ ਮੁੱਖ ਰੱਖਦੇ ਹੌਏ ਸਕੁਲ ਵਿਚ ਮਿਹਨਤ ਕਰਵਾਉਦੇ ਹਨ, ਪਰ ਸਿਖਿਆ ਮੰਤਰੀ ਨੇ ਉਹਨਾ ਨੁੰ ਵੀ ਬਿਨਾ ਕਿਸੇ ਕਾਰਨ ਦੇ ਮੁਅੱਤਲ ਕਰ ਦਿਤਾ ਹੈ। ਇਸ ਮੌਕੇ ਹਰੰਿਜੰਦਰਸਿੰਘ, ਸੋਮ ਸਿੰਘ ਅਧਿਆਪਕ ਆਗੂਆਂ ਨੇ ਦੱਸਿਆ ਕਿ ਜਦੋ ਦੀ ਪੰਜਾਬ ਸਰਕਾਰ ਨੇ ਸੱਤਾ ਸੰਭਾਲੀ ਹੈ ਮੁਲਾਜਮਾ ਦੇ ਹਿੱਤ ਦੀ ਕੋਈ ਗੱਲ ਨਹੀ ਕੀਤੀ ਸਗੋ ਸਾਲ ਦਾ 2400 ਰੁਪਿਆ ਅਧਿਆਪਕਾਂ ਦੇ ਕੋਲ ੋ ਖੋਹ ਲਿਆ ਹੈ। ਮੁਲਾਜਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸਤਾਂ, ਏ.ਸੀ.ਪੀ, ਅੰਤਰਿਮ ਰਾਹਤ, ਪੇਅ ਕਮਿਸਨ ਦੀ ਰਿਪੋਰਟ, ਮੈਡੀਕਲ ਬਿਲ ਬਕਾਏ, ਮੁਲਾਜਮਾਂ ਦੇ ਆਪਣੇ ਜਮਾਂ ਪੈਸਿਆਂ ਵਿਚ ਜੀ.ਪੀ ਐਫ ਆਦਿ `ਤੇ ਲਗਾਈ ਰੋਕ ਵੀ ਇਕ ਅਹਿਮ ਮੁੱਦਾ ਹੈ, ਤੇ ਸਰਕਾਰ ਮੁੱਖ ਮੰਗਾਂ ਤੋ ਮੁਲਾਜਮਾਂ ਦਾ ਧਿਆਨ ਪਿੱਂਛੇ ਖਿੱਚ ਰਹੀ।ਬੁਖਲਾਹਟ ਵਿਚ ਆਏ ਸਿਖਿਆ ਮੰਤਰੀ ਅਧਿਆਪਕਾਂ ਨੂੰ ਮੁਅੱਤਲ ਕਰ ਰਹੇ ਹਨ। ਇਸ ਸਬੰਧੀ ਅਧਿਆਪਕ ਦੱਸਿਆ ਪਟਿਆਲਾ ਝੰਡਾ ਮਾਰਚ ਕਰਕੇ ਵੀ ਇਹ ਸਭ ਕੁੱਝ ਹੋ ਰਿਹਾ, ਪਰ 5 ਤਾਰੀਖ ਨੂੰ ਪਟਿਆਲੇ ਕੀਤਾ ਜਾ ਰਿਹਾ ਝੰਡਾ ਮਾਰਚ ਜਰੂਰ ਹੋਵੇਗਾ ।ਬਟਾਲਾ ਵਿਚ ਹੋਈ ਮੀਟਿੰਗ ਵਿਚ ਕੁਲਵਿੰਦਰ ਪਾਲ ਸਿੰਘ ਜਨਰਲ ਸੈਕਟਰੀ, ਨਰਿੰਦਰ ਬਰਨਾਲ, ਹਰਪਾਲ ਸਿੰਘ ਲੀਗਲ ਐਡਵਾਈਜਰ, ਜਤਿੰਦਰ ਸਿੰਘ ਮਸਾਣੀਆ, ਅਜੇ ਅਰੋੜਾ, ਵਰਿੰਦਰ ਰੰਧਾਵਾ, ਰਜਿੰਦਰ ਸਿੰਘ ਗੋਲਡੀ, ਵਰਗਿਸ ਸਲਾਮ, ਕੰਸ ਰਾਜ, ਨਰਿੰਦਰ ਪਾਲ, ਕੁਲਵਿੰਦਰ ਸਿੰਘ, ਪੇਮ ਸਿੰਘ ਸਟੇਟ ਐਵਾਰਡੀ, ਜਸਪਾਲ ਸਿੰਘ, ਰਹਦੀਪ ਸਿੰਘ, ਅਜੇ, ਸਰਬਜੀਤ ਸਿੰਘ, ਸੂਬਾ ਸਿੰਘ, ਸਤਨਾਮ ਸਿੰਘ ਬਾਠ, ਪਵਨ ਕੁਮਾਰ, ਸੁਰੇਸਗੁਪਤਾ, ਰਣਬੀਰ ਸਿੰਘ, ਹਰਪ੍ਰੀਤ ਸਿੰਘ ਭੁਲਰ, ਜਤਿੰਦਰਬੀਰ ਸਿੰਘ, ਹਰਜਿੰਦਰ ਸਿੰਘ, ਤੋ ਇਲਾਵਾ ਭਾਰੀ ਗਿਣਤੀ ਅਧਿਆਪਕ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …