ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ- ਸੰਧੂ) – ਹਾਕੀ ਖੇਡ ਖੇਤਰ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਹਾੜਾ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ
ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਜ਼ਿਲ੍ਹਾ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਦੀ ਟੀਮ ਵਲੋਂ 28 ਅਗਸਤ ਸ਼ਾਮ ਨੂੰ ਛੇਹਰਟਾ ਵਿਖੇ ਉਘੇ ਖੇਡ ਪ੍ਰਮੋਟਰ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਅਵਤਾਰ ਸਿੰਘ ਪੀ.ਪੀ ਦੀ ਅਗੁਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਇੰਸਪੈਕਟਰ ਗੁਰਪ੍ਰੀਤ ਸਿੰਘ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪੀ.ਪੀ ਤੇ ਅਵਤਾਰ ਸਿੰਘ ਜੀ.ਐਨ.ਡੀ.ਯੂ ਨੇ ਸਾਂਝੇ ਤੌਰ `ਤੇ ਦੱਸਿਆ ਕਿ ਇਸ ਮੌਕੇ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਦੇ ਨਾਲ-ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ `ਤੇ ਵੱਖ-ਵੱਖ ਖੇਡਾਂ ਦੇ ਵਿੱਚ ਪ੍ਰਾਪਤੀਆਂ ਕਰਨ ਤੋਂ ਇਲਾਵਾ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਿਲਾ-ਪੁਰਸ਼ਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸੈਫ ਖੇਡਾਂ ਦੀ ਗੋਲਡ ਮੈਡਲਿਸਟ ਤੇ ਨਿਊ ਰਿਕਾਡਜ਼ ਹੋਲਡਰ ਅਰਪਣ ਬਾਜਵਾ ਨੂੰ ਵਿਸ਼ੇਸ਼ ਤੌਰ ਤੇ ਨਵਾਜਿਆ ਜਾਵੇਗਾ।
ਸਨਮਾਨਿਤ ਹੋਣ ਵਾਲੀਆਂ ਹੋਰਨਾਂ ਸ਼ਖਸ਼ੀਅਤਾਂ ਦੇ ਵਿੱਚ ਖਾਲਸਾ ਕਾਲਜ ਆਫ ਐਜੁਕੇਸ਼ਨ ਦੀ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਮੈਡਮ ਅਮਨਦੀਪ ਕੌਰ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੀ ਅਧਿਆਪਿਕਾ ਮੈਡਮ ਬੱਤਰਾ, ਕਲਗੀਧਰ ਪਬਲਿਕ ਸਕੂਲ (ਦਾਲਮ) ਭਲਾ ਪਿੰਡ ਦੀ ਅਧਿਆਪਿਕਾ ਮੈਡਮ ਗੁਲਸ਼ਨ ਅਰੋੜਾ, ਖੇਡ ਪ੍ਰਮੋਟਰ ਗੁਰਮੀਤ ਸਿੰਘ ਸੰਧੂ, ਕੋਚ ਅਮਨਦੀਪ ਸਿੰਘ ਖਹਿਰਾ, ਪ੍ਰੋਫੈ. ਭੁਪਿੰਦਰ ਸਿੰਘ ਜੀ.ਐਨ.ਡੀ.ਯੂ, ਸੇਵਾ ਮੁਕੱਤ ਅਧਿਆਪਕ, ਅਜੀਤ ਸਿੰਘ ਰੰਧਾਵਾ, ਇੰਸਪੈਕਟਰ ਜਗੀਰ ਸਿੰਘ ਮੰਡੀ ਬੋਰਡ, ਦਲਬੀਰ ਸਿੰਘ ਤੱਗੜ ਪੀ.ਪੀ., ਹਰਦੇਵ ਸਿੰਘ ਮੰਡ ਐਲ.ਆਈ.ਸੀ., ਅਵਤਾਰ ਸਿੰਘ ਜੀ.ਐਨ.ਡੀ.ਯੂ., ਹਰਜੀਤ ਸਿੰਘ ਵਾਕਰ, ਰਜਿੰਦਰ ਸਿੰਘ ਛੀਨਾ, ਹਰਦੇਵ ਸਿੰਘ ਕਾਲਾ ਅਫਗਾਨਾ, ਇੰਸਪੈਕਟਰ ਅਵਤਾਰ ਸਿੰਘ ਪੀ.ਪੀ, ਸ਼ਿਸ਼ਪਾਲ ਸਿੰਘ, ਗੁਰਨਾਮ ਕੌਰ, ਮੈਡਮ ਟੀ.ਟੀ. ਪੰਜਾਬ ਪੁਲਿਸ, ਫੌਜੀ ਪਲਾਹ ਸਾਹਿਬ, ਪ੍ਰਕਾਸ਼ ਸਿੰਘ ਵਡਾਲੀ, ਬਲਜਿੰਦਰ ਸਿੰਘ ਮੱਟੂ, ਬਾਕਸਰ ਐਨਮ ਸੰਧੂ, ਕੌਮਾਂਤਰੀ ਰੈਸਲਿੰਗ ਖਿਡਾਰੀ ਲਵਦੀਪ ਸਿੰਘ ਭਲਾ ਪਿੰਡ, ਪਰਮਿੰਦਰ ਕੌਰ ਪਰੀ ਰੰਧਾਵਾ, ਕੇ. ਸ਼ਰਮਾ ਦੇ ਨਾਮ ਵਰਨਣਯੋਗ ਹਨ।ਇਸ ਸਮੇਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੇ ਕਈ ਖਿਡਾਰੀ ਉਚੇਚੇ ਤੌਰ ਤੇ ਹਾਜ਼ਰ ਰਹਿਣਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media