Monday, July 20, 2026

ਮਾਲਵਾ ਕਾਲਜ ਦੇ ਪੁਰਾਣੇ ਐਥਲੀਟ ਤੇਜਿੰਦਰਪਾਲ ਨੇ ਏਸ਼ੀਅਨ ਖੇਡਾਂ ‘ਚ ਜਿੱਤਿਆ ਗੋਲਡ ਮੈਡਲ

PPN2808201802ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)-  ਮਾਲਵਾ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਪੁਰਾਣੇ ਐਥਲੀਟ ਤੇਜਿੰਦਰਪਾਲ ਸਿੰਘ ਤੂਰ ਵਲੋਂ ਜਕਾਰਤਾ ਇੰਡੋਨੇਸ਼ੀਆਂ ਦੀਆਂ ਏਸ਼ੀਅਨ ਖੇਡਾਂ ‘ਚ 20.75 ਮੀਟਰ ਗੋਲਾ ਸੁੱਟ ਕੇ ਨਵਾਂ ਕੀਰਤੀਮਾਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ, ਉਥੇ ਹੀ ਬਠਿੰਡਾ ਸ਼ਹਿਰ ਦੇ ਮਾਲਵਾ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਇਥੇ ਜ਼ਿਕਰਯੋਗ ਇਹ ਹੈ ਕਿ ਇਸ ਤੋਂ ਪਹਿਲਾਂ ਮਾਲਵਾ ਸਰੀਰਕ ਸਿੱਖਿਆ ਵਿਭਾਗ ਦੇ ਪੁਰਾਣੇ ਅਥਲੀਟ ਓਮ ਪ੍ਰਕਾਸ ਸਿੰਘ ਨੇ 20.57 ਮੀਟਰ ਗੋਲਾ ਸੁੱਟ ਕੇ ਰਿਕਾਰਡ ਪਿਛਲੇ ਕਈ ਸਾਲਾਂ ਤੋਂ ਦਰਜ ਕੀਤਾ ਹੋਇਆ ਸੀ।ਤਜਿੰਦਰ ਪਾਲ ਸਿੰਘ ਤੂਰ ਨੇ 2013-14 ਸੈਸ਼ਨ ਵਿੱਚ ਬੀ.ਪੀ.ਈ ਤਿੰਨ ਸਾਲਾ ਕੋਰਸ ਪੂਰਾ ਕਰਦਿਆਂ ਸਰਵ ਭਾਰਤੀ ਅੰਤਰ ਯੁਨੀਵਰਸਿਟੀ ਗੇਮਜ਼ ਵਿੱਚ ਦੋ ਵਾਰ ਸੋਨ ਤਗਮਾ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਪਾਇਆ ਸੀ, ਵਰਲਡ ਯੂਨੀਵਰਸਿਟੀ ਗੇਮਜ਼ ਕੋਰੀਆਂ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ।2017-18 ਵਿੱਚ ਸੋਨ ਤਗਮਾ ਜਿੱਤਿਆ ਅਤੇ ਏਸ਼ੀਆਂ ਚੈਪੀਅਨਸ਼ਿਪ 2017 ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ ਹੁਣ 2018 ਵਿੱਚ ਕਾਮਨ ਵੈਲਥ ਗੇਮਜ਼ ਕੋਸਟ ਆਸਟਰੇਲੀਆ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ।ਇਸ ਮੌਕੇ ਕੇ.ਪੀ.ਐਸ ਬਰਾੜ, ਆਈ.ਐਸ ਜਨਰਲ ਸੈਕਟਰੀ ਪੰਜਾਬ ਐਥਲੈਟਿਕਸ ਐਸੋਸ਼ੀਏਸ਼ਨ ਨੇ ਤਜਿੰਦਰਪਾਲ ਸਿੰਘ ਤੂਰ ਸਮੂਹ ਮੈਨਜ਼ਮੈਂਟ ਨੂੰ ਵਧਾਈ ਦਿੰਦਿਆ ਇਸ ਹੋਣਹਾਰ ਐਥਲੀਟ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਦੇਣ ਦਾ ਐਲਾਨ ਕੀਤਾ।ਮਾਲਵਾ ਐਡਵਾਂਸਡ ਐਜੂਕੇਸ਼ਨਲ ਸੁਸਾਇਟੀ ਦੇ ਸਕੱਤਰ ਰਮਨ ਸਿੰਗਲਾ ਨੇ ਇਸ ਮੌਕੇ ਕਾਲਜ ਦੇ ਡਾਇਰੈਕਟਰ ਦਰਸ਼ਨ ਸਿੰਘ ਡੀਨ, ਆਰ.ਸੀ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਤੂਰ ਐਥਲੀਟ ਦੇ ਆਉਣ ਉਪਰੰਤ ਸਨਮਾਨਿਤ ਕਰਨ ਦਾ ਐਲਾਨ ਕੀਤਾ।   

 

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply