ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਸੀ.ਐਚ.ਸੀ ਬੁੰਗਲ ਬੰਧਾਨੀ ਵਿਖੇ ਡਾ. ਜ਼ਸਪਾਲ ਕੋਰ ਭਿੰਡਰ
ਐਸ.ਐਮ.ਓ ਦੀ ਪ੍ਰਧਾਨਗੀ ਵਿੱਚ ਅੱਖਾਂ ਦਾਨ ਕਰਨ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦੋਰਾਨ ਸ੍ਰੀਮਤੀ ਜ਼ਸਪਾਲ ਕੋਰ ਭਿੰਡਰ ਨੇ ਦੱਸਿਆ ਕਿ ਭਾਰਤ ਵਿੱਚ ਕਰੀਬ ਇੱਕ ਲੱਖ ਵੀਹ ਹਜਾਰ ਲੋਕ ਕੋਰਨੀਅਲ ਅੰਨਾਂਪਨ ਕਾਰਨ ਦੇਖਣ ਤੋਂ ਅਸਮਰੱਥ ਹਨ।ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਅੰਨਾਪਨ ਦੇ ਸਿਕਾਰ ਹੋ ਰਹੇ ਹਨ ਪਰ ਇਸ ਦੇ ਉਲਟ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ।
ਸ੍ਰੀਮਤੀ ਜ਼ਸਪਾਲ ਕੌਰ ਭਿੰਡਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਰਨ ਤੋਂ ਪਹਿਲਾ ਹੀ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਲਈ ਰਜਿਸਟ੍ਰੇਸ਼ਨ ਕਰਵਾਉਂਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਵਾਲਾ ਵਿਅਕਤੀ ਦੋ ਲੋਕਾਂ ਨੂੰ ਰੋਸਨੀ ਦੇ ਸਕਦਾ ਹੈ।ਉਨ੍ਹਾਂ ਕਿਹਾ ਕਿ ਨੈਸਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਂਸ ਅਨੁਸਾਰ ਹਰ ਸਾਲ ਕੋਰਨੀਅਲ ਅੰਨਾਪਨ ਪੀੜਤਾਂ ਦੀ ਸੰਖਿਆ ਕਈ ਗੁਣਾ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਕਿਸੇ ਵੀ ਉਮਰ ਵਿੱਚ ਅੱਖਾਂ ਨੂੰ ਦਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਅੱਖਾਂ ਦਾਨ ਕਰ ਕੇ ਇਸ ਭਲਾਈ ਦੇ ਕੰਮ ਵਿੱਚ ਅਪਣਾ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਗਰ ਸਿਹਤ ਤੰਦਰੁਸਤ ਹੈ ਤੱਦ ਹੀ ਪੰਜਾਬ ਤੰਦਰੁਸਤ ਬਣ ਸਕਦਾ ਹੈ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ. ਸਾਹਿਲ, ਰਿੰਪੀ ਬੀ.ਈ.ਈ, ਸੋਮ ਨਾਥ, ਨੀਲਮ ਕੁਮਾਰੀ ਐਲ.ਐਚ.ਵੀ, ਕੁਲਦੀਪ ਕੁਮਾਰ ਅਤੇ ਹੋਰ ਵਿਭਾਗੀ ਸਟਾਫ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media