Wednesday, March 11, 2026

ਐਥਲੈਟਿਕਸ ਦੇ ਜੋਨ ਮੁਕਾਬਲਿਆਂ `ਚ ਸੇਂਟ ਫਰਾਂਸਿਸ ਸਕੂਲ ਦੀ ਝੰਡੀ

ਅੰਮ੍ਰਿਤਸਰ ਤੇ ਤਰਨ ਤਾਰਨ ਦੇ ਸਕੂਲਾਂ ਨੂੰ ਹਰਾ ਕੇ ਪਹਿਨਿਆ ਚੈਂਪੀਅਨ ਤਾਜ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਸੰਧੂ) – ਤਰਨ ਤਾਰਨ ਤੇ ਅੰਮ੍ਰਿਤਸਰ ਦੇ ਆਈ.ਸੀ.ਐਸ.ਸੀ ਸੇਂਟ ਫਰਾਂਸਿਸ ਸਕੂਲਾਂ ਦੇ ਐਥਲੈਟਿਕਸ ਖੇਡ ਮੁਕਾਬਲਿਆਂ PPN0409201812ਦਾ ਓਵਰ ਆਲ ਚੈਂਪੀਅਨ ਤਾਜ ਸੇਂਟ ਫਰਾਂਸਿਸ ਸਕੂਲ ਕੈਂਟ ਰੋਡ ਅੰਮ੍ਰਿਤਸਰ ਦੇ ਸਿਰ ਸੱਜਿਆ।ਡੀ.ਪੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੇ ਉਨ੍ਹਾਂ ਦਾ ਸਕੂਲ ਓਵਰ ਆਲ ਚੈਂਪੀਅਨ ਬਣਿਆ ਉਥੇ ਲੜਕਿਆਂ ਦੇ ਵਰਗ ਵਿੱਚ ਬੈਸਟ ਐਥਲੀਟ ਦਾ ਖਿਤਾਬ ਹਰਸਿਮਰਨ ਸਿੰਘ ਤੇ ਲੜਕੀਆਂ ਦੇ ਵਰਗ ਦਾ ਖਿਤਾਬ ਮਾਣਕਦੀਪ ਕੌਰ ਦੀ ਝੋਲੀ ਪਿਆ। ਉਨ੍ਹਾਂ ਦੱਸਿਆ ਕਿ 100 ਮੀਟਰ ਰੇਸ `ਚ ਵੀਨੂੰ ਸਹਿਗਲ ਨੇ ਗੋਲਡ ਤੇ ਸ਼ਰਨਪ੍ਰੀਤ ਸਿੰਘ ਨੇ ਸਿਲਵਰ ਮੈਡਲ, 110 ਮੀਟਰ ਹਰਡਲਜ਼ ਰੇਸ `ੱਚ ਸੁਖਮਨਜੀਤ ਸਿੰਘ ਨੇ ਗੋਲਡ, 200 ਮੀਟਰ ਰੇਸ ਵਿੱਚ ਸ਼ਰਨਪ੍ਰੀਤ ਸਿੰਘ ਨੇ ਗੋਲਡ ਤੇ ਵਿਸ਼ੂਪੁਰੀ ਨੇ ਬਰਾਉਂਜ ਮੈਡਲ, 400 ਮੀਟਰ ਰੇਸ ਵਿੱਚ ਹਰਸਿਮਰਨਜੀਤ ਸਿੰਘ ਨੇ ਗੋਲਡ ਤੇ ਵਿਸ਼ੂਪੁਰੀ ਨੇ ਸਿਲਵਰ ਮੈਡਲ ਹਾਸਲ ਕੀਤਾ। ਲੜਕੇ-ਲੜਕੀਆਂ ਦੀ 100¿4 ਰਿਲੇਅ ਰੇਸ ਵਿੱਚ ਵੀ ਪਹਿਲਾ ਸਥਾਨ ਸੇਂਟ ਫਰਾਂਸਿਸ ਸਕੂਲ ਅੰਮ੍ਰਿਤਸਰ ਨੂੰ ਹੀ ਮਿਲਿਆ। 100 ਮੀਟਰ ਲੜਕੀਆਂ ਦੀ ਰੇਸ ਵਿੱਚ ਮਾਣਕਦੀਪ ਕੌਰ ਨੇ ਗੋਲਡ, 100 ਮੀਟਰ ਹਰਡਲਜ਼ ਰੇਸ ਵਿੱਚ ਹਰਲੀਨ ਕੌਰ ਨੇ ਗੋਲਡ, 200 ਮੀਟਰ ਰੇਸ ਵਿੱਚ ਮਾਣਕਦੀਪ ਕੌਰ ਨੇ ਗੋਲਡ ਤੇ ਹਰਲੀਨ ਕੌਰ ਨੇ ਸਿਲਵਰ ਮੈਡਲ, 400 ਮੀਟਰ ਰੇਸ ਵਿੱਚ ਕਿਰਨਦੀਪ ਕੌਰ ਨੇ ਗੋਲਡ, 800 ਮੀਟਰ ਰੇਸ ਵਿੱਚ ਕਿਰਨਦੀਪ ਕੌਰ ਨੇ ਸਿਲਵਰ ਮੈਡਲ, ਲਾਂਗਜੰਪ ਵਿੱਚ ਮਾਣਕਦੀਪ ਨੇ ਗੋਲਡ ਮੈਡਲ ਹਾਂਸਲ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ।
ਸਕੂਲ ਪਹੁੰਚਣ `ਤੇ ਇੰਨ੍ਹਾਂ ਖਿਡਾਰੀਆਂ ਤੇ ਡੀ.ਪੀ ਜਸਪਾਲ ਸਿੰਘ, ਕੋਚ ਰਣਕੀਰਤ ਸਿੰਘ, ਕੋਚ ਕੁਲਵਿੰਦਰ ਸਿੰਘ, ਕੋਚ ਸਵਿਤਾ, ਮਾਨਵਜੀਤ ਸਿੰਘ, ਸੰਜੀਵ ਸ਼ਰਮਾ ਤੇ ਬਲਜਿੰਦਰ ਸਿੰਘ ਆਦਿ ਦਾ ਡਾਇਰੈਕਟਰ ਫਾਦਰ ਮੈਥਯੂ ਕੋਕਨਡਮ, ਪ੍ਰਿੰਸੀਪਲ ਸਿਸਟਰ ਪ੍ਰਿਯਾ ਆਦਿ ਵਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਵਧਾਈ ਦਿੱਤੀ ਅਤੇ ਸਕੂਲ ਵਲੋਂ ਅਜਿਹੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਹਰ ਸੰਭਵ ਸਹਾਇਤਾ ਦੇਣ ਦਾ ਯਕੀਨ ਦਿਵਾਇਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply