ਬਠਿੰਡਾ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 64ਵੀਆਂ ਜਿਲ੍ਹਾ ਸਕੂਲ ਖੇਡਾਂ ਬੈਡਮਿੰਟਨ ਲੜਕੀਆਂ ਅਤੇ ਕ੍ਰਿਕਟ ਅੰਡਰ-14,ਅੰਡਰ-17 ਲੜਕੇ ਸਮਾਪਤ ਹੋਈਆਂ।ਜਿਲ੍ਹਾ ਸਿੱਖਿਆ ਅਫਸਰ (ਸੇ.ਸਿ) ਬਠਿੰਡਾ ਬਲਜੀਤ ਕੁਮਾਰ, ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂ, ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਬਠਿੰਡਾ ਬਲਜੀਤ ਸਿੰਘ ਨੇ ਕ੍ਰਿਕਟ ਦੇ ਜੇਤੂ ਟੀਮਾਂ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਉਹਨਾਂ ਨਾਲ ਪ੍ਰਿੰਸੀਪਲ ਰੰਧਾਵਾ ਸਿੰਘ ਪ੍ਰਿੰਸੀਪਲ ਰਜਿੰਦਰ ਸਿੰਘ, ਨਾਜਰ ਸਿੰਘ ਜਰਨਲ ਸਕੱਤਰ ਜਗਦੀਸ ਕੁਮਾਰ, ਮਨਦੀਪ ਕੌਰ ਤੇ ਪਰਮਜੀਤ ਸਿੰਘ ਲੈਕਚਰਾਰ ਫਿਜੀ. ਐਜੂਕੇਸ਼ਨ, ਦਵਿੰਦਰ ਸਿੰਘ ਡੀ.ਪੀ.ਈ, ਕਰਮਜੀਤ ਸਿੰਘ ਕ੍ਰਿਕਟ ਕੋਚ, ਰਜਿੰਦਰ ਸਿੰਘ ਪੀ.ਟੀ.ਆਈ, ਰਣਧੀਰ ਸਿੰਘ ਪੀ.ਟੀ.ਆਈ ਹਰਭਗਵਾਨ ਦਾਸ ਪੀ.ਟੀ.ਆਈ ਮੋਜੂਦ ਸਨ।ਖੇਡ ਨਤੀਜਿਆਂ ਅਨੁਸਾਰ ਕਿ੍ਰਕਟ ਅੰ-17 ਲੜਕੇ ਪਹਿਲਾ ਸਥਾਨ ਬਠਿੰਡਾ-1, ਦੂਜਾ ਸਥਾਨ ਬਠਿੰਡਾ-2, ਕ੍ਰਿਕਟ ਅੰ-14 ਲੜਕੇ ਪਹਿਲਾ ਸਥਾਨ ਬਠਿੰਡਾ-1, ਦੂਜਾ ਸਥਾਨ- ਬਠਿੰਡਾ-2, ਬੈਡਮਿੰਟਨ ਅੰ-17 ਲੜਕੀਆਂ ਪਹਿਲਾ ਸਥਾਨ- ਬਠਿੰਡਾ-2, ਦੂਜਾ ਸਥਾਨ ਮੰਡੀ ਫੂਲ, ਤੀਜਾ ਸਥਾਨ ਤਲਵੰਡੀ ਸਾਬੋ, ਬੈਡਮਿੰਟਨ ਅੰ-19 ਲੜਕੀਆਂ ਪਹਿਲਾ ਸਥਾਨ ਮੰਡੀ ਫੂਲ, ਦੂਜਾ ਸਥਾਨ ਬਠਿੰਡਾ-2, ਤੀਜਾ ਸਥਾਨ ਮੰਡੀ ਕਲ਼ਾਂ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media