ਲੁਧਿਆਣਾ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਦੀ ਵਾਤਾਵਰਣ ਜੱਥੇਬੰਦੀ, ਈਕੋਸਿੱਖ ਅਤੇ ‘ੀ ੳਮ ੳਨ ਂਘੌ’ ਵੱਲੋਂ ਅੱਜ ਤੰਦਰੁਸਤ ਪੰਜਾਬ ਲਈ: ਦੀਵਾਲੀ ਦੇ ਪਟਾਕਿਆਂ ਅਤੇ ਪਰਾਲੀ ਸਾੜਨ ਕਰਕੇ ਹੋ ਰਹੇ ਘਾਤਕ ਪ੍ਰਦੂਸ਼ਣ ਦੇ ਮੁੱਦੇ ਤੇ ਚਿੰਤਨ ਪ੍ਰੋਗਰਾਮ ਡੀ.ਸੀ ਪਰਦੀਪ ਅਗਰਵਾਲ ਦੀ ਅਗਵਾਈ ਹੇਠ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿਖੇ ਕੀਤਾ ਗਿਆ।
ਪ੍ਰੋਗਰਾਮ ਦੇ ਪ੍ਰਮੁੱਖ ਬੁਲਾਰੇ ਖੇਤੀਬਾੜੀ ਦੇ ਸਕੱਤਰ ਅਤੇ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂ ਆਈ.ਏ.ਐਸ ਨੇ ਕਿਹਾ ਕਿ, “ਅਕਤੂਬਰ ਤੋਂ ਨਵੰਬਰ ਤੱਕ ਪੰਜਾਬ ਦੀ ਹਵਾ ਦੀ ਗੁਣਵੱਤਾ 500 ਨੂੰ ਛੂਹ ਜਾਂਦੀ ਹੈ ਜੋ ਕਿ ਅਤਿ ਬੁਰੀ ਹੈ ਅਤੇ ਇਸ ਦਾ ਮੁੱਖ ਕਾਰਨ ਪਰਾਲੀ ਦਾ ਸੜਨਾ ਹੈ।ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਪਰਾਲੀ ਦੀ ਸੰਭਾਲ ਲਈ,250 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ,80% ਸਬਸਿਡੀ ਹੈਪੀ ਸੀਡਰ ਅਤੇ ਹੋਰ ਮਸ਼ੀਨਾਂ ਉਪਲਬਧ ਕਰਵਾਉਣ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਇਸ ਨਾਲ ਕਿਸਾਨ ਦਾ ਨਿੱਜੀ ਖਰਚਾ ਬਹੁਤ ਹੀ ਘੱਟ ਜਾਵੇਗਾ।ਇਸ ਤੋਂ ਇਲਾਵਾ ਪਰਾਲੀ ਦੀ ਸੰਭਾਲ ਲਈ ਵਿਭਾਗ ਵੱਲੋਂ ‘ਆਈ ਖੇਤੀ ਮਸ਼ੀਨ’ ਨਾਮਕ ਮੋਬਾਈਲ ਐਪ ਵੀ ਸ਼ੁਰੂ ਕੀਤੀ ਜਾ ਰਹੀ ਹੈ।ਇਸ ਐਪ ਨੂੰ ਹਰ ਪਿੰਡ ਵਿੱਚ ਪ੍ਰਚਲਿਤ ਕਰਨ ਲਈ ਉਹਨਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਲਾਈ।
ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ, “ਇਹਨਾ ਮਹੀਨਿਆਂ ਵਿੱਚ ਪੰਜਾਬ ਦੇ ਪ੍ਰਦੂਸ਼ਣ ਦਾ ਦੂਸਰਾ ਕਾਰਨ ਇੱਟਾਂ ਦੇ ਭੱਠੇ ਹਨ ਜਿਹਨਾਂ ਨੂੰ ‘ਜ਼ਿਗ-ਜ਼ੈਗ’ ਤਕਨੀਕਵਰਤਣ ਲਈ ਕਿਹਾ ਗਿਆ ਹੈ ਜਿਸ ਨਾਲ ਧੂਆਂ ਲਗ-ਭੱਗ 20% ਗਟੇਗਾ ਅਤੇ ਨਾਲ ਹੀ ਕੋਲੇ ਦੀ ਖਪਤ ਵੀ 50% ਰਹਿ ਜਾਵੇਗੀ।ਉਹਨਾਂ ਨੇ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਦਿਅਕ ਅਦਾਰਿਆਂ ਅਤੇ ਸਮਾਜਿਕ ਸੰਸਥਾਵਾਂ ਦੇਯੋਗਦਾਨ ਦੀ ਮਹੱਤਤਾ ਤੇ ਜੋਰ ਪਾਇਆ।
ਗੌਰਤਲਬ ਹੈ ਕਿ ਇਸ ਪ੍ਰੋਗਰਾਮ ਲਈ ਈਕੋਸਿੱਖ ਨੇ ਅੰਤਰ-ਰਾਸ਼ਟਰੀ ਸੰਸਥਾ 350.ੌਰਗ ਦੇ ਸਹਿਯੋਗ ਨਾਲ, ਮੁਹਿੰਮ “ਰਾਈਜ਼ ਫੌਰ ਕਲਾਈਮੇਟ” ਦੇ ਬੈਨਰ ਹੇਠ ਪੰਜਾਬ ਦੀਆਂ ਵਾਤਾਵਰਣ ਚੁਣੌਤੀਆਂ ਨੂੰ ਨਜਿਠਣ ਲਈ ਉਲੀਕਿਆ।ਇਸ ਹਫਤੇ ਦੁਨੀਆ ਭਰ ਦੇ ਅਨੇਕਾਂ ਦੇਸ਼ਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰਾਂ ਅਤੇ ਸਿਵਲ ਸੋਸਾਇਟੀਆਂ ਵੱਲੋਂ ਮੁਹਿੰਮਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਿੱਜੀ ਨਫੇ ਤੋਂ ਉਪਰ ਉਠ ਕੇ ਪ੍ਰਦੂਸ਼ਣ ਮੁੱਕਤ ਸਮਾਜ ਦੀ ਸਿਰਜਣਾ ਅਤੇ ਆਮ ਨਾਗਰਿਕਾਂ ਦੇ ਸਾਫ-ਸੁਥਰੀ ਹਵਾ ਦੇ ਹੱਕ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਵਰਲਡ ਹੈਲਥ ਆਰਗਨਾਈਜ਼ੇਸ਼ਨ ਦੀਆਂ ਰਿਪੋਰਟਾਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਹਵਾ ਦੇ ਪ੍ਰਦੂਸ਼ਣ ਕਰਕੇ 70 ਲੱਖ ਪ੍ਰਾਣੀ ਮੌਤ ਦਾ ਸ਼ਿਕਾਰ ਹੁੰਦੇ ਹਨ।
ਮੁੱਦੇ ਦੀ ਗੰਭੀਰਤਾ ਨੂੰ ਬਿਆਨ ਕਰਦੇ ਹੋਏ ਈਕੋਸਿੱਖ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ, “ਸਾਫ ਹਵਾ ਹਰ ਬੱਚੇ ਅਤੇ ਬਜ਼ੁਰਗਾਂ ਲਈ ਅੱਤ ਜ਼ਰੂਰੀ ਹੈ।ਪੰਜਾਬ ਵਿੱਚ ਹਰ ਸਾਲ 2.5 ਕਰੋੜ ਟਨ ਪਰਾਲੀ ਸੜਨ ਕਰਕੇ ਹਵਾ ਦੀ ਗੁਣਵੱਤਾ ਵਿੱਚ ਪੀ.ਐਮ 10 ਦਾ ਪੱਧਰ ਪੂਰਾ ਮਹੀਨਾ ਹੀ ਇੱਕ ਭਿਆਨਕ ਰੂਪ ਲੈ ਲੈਂਦਾ ਹੈ ਜਿਸ ਕਰਕੇ ਲੱਖਾਂ ਪੰਜਾਬੀਆਂ ਅਤੇ ਹੋਰ ਗੁਆਂਢੀ ਰਾਜਾਂ ਦੇ ਵਸਨੀਕਾਂ ਦੀ ਸਿਹਤ ਤੇ ਗੰਭੀਰ ਅਸਰ ਪੈਂਦੇ ਹਨ।ਸਰਕਾਰ ਲਈ ਇਹ ਮਹੱਤਵਪੂਰਨ ਹੈ ਕਿ ਇਸ ਮਸਲੇ ਨੂੰ ਪੂਰੀ ਤਵੱਜੋ ਦਿੰਦਿਆਂ ਕੋਲੇ ਦੀ ਖਪਤ ਨੂੰ ਠੱਲ਼ ਪਾਈ ਜਾਵੇ, ਪਰਾਲੀ ਤੋਂ ਬਿਜਲੀ ਬਨਾਉਣ ਦੇ ਪ੍ਰੋਜੈਕਟ ਉਲੀਕੇ ਜਾਣ ਤਾਂ ਜੋ ਹਵਾ ਦੀ ਗੁਣਵੱਤਾ ਵਿੱਚ ਵਾਧਾ ਹੋ ਸਕੇ।”
ਡੀ.ਐਮ.ਸੀ ਦੇ ਸਾਹ ਦੀਆਂ ਬਿਾਮਰੀ ਦੇ ਡਿਪਾਰਟਮੈਂਟ ਦੇ ਪ੍ਰੋਫੈਸਰ, ਡਾ.ਅਕਾਸ਼ਦੀਪ ਸਿੰਘ ਨੇ ਪਰਾਲੀ ਦੇ ਸੜਨ ਨਾਲ ਪੈਦਾ ਹੁੰਦੇ ਧੁੰਧ ਵਾਲੇ ਧੂੰਏ ਨਾਲ ਵੱਧ ਰਹੀਆਂ ਸਾਹ, ਦਮਾਂ, ਦਿਮਾਗ ਅਤੇ ਹੋਰ ਰੋਗਾਂ ਬਾਰੇ ਵਡਮੁੱਲੀ ਜਾਣਕਾਰੀ ਪੇਸ਼ ਕੀਤੀ।“ਸਨ 2002 ਤੋਂ ਲੈਕੇ ਨਾਸਾ ਦੀਆਂ ਸੈਟੇਲਾਈਟ ਤਸਵੀਰਾਂ ਅਨੁਸਾਰ ਧੂੰਏ ਅਤੇ ਪ੍ਰਦੂਸ਼ਣ ਦੇ ਚਿੰਨ੍ਹਾਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਗੰਭੀਰ ਰੋਗਾਂ ਵਿੱਚ ਵੀ ਵਾਧਾ ਹੋ ਰਿਹਾ ਹੈ।”
ਲੁਧਿਆਣਾ ਦੇ ਡੀ.ਸੀ ਪਰਦੀਪ ਅਗਰਵਾਲ ਨੇ ਸਮਾਗਮ ਨੂੰ ਦੀਵਾਲੀ ਤੇ ਚੱਲਣ ਵਾਲੇ ਪਟਾਕਿਆਂ ਬਾਰੇ ਸੰਬੋਧਨ ਕਰਦਿਆਂ ਕਿਹਾ, “ਪ੍ਰਸ਼ਾਸਨ ਵੱਲੋਂ ਛੇਤੀ ਹੀ ਹਾਈ ਕੋਰਟ ਦੇ ਆਡਰ ਅਤੇ ਸਰਕਾਰ ਦੀ ਨੀਤੀ ਦੀ ਪ੍ਰੋੜਤਾ ਕਰਦਿਆਂ ਪਟਾਕਾ ਵਪਾਰੀਆਂ ਨਾਲ ਮੀਟਿੰਗ ਬੁਲਾਈ ਜਾਵੇਗੀ।ਉਹਨਾਂ ਨੇ ਭਰੋਸਾ ਦਿਵਾਇਆ ਕਿ ਇਸ ਸਾਲ ਪਟਾਕਿਆਂ ਦੀ ਵਿਕਰੀ ਲਈ ਘੱਟ ਤੋਂ ਘੱਟ ਲਾਇਸੈਂਸ ਜਾਰੀ ਕੀਤੇ ਜਾਣਗੇ।”
ਪ੍ਰੋਗਰਾਮ ਵਿੱਚ ਮੌਜੂਦ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਜਨਵਰੀ 2018 ਕੀਤੇ ਗਏ ਮਤੇ ਨੂੰ ਸਲਾਹਿਆ, ਜਿਸ ਵਿੱਚ ਕਿ 5000 ਕਰੋੜ ਦੀ ਲਾਗਤ ਨਾਲ, ਸਲਾਨਾ ਇੱਕ ਕਰੋੜ ਟਨ ਪਰਾਲੀ ਤੋਂ ਬਾਇਓ-ਗੈਸ ਬਨਾਉਣ ਲਈ 400 ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।ਇਸ ਮਤੇ ਵਿੱਚ 2018 ਦੀ ਝੋਨੇ ਦੀ ਵਾਢੀ ਤੋਂ ਪਹਿਲਾਂ ਹੀ ਅਜਿਹੇ 42 ਪਲਾਂਟ ਸ਼ੁਰੂ ਕਰਨ ਬਾਰੇ ਵੀ ਲਿਖਿਆ ਗਿਆ ਹੈ।
ਲੁਧਿਆਣੇ ਦੀਆਂ ਵੱਖ-ਵੱਖ ਜੱਥੇਬੰਦੀਆਂ, ਆਰ.ਬੀ.ਐਸ ਰੂਟਸ, ਖੇਤੀ ਵਿਰਾਸਤ ਮਿਸ਼ਨ, ਈਨੀਸ਼ੀਏਟਰਸ ਆਫ ਚੇਂਜ, ਵਿਗਾਸ ਫਾਊਂਡੇਸ਼ਨ, ਵੀ-ਮੈਡ, ਐਲ.ਸੀ.ਐਲ.ਐਫ, ਸੰਭਵ, ਲਾਈਫਲਾਈਨ ਫਾਊਂਡੇਸ਼ਨ, ਏਕਨੂਰ, ਲੁਧਿਆਣਾ ਪੈਡਲਰਜ਼, ਸਹਾਇਕ ਇਨਵਾਇਰੋ, ਬੇਸਿਕਸ ਆਫ ਸਿੱਖੀ, ਫਰੈਂਡਜ਼ ਫਾਰ ਲਾਈਫ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਖਾਲਸਾ ਏਡ ਅਤੇ ਪ੍ਰਸ਼ਾਸਨ ਦੇ, ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ, ਸਿੱਖਿਆ, ਜੰਗਲਾਤ, ਆਬਕਾਰੀ ਅਤੇ ਕਰ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
Punjab Post Daily Online Newspaper & Print Media