ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਲੈਫ. ਕਰਨਲ ਗੁਰਿੰਦਰਜੀਤ ਸਿੰਘ ਗਿੱਲ (ਰਿਟਾ) ਨੇ ਦੱਸਿਆ ਕਿ ਇਸ ਸੈਂਟਰ ਵਿਖੇ ਫੌਜ `ਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੂਟਮੈਟ ਕੋਰਸ ਸਾਰੇ ਵਰਗ ਦੇ ਬੱਚਿਆ ਲਈ ਲਾਗੂ ਹੈ।
ਲੈਫ: ਕਰਨਲ ਨੇ ਦੱਸਿਆ ਕਿ ਇਹ ਕੋਰਸ 4 ਅਕਤੂਬਰ ਤੋ 15 ਅਕਤੂਬਰ ਤੱਕ ਖਾਸਾ ਵਿਖੇ ਹੋਣ ਵਾਲੀ ਭਰਤੀ ਲਈ 3 ਅਕਤੂਬਰ ਤੋਂ ਚਲਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਟੈਕਨੀਕਲ ਅਤੇ ਨੋਨ ਟੈਕਨੀਕਲ ਭਰਤੀ ਵਾਸਤੇ ਉਮੀਦਵਾਰਾਂ ਨੂੰ ਤਿਆਰ ਕੀਤਾ ਜਾਵੇਗਾ।ਇਸ ਕੇਡਰ ਵਾਸਤੇ ਨੋਨ ਟੈਕਨੀਕਲ ਭਰਤੀ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ ਸਾਢੇ ਸਤਾਰਾਂ ਤੋ 21 ਸਾਲ ਅਤੇ ਟੈਕਨੀਕਲ ਉਮੀਦਵਾਰਾਂ ਦੀ ਉਮਰ ਸਾਢੇ ਸਤਾਰਾਂ ਤੋ 23 ਸਾਲ ਕੱਦ 170 ਸੈਂਟੀਮੀਟਰ, ਛਾਤੀ 77 ਤੋ 82 ਸੈਂਟੀਮੀਟਰ, ਭਾਰ 50 ਕਿਲੋ ਜਿਸ ਵਿੱਚ ਸਾਬਕਾ ਸੈਨਿਕਾਂ ਦੇ ਬੱਚਿਆ ਨੰੂ 2 ਸੈਂਟੀਮੀਟਰ ਕੱਦ, 2 ਕਿਲੋ ਭਾਰ ਅਤੇ 1 ਸੈਂਟੀਮੀਟਰ ਛਾਤੀ ਦੀ ਛੂਟ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ।ਇਸ ਕੋਰਸ ਵਿੱਚ ਭਰਤੀ ਹੋਣ ਲਈ ਉਮਿਦਵਾਰਾਂ ਦਾ ਸਰੀਰਕ ਮਾਪਡੰਡ 3 ਅਕਤੂਬਰ ਤੋਂ 5 ਅਕਤੂਬਰ ਤੱਕ ਲਿਆ ਜਾਵੇਗਾ ਅਤੇ ਇਸ ਕੋਰਸ ਦਾ ਬੈਚ 8 ਅਕਤੂਬਰਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜਿਲਾ੍ਹ ਰੱਖਿਆਂ ਸੇਵਾਵਾਂ ਭਲਾਈ ਦਫਤਰ ਅੰਮਿ੍ਰਤਸਰ ਵਿਖੇ ਰਿਪੋਰਟ ਕਰਨ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਨੌਜਵਾਨ ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਸ਼ੁੱਕਰਵਾਰ ਦਫਤਰੀ ਸਮੇਂ ਵਿਚ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਾਂ ਦਫਤਰ ਨਾਲ ਫੋਨ ਨੰਬਰ 0183-2212103 , 9914423731 ਤੇ ਸੰਪਰਕ ਕਰ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media