ਜੰਡਿਆਲਾ, 21 ਸਤੰਬਰ (ਪੰਜਬ ਪੋਸਟ- ਹਰਿੰਦਰਪਾਲ ਸਿੰਘ) – ਪੰਜਾਬ ਪੋਸਟ ਪੰਜਾਬ ਸਕੂਲ਼ ਸਿੱਖਿਆ ਬੋਰਡ ਵਲੋਂ 15/9/2018 ਤੋਂ 17/9/2018 ਤੱਕ ਖਾਲਸਾ ਸਕੂਲ ਅੰਮ੍ਰਿਤਸਰ ਅਤੇ ਸਨੀਅਰ ਸਕੈਡਰੀ ਸਕੂਲ ਕਰਮਪੁਰਾ ਵਿਖੇ ਜਿਲ੍ਹਾ ਪੱਧਰ ਦੀਆਂ ਸਕੂਲੀ ਖੇਡਾਂ ਕਰਵਾਈਆਂ ਗਈਆਂ।ਜਿਸ ਦੌਰਾਨ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚੀਆਂ ਨੇ ਸ਼ਾਨਦਾਰ ਜਿੱਤਾਂ ਹਾਸਿਲ ਕਰ ਕੇ ਸਕੂਲ ਦਾ ਮਾਣ ਵਧਾਇਆ।ਸ ਖੋ-ਖੋ (ਅੰਡਰ-14) ਲੜਕੀਆਂ ਟੀਮ ਨੇ ਪਹਿਲਾਂ ਆਪਣਾ ਜੋਨ ਜਿੱਤ ਕੇ ਜਿਲੇ੍ਹ ਵਾਸਤੇ ਕੁਆਲੀਫਾਈ ਕੀਤਾ।ਉਪਰੰਤ ਜਿਲ੍ਹਾ ਪੱਧਰ ਤੇ ਲਗਭਗ 10 ਜ਼ੋਨ ਦੀਆਂ ਟੀਮਾਂ ਆਈਆਂ ਸਨ। ਜਿਸ ਵਿੱਚ ਸਕੂਲ ਦੀ ਖੋ-ਖੋ (ਅੰਡਰ-14) ਦੀ ਟੀਮ ਨੇ ਜੋਨ ਦੇ ਸਾਰਿਆਂ ਸਕੂਲ਼ਾਂ ਨੂੰ ਹਰਾਉਂਦਿਆ ਹੋਇਆ ਗੋਲਡ ਮੈਡਲ ਹਾਸਿਲ ਕੀਤਾ।ਇਸੇ ਤਰ੍ਹਾਂ ਸਕੂਲ ਦੀ ਹੈਂਡਬਾਲ ਲੜਕੀਆਂ (ਅੰਡਰ-14) ਦੀ ਟੀਮ ਵੀ ਆਪਣਾ ਜੋਨ ਜਿੱਤ ਕੇ ਜਿਲੇ੍ਹ ਵਾਸਤੇ ਕੁਆਲੀਫਾਈ ਕੀਤਾ।
ਉਪਰੰਤ ਜਿਲਾ ਪੱਧਰ `ਤੇ ਸਕੂਲ ਦੀ ਹੈਂਡ-ਬਾਲ (ਲੜਕੀਆਂ) ਦੀ ਟੀਮ ਨੇ ਸਾਰੇ ਜੋਨਾਂ ਨੂੰ ਹਰਾਉਂਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਸਭ ਤੋਂ ਖੁਸ਼ੀ ਅਤੇ ਮਾਣ ਵਾਲੀ ਗੱਲ ਸਕੂਲ ਵਾਸਤੇ ਇਹ ਰਹੀ ਕੀ ਸਕੂਲ ਦੀ ਖੋ-ਖੋ ਟੀਮ ਵਿੱਚ 7 ਖਿਡਾਰਣਾਂ ਅਤੇ ਹੈਂਡਬਾਲ ਟੀਮ ਵਿਚੋਂ 6 ਖਿਡਾਰਣਾਂ ਸਟੇਟ ਕੈਂਪ ਲਈ ਚੁਣੀਆਂ ਗਈਆਂ।ਸਕੂਲ ਪਹੁੰਚਣ ਤੇ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਖਾਸ ਤੌਰ ਤੇ ਖੋ-ਖੋ ਟੀਮ ਕੋਚ ਮੈਡਮ ਰੁਪਿੰਦਰ ਕੌਰ (ਡੀ.ਪੀ) ਅਤੇ ਹੈਂਡ-ਬਾਲ ਦੇ ਕੋਚ ਜਤਿੰਦਰ ਸਿੰਘ (ਡੀ.ਪੀ) ਨੂੰ ਉਹਨਾਂ ਦੀ ਮਿਹਨਤ ਬਦਲੇ ਸ਼ਾਬਾਸ ਦਿੱਤੀ । ਇਸ ਮੌਕੇ ਮੈਨੇਜਿਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਪੂਰੇ ਸਪੋਰਟਸ ਡਿਪਾਰਟਮੈਂਟ ਸੰਤੋਖ ਸਿੰਘ, ਰਾਹੁਲ ਰਤਨ, ਭਾਨੂ ਪ੍ਰਤਾਪ ਨੂੰ ਵਧਾਈ ਦਿੰਦਿਆਂ ਸ਼ਾਬਾਸ਼ੀ ਦਿੱਤੀ।ਇਸ ਮੌਕੇ ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ, ਕੁਆਰਡੀਨੇਟਰ ਸ਼ਿਲਪਾ ਸ਼ਰਮਾ ਆਦਿ ਹਾਜ਼ਰ ਸਨ ।
Punjab Post Daily Online Newspaper & Print Media