ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਸੁਲਤਾਨਵਿੰਡ ਰੋਡ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਅਬਾਦੀ ਗੋਬਿੰਦ ਨਗਰ ਚੁੰਗੀ ਵਾਲਾ
ਬਜਾਰ ਵਿਖੇ ਇੱਕ ਲੜਕੇ ਤੇ ਲੜਕੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ।ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਜੋਗਿੰਦਰ ਸਿੰਘ ਵਾਸੀ ਈਸਟ ਮੋਹਨ ਨਗਰ ਦਾ ਬੇਟਾ ਬਲਜੀਤ ਸਿੰਘ ਆਈਲੈਟ ਦੀ ਕਲਾਸ ਲਗਾੳੇਣ ਲਈ ਘਰੋਂ ਗਿਆ ਸੀ, ਪਰ ਜਦ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਵਾਲੇ ਉਸ ਦੀ ਭਾਲ ਕਰਦੇ ਰਹੇ।ਪਤਾ ਲੱਗਾ ਹੈ ਕਿ ਜੋਗਿੰਦਰ ਸਿੰਘ ਦਾ ਇੱਕ ਮਕਾਨ ਚੁੰਗੀ ਵਾਲਾ ਬਜਾਰ ਵਿੱਚ ਵੀ ਸੀ। ਜਿਥੇ ਗਰਾਊਂਡ ਫਲੋਰ `ਤੇ ਉਹਨਾਂ ਦਾ ਕਾਰੋਬਾਰੀ ਦਫਤਰ ਸੀ ਤੇ ਉਪਰਲੀ ਮੰਜ਼ਿਲ `ਤੇ ਕਿਰਾਏਦਾਰ ਰਹਿੰਦੇ ਸਨ।ਜਿੰਨਾਂ ਨੇ ਸ਼ਾਮ 4 ਵਜੇ ਦੇ ਕਰੀਬ ਗੈਸ ਦੀ ਬੋਅ ਆਉਣ `ਤੇ ਜਦ ਹੇਠਾਂ ਦੇਖਿਆ ਤਾਂ ਕਾਰ ਦੀ ਗੈਸ ਲੀਕ ਹੋਈ ਸੀ।ਉਨਾਂ ਦੇ ਰੌਲਾ ਪਾਉਣ `ਤੇ ਇਲਾਕੇ ਦੇ ਲੋਕ ਇੱਕੱਠੇ ਹੋ ਗਏ ਅਤੇ ਇਸ ਦਾ ਪਤਾ ਲੱਗਣ `ਤੇ ਜੋਗਿੰਦਰ ਸਿੰਘ ਪਰਿਵਾਰਕ ਮੈਂਬਰਾਂ ਨਾਲ ਉਥੇ ਪਹੁੰਚ ਗਿਆ ਅਤੇ ਜਦ ਦਫਤਰ ਦਾ ਸ਼ਟਰ ਖੋਹਲਿਆ ਤਾਂ ਗੈਸ ਪੂਰੀ ਤਰਾਂ ਫੈਲ ਚੁਕੀ ਸੀ ਅਤੇ ਉਸ ਦਾ ਲੜਕਾ ਤੇ ਇੱਕ ਲੜਕੀ ਮ੍ਰਿਤਕ ਹਾਲਤ ਵਿੱਚ ਪਏ ਹੋਏ ਸਨ।
ਉਧਰ ਘਟਨਾ ਦੀ ਸੂਚਨਾ ਮਿਲਣ `ਤੇ ਥਾਣਾ ਬੀ ਡਵੀਜ਼ਨ ਮੁਖੀ ਸੁਖਬੀਰ ਸਿੰਘ ਤੇ ਪੁਲਿਸ ਪਾਰਟੀ ਸਮੇਤ ਮੌਕੇ `ਤੇ ਪਹੁੰਚੇ, ਜਦਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀ ਵਾਸਤਵ, ਡੀ.ਸੀ.ਪੀ ਜਗਮੋਹਨ ਸਿੰਘ, ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ, ਏ.ਸੀ.ਪੀ ਜਸਪ੍ਰੀਤ ਸਿੰਘ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।ਇਸ ਸਮੇਂ ਡੀ.ਸੀ.ਪੀ ਜਗਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਲਜੀਤ ਸਿੰਘ ਰੋਬਿਨ ਆਪਣੀ ਦੋਸਤ ਲੜਕੀ ਨਾਲ ਗੋਬਿੰਦ ਨਗਰ ਸਥਿਤ ਘਰ ਵਿੱਚ ਆਇਆ ਅਤੇ ਸ਼ਟਰ ਬੰਦ ਕਰ ਕੇ ਉਹ ਕਾਰ ਦਾ ਏ.ਸੀ ਚਾਲੂ ਕਰ ਕੇ ਉਸ ਵਿੱਚ ਬੈਠ ਗਏ।ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਗੈਸ ਕਿੱਟ ਲੱਗੀ ਹੋਈ ਸੀ।ਇਹ ਗੈਸ ਲੀਕ ਹੋ ਜਾਣ ਨਾਲ ਸਾਹ ਘੁੱਟਣ ਕਰ ਕੇ ਦੋਨਾਂ ਦੀ ਮੌਤ ਹੋਈ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media