ਜਲੰਧਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮੇਂਦਰ ਪ੍ਰਧਾਨ ਨੇ ਵਿਸ਼ਵ
ਖੁਰਾਕ ਦਿਵਸ ਦੇ ਮੌਕੇ ਉੱਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਆਯੋਜਿਤ ਕ੍ਰਿਸ਼ੀ ਸਟਾਰਟ ਅੱਪ ਅਤੇ ਉੱਦਮਤਾ ਸੰਮੇਲਨ ਵਿੱਚ ਹਿੱਸਾ ਲਿਆ। `ਖੇਤੀ ਖੇਤਰ ਵਿੱਚ ਨੌਜਵਾਨ ਉਦਮੀਆਂ ਲਈ ਸੰਭਾਵਨਾਵਾਂ ਦੀ ਭਾਲ` ਵਿਸ਼ੇ ਉੱਤੇ ਇਸ ਸੰਮੇਲਨ ਦਾ ਆਯੋਜਨ ਕੀਤਾ ਗਿਆ।ਵਿਸ਼ੇਸ਼ ਤੌਰ `ਤੇ ਖੇਤੀ ਖੇਤਰ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉੱਦਮਤਾ ਦਾ ਮਜ਼ਬੂਤ ਮਾਹੌਲ ਤਿਆਰ ਕਰਨ ਦੇ ਉਦੇਸ਼ ਨਾਲ ਇਸ ਸੰਮੇਲਨ ਵਿੱਚ ਉੱਦਮੀ, ਨਿਵੇਸ਼ਕ, ਨੀਤੀ ਨਿਰਮਾਤਾ, ਵਿਗਿਆਨਕ, ਕਿਸਾਨ ਅਤੇ ਤਕਨਾਲੋਜੀ ਵਿਕਸਿਤ ਕਰਨ ਵਾਲੇ ਸ਼ਾਮਿਲ ਹੋਏ।
ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਪ੍ਰਧਾਨ ਨੇ ਖੇਤੀ ਉਦਮਤਾ ਦੇ ਖੇਤਰ ਵਿੱਚ ਮੁਹਾਰਤ ਦਾ ਵਿਕਾਸ ਕਰਨ ਲਈ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ।ਉਨ੍ਹਾਂ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਖੇਤੀ ਦੇ ਖੇਤਰ ਵਿੱਚ ਉਦਮਤਾ ਦੀ ਪਹੁੰਚ ਦੇਸ਼ ਦੇ ਹਰੇਕ ਜ਼ਿਲ੍ਹੇ ਤੱਕ ਹੋਵੇਗੀ।ਪ੍ਰਧਾਨ ਨੇ ਕਿਹਾ ਕਿ ਸਾਡਾ ਰਹਿਣ ਸਹਿਣ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਤਕਨਾਲੋਜੀ, ਨਵੀਂ ਖੋਜ ਨਾਲ ਇਹ ਤਬਦੀਲੀ ਸੰਭਵ ਹੁੰਦੀ ਹੈ।ਖੇਤੀ ਖੇਤਰ ਵਿੱਚ ਵੀ ਤਕਨਾਲੋਜੀ ਆਪਣੀ ਵੱਡੀ ਭੂਮਿਕਾ ਨਿਭਾਉਣ ਵਾਲੀ ਹੈ।ਖੇਤੀ ਖੇਤਰ ਵਿੱਚ ਤਕਨਾਲੋਜੀ ਖੋਜ ਦੇ ਨਤੀਜੇ ਵੱਜੋਂ ਨਵੇਂ ਉਤਪਾਦਾਂ ਨੂੰ ਬਾਜ਼ਾਰਾਂ ਤੱਕ ਪਹੁੰਚਣਾ ਚਾਹੀਦਾ ਹੈ ਜਿਸ ਨਾਲ ਸਮਾਜ ਨੂੰ ਲਾਭ ਹੋਵੇ।ਉਨ੍ਹਾਂ ਕਿਹਾ ਕਿ ਖੇਤੀ ਅਤੇ ਉੱਦਮਤਾ ਦਰਮਿਆਨ ਸਬੰਧ ਮਜ਼ਬੂਤ ਹੋਣ ਨਾਲ ਅਜਿਹਾ ਸੰਭਵ ਹੋਵੇਗਾ।
ਸੰਮੇਲਨ ਵਿਚ ਪ੍ਰਧਾਨ ਨੇ ਖੇਤੀ ਉੱਦਮਤਾ ਬਾਰੇ ਸੰਮੇਲਨ ਨੂੰ ਆਯੋਜਿਤ ਕਰਕੇ ਵਿਸ਼ਵ ਖੁਰਾਕ ਦਿਵਸ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਕਿਹਾ ਕਿ ਇਸ ਨਾਲ ਅਜਿਹੇ ਉੱਦਮੀਆਂ ਨੂੰ ਇੱਕ ਮੌਕਾ ਮਿਲਿਆ ਹੈ ਜਿਨ੍ਹਾਂ ਖੇਤੀ ਖੇਤਰ ਵਿੱਚ ਨਵੇਂ ਖੁਰਾਕ ਉਦਪਾਦਾਂ ਅਤੇ ਹੱਲ ਨਾਲ ਇਥੇ ਆ ਕੇ ਇਸ ਅਹਿਮ ਖੇਤਰ ਬਾਰੇ ਆਪਣੀਆਂ ਖੋਜਾਂ ਨੂੰ ਦਰਸਾਇਆ ਹੈ ਅਤੇ ਵਿਚਾਰ ਵਟਾਂਦਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਖੇਤੀ ਦੇ ਖੇਤਰ ਵਿੱਚ ਮੁਢਲੀਆਂ ਤਬਦੀਲੀਆਂ ਹੋ ਰਹੀਆਂ ਹਨ ਅਤੇ ਅਸੀਂ ਖੁਰਾਕ ਦੀ ਕਮੀ ਤੋਂ ਨਿਕਲ ਕੇ ਖੁਰਾਕੀ ਵਸਤਾਂ ਦੀ ਬਹੁਤਾਤ ਵੱਲ ਅੱਗੇ ਵਧੇ ਹਾਂ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media