Wednesday, March 11, 2026

ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਪੱਧਰ ’ਤੇ ਸੁਰੱਖਿਆ ਐਕਟ ਜਰੂਰੀ – ਸਿੱਧੂ

ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਨੂੰ 10 ਲੱਖ ਦੇਣ ਦਾ ਐਲਾਨ
ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਇੰਡੀਅਨ ਜਰਨਲਿਸਟ ਯੂਨੀਅਨ ਦੀ 9ਵੀਂ ਕਨਵੈਨਸ਼ਨ, ਜੋ ਕਿ ਪੰਜਾਬ ਚੰਡੀਗੜ੍ਹ PPN2810201807ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਅੰਮਿ੍ਰਤਸਰ ਵਿਖੇ ਹੀ ਰਹੀ ਹੈ, ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ’ਤੇ ਹੋ ਰਹੇ ਹਮਲੇ ਦੇਸ਼ ਦੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹਨ ਅਤੇ ਇਸ ਨੂੰ ਰੋਕਣ ਲਈ ਕੌਮੀ ਪੱਧਰ ’ਤੇ ਸੁਰੱਖਿਆ ਐਕਟ ਬਣਨਾ ਚਾਹੀਦਾ ਹੈ।ਉਨਾਂ ਕਿਹਾ ਕਿ ਪ੍ਰੈਸ ਦੇਸ਼ ਦਾ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਨੂੰ ਅਜ਼ਾਦ ਲਿਖਣ ਤੇ ਬੋਲਣ ਦੀ ਖੁੱਲ ਸੰਵਿਧਾਨ ਨੇ ਦਿੱਤੀ ਹੈ, ਪਰ ਮੌਜੂਦਾ ਸਮੇਂ ਗੌਰੀ ਲੰਕੇਸ਼ ਵਰਗੇ ਅਨੇਕਾਂ ਪੱਤਰਕਾਰ ਆਪਣੇ ਫਰਜ਼ਾਂ ’ਤੇ ਚੱਲਦੇ ਜਾਨ ਤੋਂ ਹੱਥ ਧੋ ਬੈਠੇ ਹਨ।
      PPN2810201808 ਸਿੱਧੂ ਨੇ ਕਿਹਾ ਕਿ ਪ੍ਰੈਸ ਰਾਜਸੀ ਲੋਕਾਂ ਨੂੰ ਜਾਵਬਦੇਹ ਬਣਾਉਂਦੀ ਹੈ ਅਤੇ ਭ੍ਰਿਸ਼ਟ ਤੇ ਅਪਰਾਧੀ ਬਿਰਤੀ ਦੇ ਲੋਕਾਂ ਲਈ ਡਰ ਦਾ ਕਾਰਨ ਬਣਦੀ ਹੈ, ਜੋ ਕਿ ਦੇਸ਼ ਦੀਆਂ ਜ਼ਮਹੂਰੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ ਦੇ ਸਮੇਂ ਜੋ ਸੁਣਨ ਤੇ ਪੜਨ ਨੂੰ ਮਿਲਦਾ ਹੈ ਕਿ ਸਰਕਾਰਾਂ ਪੱਤਰਕਾਰਾਂ ਨੂੰ ਡਰਾ-ਧਮਕਾ ਰਹੀਆਂ ਹਨ, ਉਹ ਕਾਇਰਤਾ ਤੋਂ ਵੱਧ ਕੁੱਝ ਨਹੀਂ। ਅੱਜ ਹਲਾਤ ਇਹ ਬਣੇ ਹੋਏ ਹਨ ਕਿ ਦੇਸ਼ ਦੀ ਪੜਤਾਲ ਕਰਨ ਵਾਲੀ ਵੱਡੀ ਏਜੰਸੀ ਸੀ.ਬੀ.ਆਈ ਦੀ ਖ਼ੁਦ ਪੜਤਾਲ ਹੋ ਰਹੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਸਾਰੇ ਇਹ ਚੁੱਪ ਕਰਕੇ ਵੇੇਖਦੇ ਰਹੀਏ, ਪ੍ਰੈਸ ਨੂੰ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਚਾਹੇ ਇਸ ਲਈ ਕਿੱਡੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ।
ਸਿੱਧੂ ਨੇ ਪੱਤਰਕਾਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੂੰ ਆਪਣੇ ਅਖਿਤਾਰੀ ਫੰਡ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦੇ ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਨੇ ਦੇਸ਼ ਭਰ ਵਿਚੋਂ ਆਏ ਪੱਤਰਕਾਰਾਂ ਦਾ ਸਵਾਗਤ ਕਰਦੇ ਕਿਹਾ ਕਿ ਪ੍ਰੈਸ ਦੀ ਅਜ਼ਾਦੀ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਕਾਇਮ ਰਹਿ ਸਕਦੀ ਹੈ।ਉਨਾਂ ਪੱਤਰਕਾਰਾਂ ਦੀ ਸੁਰੱਖਿਆ ਨੂੰ ਸਮੇਂ ਦੀ ਵੱਡੀ ਲੋੜ ਦੱਸਦੇ ਇਸ ਲਈ ਹਰ ਥਾਂ ਅਵਾਜ਼ ਬੁਲੰਦ ਕਰਨ ਦਾ ਭਰੋਸਾ ਦਿੱਤਾ।ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਵੀ ਹਾਜ਼ਰ ਸਨ, ਪਰ ਉਹ ਜ਼ਰੂਰੀ ਰੁਝੇਂਵੇ ਕਾਰਨ ਸਮ੍ਹਾ ਰੌਸ਼ਨ ਕਰਨ ਤੋਂ ਬਾਅਦ ਚਲੇ ਗਏ।
           ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਐਸ.ਐਨ ਸਿਨਹਾ, ਫਾਉਂਡਰ ਪ੍ਰਧਾਨ ਨਿਵਾਸ ਰੈਡੀ, ਉਪ ਪ੍ਰਧਾਨ ਸ੍ਰੀਮਤੀ ਸ਼ਰੀਨਾ ਇੰਦਰਜੀਤ, ਸੈਕਟਰੀ ਜਨਰਲ ਅਮਰ ਦੱਤੀ, ਨੈਸ਼ਨਲ ਸੈਕਟਰੀ ਬਲਵਿੰਦਰ ਜੰਮੂ, ਰਾਜਨ ਮਾਨ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਸਥਾ ਦੇ ਮੈਂਬਰ ਜੀ.ਐਸ.ਪੌਲ, ਪ੍ਰੀਤਮ ਰੁਪਾਲ, ਸੁਰਜੀਤ ਸਿੰਘ ਗੋਪੀਪੁਰ, ਰਾਕੇਸ਼ ਗੁਪਤਾ, ਦਵਿੰਦਰ ਸਿੰਘ ਭੰਗੂ, ਪਾਲ ਸਿੰਘ ਨੌਲੀ, ਜਗਤਾਰ ਸਿੰਘ ਲਾਂਬਾ, ਵਿਪਨ ਰਾਣਾ, ਸੰਜੈ ਗਰਗ, ਸੁਖਵਿੰਦਰ ਸਿੰਘ ਹੇਅਰ, ਹਰਿਜੰਦਰ ਸਿੰਘ ਸ਼ੈਲੀ, ਮਨਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸਨ।
 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply