Friday, November 22, 2024

ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਯੁਵਾ ਨਾਵਲਕਾਰ ਗੁਰਪ੍ਰੀਤ ਸਹਿਜੀ ਨਾਲ ਵਿਚਾਰ-ਚਰਚਾ

ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਚ ਵਰਤਮਾਨ ਸਮੇਂ Gndu1ਦੇ ਯੁਵਾ ਨਾਵਲਕਾਰ ਗੁਰਪ੍ਰੀਤ ਸਹਿਜੀ ਨਾਲ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸਮੂਹ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ।ਗੁਰਪ੍ਰੀਤ ਸਹਿਜ 2018 ਦੇ ਯੁਵਾ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ।
      ਉਨ੍ਹਾਂ ਦੀ ਕਲਮ ਦੀ ਨਿਰੰਤਰਤਾ ਵਿਚ ਹਵਾ ਸਿੰਘ ਚੇਪੀਵਾਲਾ, ਮਖ਼ਿਆਲ, ਹਰਾਮਜਾਦੇ, ਜਿਗੋਲੋ, ਬਲੌਰਾ ਆਦਿ ਰਚਨਾਵਾਂ ਸਾਡੇ ਸਨਮੁੱਖ ਆ ਚੁੱਕੀਆਂ ਹਨ, ਜੋ ਉਨ੍ਹਾਂ ਦੀ ਕਲਾ ਪ੍ਰਪੱਕਤਾ ਦੀ ਸ਼ਾਹਦੀ ਭਰਦੀਆਂ ਹਨ।ਉਨ੍ਹਾਂ ਨੇ ਆਪਣੀ ਸਿਰਜਣ ਪ੍ਰਕ੍ਰਿਆ ਦੇ ਅਨੁਭਵ ਸਾਂਝੇ ਕਰਦਿਆਂ ਹੋਇਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।ਆਯੋਜਨ ਦਾ ਆਗਾਜ਼ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ  ਵਲੋਂ ਸੁਆਗਤੀ ਭਾਸ਼ਣ ਨਾਲ ਕੀਤਾ ਗਿਆ।
      ਆਯੋਜਨ ਦਾ ਸੰਚਾਲਨ ਡਾ. ਦਰਿਆ ਵਲੋਂ ਕੀਤਾ ਗਿਆ।ਜਿਸ ਵਿਚ ਉਨ੍ਹਾਂ ਨੇ ਗੁਰਪ੍ਰੀਤ ਸਹਿਜੀ ਦੇ ਜੀਵਨ ਉਤੇ ਚਾਨਣਾ ਪਾਉਂਦੇ ਹੋਏ ਸਮੁੱਚੀਆਂ ਰਚਨਾਵਾਂ, ਵਿਸ਼ੇਸ਼ਕਰ ਬਲੌਰਾ ਦੇ ਸੰਦਰਭ ’ਚ ਗੰਭੀਰ ਵਿਚਾਰ ਚਰਚਾ ਕੀਤੀ। ਡਾ. ਹਰਿਭਜਨ ਸਿੰਘ ਭਾਟੀਆ ਵਲੋਂ ਉਨ੍ਹਾਂ ਦੀ ਰਚਨਾ ਪ੍ਰਕਿਰਿਆ ਉਪਰ ਸੰਖਿਪਤ ਚਾਨਣਾ ਪਾਇਆ ਗਿਆ।
      ਆਯੋਜਨ ਦੀ ਸਮਾਪਤੀ ’ਤੇ ਡਾ. ਮਨਜਿੰਦਰ ਸਿੰਘ ਤੇ ਡਾ. ਬਲਜੀਤ ਕੌਰ ਵਲੋਂ ਧੰਨਵਾਦ ਕਰਦਿਆਂ ਨਾਵਲਕਾਰ ਗੁਰਪ੍ਰੀਤ ਸਹਿਜੀ ਨੂੰ ਨਵੇਂ ਉਭਰ ਰਹੇ ਯੁਵਾ ਨਾਵਲਕਾਰਾਂ ਵਿਚੋਂ ਮੰਨਿਆ।ਇਸ ਮੌਕੇ ਡਾ. ਮੇਘਾ ਸਲਵਾਨ ਹੋਰ ਅਧਿਆਪਕ, ਖੋਜ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।  

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply