Friday, November 22, 2024

ਭਾਰਤੀ ਵੂਮੈਨ ਹਾਕੀ ਟੀਮ ਦੇ ਕੋਚ ਐਰਿਕ ਵੋਲਿੰਕ ਤੇ ਕਪਤਾਨ ਰਾਣੀ ਰਾਮਪਾਲ ਵਲੋਂ ਖ਼ਾਲਸਾ ਹਾਕੀ ਅਕਾਦਮੀ ਦਾ ਦੌਰਾ

PPN0211201814ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਐਰਿਕ ਵੋਲਿੰਕ ਅਤੇ ਕਪਤਾਨ ਰਾਣੀ ਰਾਮਪਾਲ ਨੇ ਅੱਜ ਖ਼ਾਲਸਾ ਹਾਕੀ ਅਕਾਦਮੀ ਵਿਖੇ ਆਪਣੀ ਫ਼ੇਰੀ ਦੌਰਾਨ ਭਾਰਤੀ ਹਾਕੀ ਦੇ ਉਜਵਲ ਭਵਿੱਖ ਦੀ ਗੱਲ ਕਰਦਿਆਂ ਖਿਡਾਰੀਆਂ ਦੀ ਕਾਬਲੀਅਤ ਦਿਹਾਤੀ ਪੱਧਰ ’ਤੇ ਵਾਚਨ ਦੀ ਗੱਲ ਕਹੀ।ਉਨ੍ਹਾਂ ਕਿਹਾ ਕਿ ਦੇਸ਼ ਦੀ ਹਾਕੀ ਆਉਣ ਵਾਲੇ ਸਮੇਂ ’ਚ ਚਰਮਸੀਮਾ ਵੱਲ ਆਗਰਸਰ ਹੈ ਅਤੇ ਖਿਡਾਰੀਆਂ ਦੀ ਭਾਲ ਪੇਂਡੂ ਖੇਤਰਾਂ ’ਚ ਕਰਨ ਤੋਂ ਇਲਾਵਾ ਖੇਡਾਂ ਦੀ ਮੈਨੇਜ਼ਮੈਂਟ ਵੱਲ ਧਿਆਨ ਦੇਣ ਦੀ ਖਾਸ ਜਰੂਰਤ ਹੈ।
    ਖ਼ਾਲਸਾ ਕਾਲਜ ਕੈਂਪਸ ਪੁੱਜਣ ’ਤੇ ਖ਼ਾਲਸਾ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਵੱਲੋਂ ਕੋਚ ਐਰਿਕ ਵੋਲਿੰਕ ਅਤੇ ਰਾਣੀ ਰਾਮਪਾਲ ਨਿੱਘਾ ਸਵਾਗਤ ਕੀਤਾ ਗਿਆ।ਸਪੋਰਟਸ ਡਾਇਰੈਕਟਰ ਡਾ. ਕੰਵਲਜੀਤ ਸਿੰਘ, ਦਰੋਨਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਵੀ ਮੌਜ਼ੂਦ ਸਨ।ਵੋਲਿੰਕ ਜੋ ਕਿ ਨੀਦਰਲੈਂਡ ਦੇ ਵਸਨੀਕ ਹਨ ਅਤੇ ਪਿੱਛਲੇ ਡੇਢ ਸਾਲ ਤੋਂ ਭਾਰਤੀ ਹਾਕੀ ਟੀਮ ਦੇ ਕੋਚ ਹਨ, ਨੇ ਕਿਹਾ ਕਿ ਔਰਤਾਂ ਦੀ ਹਾਕੀ ਦਾ ਭਵਿੱਖ ਬਹੁਤ ਸੁਨਿਹਰਾ ਹੈ।ਪਰ ਲੋੜ ਹੈ ਕਿ ਦੇਸ਼ ਦੇ ਦੂਰ ਦੁਰਾਂਡੇ ਇਲਾਕਿਆਂ ’ਚ ਸਿਖਲਾਈ ਕੈਂਪ ਲਗਾ ਕੇ ਚੰਗੇ ਖਿਡਾਰੀਆਂ ਦੀ ਤਲਾਸ਼ ਕੀਤੀ ਜਾਵੇ।
    ਛੀਨਾ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਹਾਕੀ ਟੀਮ ਦੇ ਕੋਚ ਅਤੇ ਕਪਤਾਨ ਸਾਡੇ ਵਿਹੜੇ ਪਹੁੰਚੇ ਹਨ ਅਤੇ ਸਾਡੀਆਂ ਖਿਡਾਰਣਾਂ ਨੂੰ ਉਤਸ਼ਾਹਿਤ ਕਰਨਗੇ।ਉਨ੍ਹਾਂ ਕਿਹਾ ਕਿ ਹਾਕੀ ਅਕਾਦਮੀ ਜੋ ਕਿ ਡੇਢ ਸਾਲ ਪਹਿਲਾਂ ਸਥਾਪਿਤ ਕੀਤੀ ਗਈ ਸੀ ਅਤੇ ਇਸ ਦਾ ਮੁੱਖ ਮਨੋਰਥ ਖੇਡ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਪ੍ਰਤੱਖ ਕਰਨਾ ਹੈ, ਪਿਛਲੇ ਦਿਨਾਂ ’ਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਨਹਿਰੂ ਗੋਲਡ ਕੱਪ ਅਤੇ ਯੂਥ ਪੱਧਰ ’ਤੇ ਅਕਾਦਮੀ ਦੀਆਂ ਖਿਡਾਰਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ।
 ਡਾ. ਵਾਲੀਆ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਸਥਾਪਿਤ ਕੀਤੀ ਗਈ ਅਕਾਦਮੀ ਨੁੰ ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਮਾਨਤਾ ਪ੍ਰਦਾਨ ਕੀਤੀ ਗਈ ਹੈ ਜੋ ਕਿ ਸਾਡੇ ਲਈ ਬਹੁਤ ਹੀ ਫ਼ਖਰ ਦੀ ਗੱਲ ਹੈ। ਉਨ੍ਹਾਂ ਨੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਛੀਨਾ ਵਲੋਂ ਹਾਕੀ ਨੂੰ ਪ੍ਰਫੁਲਿੱਤ ਕਰਨ ਲਈ ਕੀਤੀਆਂ ਜਾ ਰਹੀਆਂ ਯਤਨਾਂ ਦੀ ਸ਼ਲਾਘਾ ਕੀਤੀ।
    ਹਾਕੀ ਕਪਤਾਨ ਰਾਣੀ ਨੇ ਕਿਹਾ ਕਿ ਉਨ੍ਹਾਂ ਇਕ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਦੀ ਪਿਤਾ ਜੋ ਕਿ ਟਾਂਗਾ ਚਲਾਉਂਦੇ ਹਨ, ਜਿਨ੍ਹਾਂ ਦੇ ਯਤਨਾਂ ਅਤੇ ਦਰੋਨਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਦੀ ਕੋਚਿੰਗ ਸਦਕਾ ਉਨ੍ਹਾਂ 14 ਸਾਲ ਦੀ ਉਮਰ ’ਚ ਆਪਣਾ ਪਹਿਲਾਂ ਇੰਟਰਨੈਸ਼ਨਲ ਮੈਚ ਖੇਡਿਆ। ਕਪਤਾਨ ਰਾਣੀ ਨੇ ਖ਼ਾਸਕਰ ਖ਼ਾਲਸਾ ਕਾਲਜ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਾਲਜ ਨੇ ਅਨੇਕਾਂ ਨਾਮਵਰ ਖਿਡਾਰੀ ਪੈਦਾ ਹਨ, ਜੋ ਕਿ ਵੱਖ-ਵੱਖ ਖੇਡਾਂ ਰਾਹੀਂ ਜਿੱਥੇ ਦੇਸ਼ ਦਾ ਨਾਮ ਰੌਸ਼ਨਾ ਰਹੇ ਹਨ, ਉਥੇ ਖੇਡਾਂ ਨੂੰ ਪ੍ਰਫ਼ਲਿੱਤ ਕਰਨ ਲਈ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਕਾਲਜ ਦੀ ਤਾਰੀਫ਼ ਦੀ ਕਰਦਿਆਂ ਇਸਨੂੰ ਕੁਦਰਤ ਦਾ ਕ੍ਰਿਸ਼ਮਾ ਦੱਸਿਆ ਅਤੇ ਕਿਹਾ ਕਿ ਕੋਚ ਵੋਲਿੰਕ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਅਤੇ ਉਹ ਖ਼ੁਦ ਪਹਿਲਾਂ ਵੀ ਕਾਲਜ ਦਾ ਦੌਰਾ ਕਰ ਚੁੱਕੇ ਹਨ।
          ਖ਼ਾਲਸਾ ਹਾਕੀ ਅਕਾਦਮੀ ਦੇ ਕੋਚ ਅਤੇ ਦਰੋਨਾਚਾਰੀਆ ਐਵਾਰਡੀ ਬਲਦੇਵ ਸਿੰਘ ਨੇ ਗੱਲਬਾਤ ਮੌਕੇ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਦੇ ਪਲੇਅਰਾਂ ਦਾ ਹੁਨਰ ਕਾਬਲੇ ਤਾਰੀਫ਼ ਹੈ ਅਤੇ ਉਹ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਕੇ ਖੇਡਾਂ ’ਚੋਂ ਸੂਬਾ ਦਾ ਨਾਮ ਮੂਹਰੀ ਕਤਾਰਾਂ ’ਚ ਲਿਜਾ ਸਕਦੇ ਹਨ। ਇਸ ਮੌਕੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਅਸਿਸਟੈਂਟ ਕੋਚ ਅਮਰਜੀਤ, ਅੰਡਰ ਸੈਕਟਰੀ ਡੀ.ਐਸ ਰਟੌਲ ਵੀ ਮੌਜ਼ੂਦ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply