ਅੰਮ੍ਰਿਤਸਰ, 4 ਨਵੰਬਰ ( ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਨੀ ਪ੍ਰਚਾਰਕ ਤੇ ਲਿਖਾਰੀ ਬੀ. ਐਸ ਗੁਰਾਇਆ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਕਾਲੀ ਲੀਡਰਸ਼ਿਪ ਤੋਂ ਕੀਤੀ ਬਗਾਵਤ ਦੀ ਸ਼ਲਾਘਾ ਕੀਤੀ ਹੈ।ਉਨਾਂ ਕਿਹਾ ਕਿ ਨਸ਼ੇ ਦੀ ਤਸਕਰੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੌਦਾ ਸਾਧ ਨੂੰ ਮਾਫੀ, ਅਕਾਲ ਤਖਤ ਦੇ ਜਥੇਦਾਰ ਦੇ ਅਹੁੱਦੇ ਨੂੰ ਨੀਵਾਂ ਦਿਖਾਉਣਾ, ਸ਼ਾਂਤਮਈ ਮੁਜਾਹਰਾਕਾਰੀਆਂ `ਤੇ ਗੋਲੀਬਾਰੀ, ਕਰਤਾਰਪੁਰ ਸਾਹਿਬ ਦੇ ਲਾਂਘੇ ਆਦਿ ਮਸਲਿਆਂ `ਤੇ ਅੱਜ ਤੱਕ ਅਕਾਲੀ ਦਲ ਦਾ ਜੋ ਸਟੈਂਡ ਰਿਹਾ ਹੈ, ਉਹ ਸਾਬਤ ਕਰਦਾ ਹੈ ਕਿ ਦਲ ਹੁਣ ਸਿੱਖਾਂ ਦੀ ਨੁੰਮਾਇਦਾ ਪਾਰਟੀ ਨਹੀ ਰਹੀ। ਅਕਾਲੀ ਲੀਡਰਾਂ ਤੇ ਵਰਕਰਾਂ ਦਾ ਇਸ `ਤੇ ਚੁੱਪ ਰਹਿਣਾ ਨਿਹਾਇਤ ਦੁਖੱਦਾਈ ਹੈ।ਉਨਾਂ ਕਿਹਾ ਕਿ ਜੇ ਸੁਖਬੀਰ ਬਾਦਲ ਸਚੁਮੱਚ ਅਕਾਲੀ ਦਲ ਦੇ ਖੈਰ ਖੁਆਹ ਹਨ ਤਾਂ ਉਨਾਂ ਨੂੰ ਪਾਰਟੀ ਦੀ ਵਾਗਡੋਰ ਛੱਡ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਬਾਦਲ ਨੇ 34 ਸਾਲ ਬਾਅਦ ਦਿੱਲੀ ਪਹੁੰਚ ਜੋ ਮੁਜਾਹਰਾ ਕੀਤਾ ਹੈ, ਉਹ ਬਚਕਾਨਾ ਹਰਕਤ ਹੈ।ਕਿਉਂਕਿ ਦਿੱਲੀ ਵਿਚ ਸਰਕਾਰ ਉਨਾਂ ਦੀ ਪਾਰਟੀ ਦੀ ਹੈ।ਭਾਜਪਾ-ਅਕਾਲੀ ਸਰਕਾਰ ਨੇ ਕਿਓ ਨਾਂ ਅੱਜ ਤੱਕ ਦੋਸ਼ੀਆਂ ਨੂੰ ਅੰਦਰ ਕੀਤਾ? ਗੁਰਾਇਆ ਨੇ ਕਿਹਾ ਕਿ ਇਹ ਡਰਾਮੇਬਾਜੀ ਸੁਖਬੀਰ ਦਾ ਅਹੁੱਦਾ ਬਚਾਅ ਨਹੀ ਸਕੇਗੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …