ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਸੱਗੂ) – ਜਿਥੇ ਪੰਜਾਬੀ ਸਿਨੇਮਾ ਵਿਚ ਕਾਮੇਡੀ ਫਿਲਮਾਂ ਦਾ ਯੁੱਗ ਚੱਲ ਰਿਹਾ ਹੈ, ਉਥੇ ਡਾਇਰੈਕਟਰ ਹਰੀਸ਼ ਅਰੋੜਾ ਵੱਲੋਂ
ਲੀਕ ਤੋਂ ਹਟ ਕੇ ਪੰਜਾਬੀ ਫਿਲਮ ਸਲਿਊਟ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਣਾ ਇਕ ਦਲੇਰੀ ਭਰਿਆ ਕਦਮ ਹੈ।ਬੀਤੇ ਕਲ ਰਿਲੀਜ਼ ਹੋਈ ਫਿਲਮ ਸਲਿਊਟ ਹਰਿਆਣਵੀ ਨਾਵਲਕਾਰ ਉਰਮਿਲ ਸਖੀ ਦੇ ਰਾਜ ਪੱਧਰੀ ਅਵਾਰਡ ਜੇਤੂ ਨਾਵਲ ਸਲਿਊਟ `ਤੇ ਆਧਾਰਿਤ ਹੈ।ਅੰਮ੍ਰਿਤਸਰ ਵਿੱਚ ਇਸ ਫਿਲਮ ਨੂੰ ਦੇਖਣ ਪਹੁੰਚੇ ਦਰਸ਼ਕਾਂ ਇਹੀ ਕਿਹਾ ਕਿ ਪਹਿਲਾਂ ਫੌਜੀਆਂ ਦੇ ਬਾਰੇ ਵਿਚ ਕਾਫੀ ਫਿਲਮਾਂ ਬਣ ਚੁੱਕੀਆਂ ਹਨ, ਪਰ ਇਹ ਫਿਲਮ ਉਹਨਾਂ ਫੋਜੀ ਵਿਧਵਾਵਾਂ ਦੇ ਉਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਪੇਸ਼ ਕਰਦੀ ਹੈ, ਜਿਨਾਂ ਦੇ ਪਤੀ ਬਾਰਡਰ `ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਦਰਸ਼ਕਾਂ ਦਾ ਕਹਿਣਾ ਸੀ ਕਿ ਕੋਈ ਵੀ ਚੀਜ ਕਿਸੇ ਹੱਦ ਤੱਕ ਹੀ ਠੀਕ ਹੁੰਦੀ ਹੈ। ਹੁਣ ਦਰਸ਼ਕ ਸਿਰਫ ਕਮੇਡੀ ਦੇਖ-ਦੇਖ ਕੇ ਵੀ ਅੱਕ ਚੁੱਕੇ ਹਨ।ਕੁੱਲ ਮਿਲਾ ਕੇ ਫਿਲਮ ਸਲਿਊਟ ਚਰਚਾ ਵਿੱਚ ਹੈ ਅਤੇ ਲੋਕਾਂ ਦਾ ਪਿਆਰ ਹਾਸਲ ਕਰ ਰਹੀ ਹੈ।ਇਸ ਫਿਲਮ ਵਿਚ ਨਵ ਬਾਜਵਾ, ਜਸਪਿੰਦਰ ਚੀਮਾ, ਰਾਜਿੰਦਰ ਰਿਖੀ, ਅੰਸ਼ੂ ਸਾਹਨੀ ਪ੍ਰੀਤੋ, ਗੁਰਜੀ, ਬੌਬ ਖਹਿਰਾ ਅਤੇ ਦਲਜੀਤ ਅਰੋੜਾ ਆਦਿ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media