Wednesday, March 18, 2026

ਨੋਟਬੰਦੀ ਦੇ ਦੋ ਸਾਲ ਪੂਰੇ ਹੋਣ `ਤੇ ਦਿਹਾਤੀ ਤੇ ਸ਼ਹਿਰੀ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

`ਨੋਟਬੰਦੀ ਨੇ ਕਾਲੇ ਧਨ ਦੀ ਬਜ਼ਾਏ ਲਿਆਂਦੇ ਕਾਲੇ ਦਿਨ `
ਜੰਡਿਆਲਾ ਗੁਰੂ, 11 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨੋਟਬੰਦੀ ਦੇ ਦੋ ਸਾਲ ਪੂਰੇ ਹੋਣ `ਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਤੇ PPN1111201802ਸ਼ਹਿਰੀ ਵਲੋਂ ਜਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ `ਚ ਕਾਂਗਰਸ ਭਵਨ ਦਿਹਾਤੀ ਅੰਮ੍ਰਿਤਸਰ ਵਿਖੇ ਕਾਂਗਰਸੀਆਂ ਵਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਮੈਮੋਰੰਡਮ ਸੌਂਪਿਆ।ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਜੁਗਲ ਕਿਸ਼ੋਰ ਸਰਮਾ, ਮਮਤਾ ਦੱਤਾ, ਦਿਲਰਾਜ ਸਿੰਘ ਸਰਕਾਰੀਆ, ਅਸਵਨੀ ਪੱਪੂ ਤੇ ਕੌਂਸਲਰ ਮੋਤੀ ਭਾਟੀਆ ਨੇ ਸੰਬੋਧਨ ਦੌਰਾਨ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਨੋਟਬੰਦੀ ਨਾਲ ਪੀੜੵਤ ਹੋਏ ਦੇਸ਼ ਵਾਸੀ ਨੋਟਬੰਦੀ ਕਰਨ ਵਾਲਿਆਂ ਦੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟਬੰਦੀ ਕਰਨਗੇ, ਕਿਉਂਕਿ ਦੇਸ਼ ਦੇ ਲੋਕਾਂ ਕੋਲ ਨੋਟਬੰਦੀ ਦਾ ਹਿਸਾਬ ਲੈਣ ਦਾ ਵਕਤ ਆ ਗਿਆ ਹੈ।ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਬੀਜੇਪੀ ਸਰਕਾਰ ਨੇ ਬਿਨਾਂ ਸੋਚੇ ਸਮਝੇ ਦੇਸ ਵਾਸੀਆਂ ਦੀ ਜਿੰਦਗੀ ਨੂੰ ਬੁਰੀ ਤਰ੍ਹਾਂ ਨਾਲ ਤਹਿਸ ਨਹਿਸ ਕਰ ਦਿੱਤਾ ਹੈ।ਨੋਟਬੰਦੀ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਲੇ ਧਨ ਦੀ ਬਜ਼ਾਏ ਦੇਸ ਵਾਸੀਆਂ `ਤੇ ਕਾਲੇ ਦਿਨ ਲਿਆ ਦਿੱਤੇ ਹਨ।ਨੋਟਬੰਦੀ ਨਾਲ ਮਹਿੰਗਾਈ `ਤੇ ਬੇਰੁਜ਼ਗਾਰੀ ਵਧਣ ਨਾਲ ਨੌਜਵਾਨਾਂ `ਤੇ ਕਿਸਾਨਾਂ ਦਾ ਭਵਿੱਖ ਖਰਾਬ ਕਰ ਦਿੱਤਾ, ਉਦਯੋਗ ਬੰਦ ਹੋ ਗਏ ਦੇਸ ਦੀ ਆਰਥਿਕ ਹਾਲਤ ਡਾਵਾਂਡੋਲ ਕਰ ਦਿੱਤੀ `ਤੇ ਦੇਸ਼ ਵਾਸੀਆਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ। PPN1111201803
ਇਸ ਮੌਕੇ ਗੁਰਮੀਤ ਸਿੰਘ ਭੀਲੋਵਾਲ, ਨਿਸ਼ਾਨ ਸਿੰਘ ਭੰਗਾਲੀ ਮੈਂਬਰ ਬਲਾਕ ਸੰਮਤੀ, ਕੇਵਲ ਸਿੰਘ ਮੈਂਬਰ ਬਲਾਕ ਸੰਮਤੀ, ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸੋਨੀ ਕੱਥੂਨੰਗਲ, ਰਾਜੂ ਖੱਬੇਰਾਜਪੂਤਾਂ, ਸੁਖਪਾਲ ਸਿੰਘ ਗਿੱਲ ਹਦਾਇਤਪੁਰਾ, ਕੈਮੀ ਅਟਾਰੀ, ਕਮਲ ਸਰਕਾਰੀਆ, ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਬਾਸਰਕੇ, ਮਲਕੀਤ ਸਿੰਘ, ਰਾਜਦੀਪ ਸਿੰਘ, ਪਵਿੱਤਰਜੀਤ ਸਿੰਘ ਤਾਹਰਪੁਰ, ਬਲਦੇਵ ਸਿੰਘ ਕੋਚ ਖੱਬੇਰਾਜਪੂਤਾਂ, ਰਾਣਾ ਸਾਹ ਧਰਦਿਉ, ਗੁਰਬਖਸ਼ ਸਿੰਘ ਜਲਾਲ, ਇੰਦਰਜੀਤ ਸਿੰਘ ਰਾਏਪੁਰ, ਅਮਨਦੀਪ ਸਿੰਘ ਕੱਕੜ, ਬਲਵਿੰਦਰਪਾਲ ਸਰਮਾ, ਸੁਖਜਿੰਦਰ ਬਿੱਟੂ ਭੋਏਵਾਲ, ਬਲਜੀਤ ਸਿੰਘ ਭੋਏ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਚੁਗਾਵਾਂ, ਤਜਿੰਦਰ ਸਿੰਘ ਤਰਫਾਨ, ਗੁਰਮੀਤ ਸਿੰਘ ਅਟਵਾਲ, ਮੋਹਨ ਸਿੰਘ ਅਟਵਾਲ, ਕੁਲਦੀਪ ਸਿੰਘ ਢੱਡੇ, ਲਖਬੀਰ ਸਿੰਘ ਢੱਡੇ, ਜਰਮਨ ਸਿੰਘ ਤਲਵੰਡੀ, ਕੇਵਲ ਸਿੰਘ ਉਦੋਕੇ, ਜੋਗਿੰਦਰ ਸਿੰਘ, ਗੋਲਡੀ ਬਾਸਰਕੇ, ਮਨਬੀਰ ਸਿੰਘ ਖਾਸਾ, ਜਗਬੀਰ ਸਿੰਘ ਲਾਲੀ ਜੋਧਾਨਗਰੀ, ਪਲਵਿੰਦਰ ਸਿੰਘ ਫੌਜੀ ਪੰਧੇਰ, ਅਮਨਦੀਪ ਸਿੰਘ ਕੱਥੂਨੰਗਲ, ਦਿਲਬਾਗ ਸਿੰਘ ਕੱਥੂਨੰਗਲ, ਰਿੰਕਾ ਕੱਥੂਨੰਗਲ, ਸਤਪਾਲ ਸਿੰਘ ਅਜੈਬਵਾਲੀ, ਹਰਿੰਦਰ ਸਿੰਘ ਕੋਟਲੀ ਢੋਲੇਸ਼ਾਹ, ਬਲਦੇਵ ਸਿੰਘ ਚਵਿੰਡਾ ਦੇਵੀ, ਜੱਸ ਚਵਿੰਡਾ ਦੇਵੀ, ਸਰਬਵਿੰਦਰ ਸਿੰਘ ਚੰਨਣਕੇ, ਮਨਵਿੰਦਰ ਸਿੰਘ ਚੁਗਾਵਾਂ, ਗੁਰਪ੍ਰੀਤ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply