Wednesday, March 11, 2026

ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਘਿਰਾਓ

ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – 8886 ਐਸ.ਐਸ.ਏ/ਰਮਸਾ/ਮਾਡਲ/ਆਦਰਸ਼ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ ਉਨ੍ਹਾਂ ਦੀ 65-75 PPN1301201818ਫੀਸਦ ਤੱਕ ਦੀ ਤਨਖਾਹ ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਬਣਦਾ ਹੱਕ ਦਵਾਉਣ ਅਤੇ ਸਮੂਹ ਕੱਚੇ ਅਧਿਆਪਕਾਂ ਅਤੇ ਵਲੰਟੀਅਰਾਂ ਨੂੰ ਪੱਕੇ ਕਰਾਉਣ, ਸੰਘਰਸ਼ ਦੌਰਾਨ ਮੁਅੱਤਲੀਆਂ ਅਤੇ ਬਦਲੀਆਂ ਕਰਨ, ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਦੇ ਵਿਰੋਧ ਵਜੋਂ, ਆਪਸ਼ਨ ਨਾ ਕਲਿੱਕ ਕਰਨ ਵਾਲੇ ਅਧਿਆਪਕਾਂ ਦੀ ਥਾਂ ਉਨ੍ਹਾਂ ਦੇ ਸਕੂਲਾਂ ਵਿੱਚ ਆਪਸ਼ਨ ਕਲਿੱਕ ਕਰਨ ਵਾਲੇ ਅਧਿਆਪਕਾਂ ਦੀਆਂ ਜਬਰੀ ਨਿਯੁੱਕਤੀਆਂ ਕਰਨ, ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਤੋਂ ਮੁਕਰਨ, ਮੁੱਖ ਮੰਤਰੀ ਦੇ ਓ.ਐਸ.ਡੀ ਵੱਲੋਂ ਮੋਰਚਾ ਚੁੱਕਣ ਤੇ ਮੀਟਿੰਗ ਕਰਨ ਦੀ ਬੇਬੁਨਿਆਦ ਤੇ ਫੁੱਟ ਪਾਊ ਟਿੱਪਣੀ ਦੇ ਵਿਰੋਧ ਵਜੋਂ ਸਮਰਾਲਾ ਵਿਖੇ ਧਰਨਾ ਲਾਉਣ ਉਪਰੰਤ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਦੇ ਘਰ ਵੱਲ ਨੂੰ ਰੋਸ ਮਾਰਚ ਕਰਦੇ ਹੋਏ ਹਲਕੀ ਧੱਕੀ-ਮੁੱਕੀ ਵਿੱਚ ਪ੍ਰਸਾਸ਼ਨ ਵਲੋਂ ਇੱਕ ਮਹਿਲਾ ਅਧਿਆਪਕ ਦੇ ਵਾਲਾਂ ਨੂੰ ਵੀ ਹੱਥ ਪਾਇਆ ਗਿਆ, ਪ੍ਰੰਤੂ ਸਮੁੱਚੇ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕੀਤੇ ਗਏ ਤਿੱਖੇ ਵਿਰੋਧ ਅੱਗੇ ਪ੍ਰਸਾਸ਼ਨ ਦੀ ਕੋਈ ਪੇਸ਼ ਨਾ ਚੱਲੀ, ਲੱਗੇ ਬੈਰੀਗੇਟ ਤੇ ਰੋਕਾਂ ਨੂੰ ਰੌਂਦਦੇ ਹੋਏ ਅਧਿਆਪਕ ਅੱਗੇ ਵਧੇ।ਸਾਂਝੇ ਅਧਿਆਪਕ ਮੋਰਚੇ ਨੇ ਵਿਧਾਇਕ ਦੀ ਕੋਠੀ ਦੇ ਦਰਵਾਜੇ ਅੱਗੇ ਆਪਣਾ ਧਰਨਾ ਲਗਾਇਆ ਅਧਿਆਪਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਲੁਧਿਆਣਾਂ ਜ਼ਿਲ੍ਹਾ ਤੋਂ ਮਰਨ ਵਰਤ `ਤੇ ਬੈਠੇ ਮੈਡਮ ਨਮਿਤਾ ਅਤੇ ਮੈਡਮ ਰਾਜਿੰਦਰ ਕੌਰ, ਕੁਲਦੀਪ ਸਿੰਘ ਬੁੱਢੇਵਾਲ, ਬਿਕਰਮਜੀਤ ਸਿੰਘ ਕੱਦੋਂ, ਰਾਜਵੀਰ ਸਿੰਘ, ਦਲਜੀਤ ਸਿੰਘ ਸਮਰਾਲਾ, ਦੀਪ ਰਾਜਾ, ਹਰਮੇਲ ਸਿੰਘ, ਸਿਕੰਦਰ ਸਿੰਘ, ਕੁਲਵੰਤ ਤਰਕ ਨੇ ਕਿਹਾ ਕਿ 7 ਅਕਤੂਬਰ ਤੋਂ ਪਟਿਆਲੇ ਵਿਖੇ ਚੱਲ ਰਹੇ ਅਧਿਆਪਕਾਂ ਦੇ ਪੱਕੇ ਮੋਰਚੇ ਤੋਂ ਬੁਖਲਾਹਟ ਵਿੱਚ ਆ ਕੇ ਸਰਕਾਰ ਨਿੱਤ ਨਵੇਂ ਤੁਗਲਕੀ ਫੁਰਮਾਨ ਜਾਰੀ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਗਰੀਬਾਂ ਦੀ ਸਿੱਖਿਆ ਖੋਹਣ ਦੀ ਤਿਆਰੀ ਕਰੀ ਬੈਠੀ ਕਾਂਗਰਸ ਹਕੂਮਤ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਮੋੜਾ ਦਿੱਤੇ ਬਿਨਾਂ ਅਧਿਆਪਕ ਦਮ ਨਹੀਂ ਲੈਣਗੇ।ਆਪਣੀਆਂ ਹੱਕੀ ਮੰਗਾਂ ਜਿਹਨਾਂ ਵਿੱਚ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਵਾਪਸ ਲੈ ਕੇ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ’ਚ ਰੈਗੂਲਰ ਕਰਵਾਉਣ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੇ ਗਰੇਡ ਵਿੱਚ ਰੈਗੂਲਰ ਕਰਵਾਉਣ, ਈ.ਜੀ.ਐਸ./ਐਸ.ਟੀ.ਆਰ ਵਲੰਟੀਅਰ ਕੈਟੇਗਰੀਆਂ ਲਈ ਰੈਗੂਲਰ ਦੀ ਪਾਲਸੀ ਤਿਆਰ ਕਰਨ, ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਅਤੇ ਬਦਲੀਆਂ ਦੀ ਨੀਤੀ ਤਰਕਸੰਗਤ ਕਰਵਾਉਣ ਆਦਿ ਸ਼ਾਮਿਲ ਹਨ ਨੂੰ ਪੂਰਾ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।ਇਸ ਮੌਕੇ ਨਵਨੀਤ ਕੌਰ, ਮੈਡਮ ਵਰਿੰਦਰ ਸਿੰਘ ਮਾਣਕੀ, ਸਵਰਨਜੀਤ ਕੌਰ, ਰਮਨੀਕ ਕੌਰ, ਸੰਦੀਪ ਕੌਰ, ਮਾ. ਤਰਲੋਚਨ ਸਿੰਘ, ਕੁਲਭੂਸ਼ਣ, ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ ਕੋਟਾਲਾ, ਰਣਜੀਤ ਸਿੰਘ ਕੋਟਾਲਾ, ਜਗਮੋਹਨ ਸਿੰਘ, ਜਗਦੀਪ ਸਿੰਘ, ਸੰਗਤ ਸਿੰਘ ਨੀਲੋਂ, ਹਰਮਨਦੀਪ ਸਿੰਘ ਮੰਡ, ਸਾਧੂ ਸਿੰਘ ਪੰਜੇਟਾ, ਕੁਲਦੀਪ ਸਿੰਘ ਗਰੇਵਾਲ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply