Sunday, March 15, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਕਲਾ ਪ੍ਰਤੀਯੋਗਤਾ ਦਾ ਆਯੋਜਨ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਯੂ.ਐਨ.ਈ.ਐਸ.ਸੀ.ਓ ਕਲੱਬ ਅਤੇ ਐਸੋਸੀਏਸ਼ਨ ਦੀ ਕਜ਼ਾਕਿਸਤਾਨ ਨੈਸ਼ਨਲ ਫੈਡਰੇਸ਼ਨ ਅਤੇ PUNB2111201805ਏਸ਼ੀਅਨ ਪੈਸੇਫਿਕ ਫੈਡਰੇਸ਼ਨ ਦੁਆਰਾ `ਦ ਪਲਾਨੈਟ ਆਫ਼ ਆਰਟ ਅਸਟਾਨਾ ਸਿਟੀ ਆਫ਼ ਪੀਸ` ਕਲਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ  ਗਿਆ।ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਚਿੱਤਰਕਾਰੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਚੁਣੀ ਗਈ।ਬੱਚਿਆਂ ਦੀ ਰਚਨਾਮਕਤਾ ਅਤੇ ਨਵੀਨਤਾ ਨੂੰ ਵੇਖਦੇ ਹੋਏ ਉਨ੍ਹਾਂ ਦਾ ਚੁਣਾਵ ਕੀਤਾ।ਜੱਜਾਂ ਨੇ ਉਨ੍ਹਾਂ ਦੇ ਰਚਨਾਤਮਕ ਕੰਮਾਂ ਨੂੰ ਵੇਖਦੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਨਿਪੰੁਨ ਪੇਸ਼ਾਵਾਰ ਦਾ ਦਰਜਾ ਦਿੱਤਾ।ਅਸਟਾਨਾ ਸ਼ਹਿਰ ਦੀ ਵੀਹਵੀਂ ਵਰ੍ਹੇਗੰਢ ਤੇ ਸਾਰਵੀ ਸ਼ੂਰ ਜਮਾਤ ਚੌਥੀ, ਰਾਬਿਆ ਸ਼ਰਮਾ ਜਮਾਤ ਚੌਥੀ, ਰੁਦਰਾਣੀ ਮਹਿੰਦਰੂ ਜਮਾਤ ਛੇਵੀਂ, ਕਾਵਿਆ ਮਹਿੰਦਰੂ ਜਮਾਤ ਨੌਵੀਂ ਅਤੇ ਨੁਪੁਰ ਨਈਯਰ ਜਮਾਤ ਬਾਰ੍ਹਵੀਂ ਦੁਆਰਾ ਬਣਾਏ ਗਏ ਚਿੱਤਰਾਂ ਨੂੰ ਯਾਦਗਰੀ ਦੇ ਰੂਪ ਵਿੱਚ ਐਲਬਮ ਵਿੱਚ ਪ੍ਰਦਰਸਿ਼ਤ ਕੀਤਾ ਜਾਵੇਗਾ ।
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦੇ ਲਈ ਸ਼ੁੱਭਕਾਮਨਾਵਾਂ ਭੇਜੀਆਂ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਰੰਤਰ ਅਭਿਆਸ ਦੇ ਦੁਆਰਾ ਆਪਣੀ ਕਲਾ ਨੂੰ ਹੋਰ ਨਿਖਾਰਨਾ ਚਾਹੀਦਾ ਹੈ ਅਤੇ ਮਿਹਨਤ ਕਰਕੇ ਸਕੂਲ ਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply